ਸਮੱਗਰੀ 'ਤੇ ਜਾਓ

ਹਮੀਦੀ ਕਸ਼ਮੀਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਮੀਦੀ ਕਸ਼ਮੀਰੀ ਉਰਦੂ ਕਵੀ ਹੈ ਅਤੇ ਕਸ਼ਮੀਰ ਯੂਨੀਵਰਸਿਟੀ ਦਾ ਸਾਬਕਾ ਵਾਈਸ ਚਾਂਸਲਰ ਰਿਹਾ ਹੈ।[1][2][3] ਹਮੀਦੀ ਕਸ਼ਮੀਰੀ ਦੀਆਂ 50 ਕਿਤਾਬਾਂ ਹਨ ਜਿਨ੍ਹਾਂ ਵਿੱਚ, ਇਕਤਿਸ਼ਾਫੀ ਤਨਕੀਦ ਕੀ ਸ਼ੇਰਿਆਤ, ਐਨਾਮੇ ਇਬਰਾਕ, ਮਹਾਸੀਰ ਤਨਕੀਦ, ਰਿਆਸਤੀ ਜੰਮੂ ਔਰ ਕਸ਼ਮੀਰ ਉਰਦੂ ਅਦਬ, ਜਦੀਦ ਕਸ਼ੀਰ ਸ਼ਾਇਰੀ ਅਤੇ ਸ਼ੇਖ਼ -ਉਲ-ਆਲਮ ਔਰ ਸ਼ਾਇਰੀ ਕੁਝ ਪ੍ਰਮੁੱਖ ਕਿਤਾਬਾਂ ਹਨ।[4][5] ਗਦ ਅਤੇ ਕਵਿਤਾ ਦੋਵਾਂ ਵਿੱਚ ਉਸ ਨੇ ਕਸ਼ਮੀਰੀ ਤੋਂ ਇਲਾਵਾ ਉਰਦੂ ਨੂੰ ਅਪਣਾਇਆ ਅਤੇ ਨਾਮ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ। ਇਸਨੇ ਉਸਨੂੰ ਜੰਮੂ ਕਸ਼ਮੀਰ ਦੇ ਸਾਹਿਤਕ ਹਲਕਿਆਂ ਵਿੱਚ ਹੀ ਨਹੀਂ ਬਲਕਿ ਉਪ ਮਹਾਂਦੀਪ ਦੇ ਪੱਧਰ 'ਤੇ ਬਹੁਤ ਪ੍ਰਸਿੱਧੀ ਦਿੱਤੀ।

ਹਮੀਦੀ ਕਸ਼ਮੀਰੀ ਗ਼ਾਲਿਬ ਅਵਾਰਡ ਅਤੇ ਸਾਹਿਤ ਅਕਾਦਮੀ ਅਵਾਰਡ (2005) ਵਿਜੇਤਾ ਹੈ।[2] ਭਾਰਤ ਸਰਕਾਰ ਨੇ ਉਸ ਨੂੰ 2010 ਵਿੱਚ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਸੀ[6]

ਹਮੀਦੀ ਕਸ਼ਮੀਰੀ ਦਾ ਜਨਮ 1932 ਵਿੱਚ ਸ਼ੈਰੀ ਖ਼ਾਸ ਦੇ ਬੋਹਰੀ ਕਡਾਲ ਵਿੱਚ ਹੋਇਆ ਸੀ। ਹਮੀਦੀ ਕਸ਼ਮੀਰੀ ਨੇ ਆਪਣੀ ਮੁਢਲੀ ਵਿਦਿਆ ਸ੍ਰੀਨਗਰ ਦੇ ਬੋਹਰੀ ਕਡਾਲ ਤੋਂ ਸ਼ੁਰੂ ਕੀਤੀ ਸੀ। ਉਸਨੇ ਛੋਟੀ ਉਮਰੇ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਰੇਡੀਓ ਕਸ਼ਮੀਰ ਵਿੱਚ ਰਫੀਕ ਰਾਜ਼ ਅਤੇ ਹੋਰਾਂ ਨਾਲ ਇੱਕ ਇੰਟਰਵਿਊ ਦੌਰਾਨ ਉਸ ਦੇ ਬਿਆਨ ਅਨੁਸਾਰ, ਉਸਨੇ ਪਹਿਲਾਂ ਕੁਝ ਨਾ'ਤਾਂ ਅਤੇ ਮੁਨਕਬੱਤ ਲਿਖੀਆਂ। ਉਸਨੂੰ ਹਸਨ ਡਰਾਈਵਰ ਵਜੋਂ ਜਾਣੇ ਜਾਂਦੇ ਇੱਕ ਰਹੱਸਮਈ ਕਵੀ ਅਤੇ ਇੱਕ ਹੋਰ ਸੂਫੀ ਕਵੀ ਨਾਲ ਸਲਾਹ-ਮਸ਼ਵਰਾ ਕਰਨ ਦੀ ਸਲਾਹ ਦਿੱਤੀ ਗਈ। ਦੋਵਾਂ ਨੇ ਉਸ ਨੂੰ ਸੇਧ ਦਿੱਤੀ ਅਤੇ ਉਸਨੇ ਆਪਣੇ ਖੇਤਰ ਵਿੱਚ ਕੁਝ ਨਾਮ ਕਮਾਇਆ।

ਕਸ਼ਮੀਰ ਯੂਨੀਵਰਸਿਟੀ ਵਿੱਚ ਲੈਕਚਰਾਰ ਵਜੋਂ ਆਪਣੀਆਂ ਸੇਵਾਵਾਂ ਦੌਰਾਨ ਉਹ ਅਬਦੁਲ ਕਾਦਿਰ ਸਰਵਰੀ, ਅਲੀ ਅਹਿਮਦ ਸੁਰੋਰ, ਪ੍ਰੋਫੈਸਰ ਜਗਨਨਾਥ ਆਜ਼ਾਦ, ਫੈਜ਼ ਅਹਿਮਦ ਫ਼ੈਜ਼, ਸ਼ਮੀਮ ਹਨਫੀ, ਐਮ.ਵਾਈ. ਟੈਂਗ, ਗਿਲਾਨੀ ਬਾਨੋ, ਸਰਦਾਰ ਜਾਫਰੀ, ਸ਼ਮਸ-ਉਲ-ਰਹਿਮਾਨ ਫਾਰੂਕੀ। ਇਨ੍ਹਾਂ ਤੋਂ ਇਲਾਵਾ ਉਹ ਹਮੇਸ਼ਾ ਆਪਣੇ ਨੇੜਲੇ ਸਾਥੀਆਂ ਜਿਵੇਂ ਪ੍ਰੋਫੈਸਰ ਮਾਰਗੁਬ ਬਨਹਾਲੀ, ਸ਼ਕੀਲ-ਉਲ-ਰਹਿਮਾਨ, ਐਮ ਅਬਦੁੱਲਾ ਸ਼ੈਦਾ, ਕਾਜੀ ਘ. ਮੁਹੰਮਦ, ਜੀ.ਆਰ. ਮਲਿਕ, ਮੁਜ਼ੱਫਰ ਅਹਿਮਦ ਖ਼ਾਨ (ਫਰੂਤਨ), ਅਮੀਨ ਇੰਦਰਬੀ, ਐਮ. ਜ਼ਮਾਨ ਅਜ਼ੁਰਧਾ, ਮਜੀਦ ਮੁਜ਼ਮੀਰ, ਬਸ਼ੀਰ ਏ ਨਾਹਵੀ, ਮਹਿਬੂਬਾ ਵਾਨੀ, ਅਤੇ ਇੱਥੋਂ ਤਕ ਕਿ ਉਸ ਦੇ ਵਿਦਿਆਰਥੀਆਂ ਜਿਵੇਂ ਰੁਖਸਾਨਾ ਜਾਬੀਨ, ਸ਼ਫਾਕ ਸੋਪੋਰੀ, ਨਜ਼ੀਰ ਆਜ਼ਾਦ, ਫਰੀਦ ਪਰਬਤੇ ਦੇ ਕਰੀਬ ਰਿਹਾ। ਕਸ਼ਮੀਰ ਯੂਨੀਵਰਸਿਟੀ ਵਿੱਚ ਵਾਈਸ-ਚਾਂਸਲਰਸ਼ਿਪ ਦੌਰਾਨ ਹਮੀਦੀ ਸਾਹਬ ਸੱਚਮੁੱਚ ਇੱਕ ਦਰਵੇਸ਼ ਸਿਫਤ ਆਦਮੀ ਸੀ। ਉਸਨੇ ਆਪਣੀ ਪੁਜੀਸ਼ਨ ਨੂੰ ਸ਼ਾਨਦਾਰ ਢੰਗ ਨਾਲ ਜਾਇਜ਼ ਠਹਿਰਾਇਆ।[7]

ਹਵਾਲੇ

[ਸੋਧੋ]
  1. "Tribune India". Tribune India. 30 January 2010. Retrieved 16 November 2014.
  2. 2.0 2.1 "Greater Kashmir". Greater Kashmir. 25 January 2010. Retrieved 16 November 2014.
  3. "World Urdu Youth Forum". World Urdu Youth Forum. 2014. Retrieved 16 November 2014.
  4. "List of Books on Amazon". Amazon. 2014. Retrieved 16 November 2014.
  5. "Interview". Video. YouTube. 9 December 2009. Retrieved 16 November 2014.
  6. "Padma Shri" (PDF). Padma Shri. 2014. Archived from the original (PDF) on 15 ਨਵੰਬਰ 2014. Retrieved 11 November 2014. {{cite web}}: Unknown parameter |dead-url= ignored (|url-status= suggested) (help)
  7. https://www.greaterkashmir.com/news/opinion/hamidi-kashmiri-my-master-my-friend/