ਹਰਕੁਲੀਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਰਕੁਲੀਜ਼ ਅਤੇ ਹੈਡਰਾ (ਸਨ 1475), ਕ੍ਰਿਤ:ਐਨਤੋਨੀਓ ਡੇਲ ਪੋਲਾਈਉਲੋ; ਨਾਇਕ ਨੇ ਸ਼ੇਰ ਦੀ ਖੱਲ ਪਹਿਨੀ ਹੋਈ ਹੈ

ਹਰਕੁਲੀਜ਼ ਯੂਨਾਨ ਦੇ ਦੈਵੀ ਨਾਇਕ ਹਰਕੁਲੀਸ ਦਾ ਰੋਮਨ ਨਾਮ ਹੈ। ਉਹ ਯੂਨਾਨੀ ਦੇਵਤੇ ਜ਼ਿਊਸ (ਰੋਮਨ ਤੁੱਲ ਜੁਪੀਟਰ) ਅਤੇ ਨਾਸਵੰਤ ਆਲਕਮੀਨੀ ਦਾ ਪੁੱਤਰ ਸੀ।[1] ਕਲਾਸੀਕਲ ਮਿਥਹਾਸ ਵਿੱਚ ਉਹ ਸੂਰਬੀਰ ਯੋਧਿਆਂ ਵਿੱਚੋਂ ਸਭ ਤੋਂ ਬਹਾਦਰ ਯੋਧਾ ਸੀ ਅਤੇ ਆਪਣੀ ਤਾਕਤ ਅਤੇ ਸਾਹਸੀ ਕਾਰਨਾਮਿਆਂ ਲਈ ਮਸ਼ਹੂਰ ਹੈ।

ਦੰਤ ਕਥਾ[ਸੋਧੋ]

ਉਸਦੇ ਪਿਤਾ ਜ਼ਿਊਸ ਦੀ ਇਛਾ ਸੀ ਕਿ ਹਰਕੁਲੀਜ਼ ਵੀ ਅਮਰ ਹੋ ਜਾਵੇ, ਲੇਕਿਨ ਇਹ ਤਾਂ ਹੀ ਸੰਭਵ ਸੀ ਅਗਰ ਉਸ ਦੀ ਪਤਨੀ ਰਾਣੀ ਹੇਰਾ ਹਰਕੁਲੀਜ਼ ਨੂੰ ਆਪਣਾ ਦੁੱਧ ਪਿਲਾਉਂਦੀ। ਪਰ ਹੇਰਾ ਹਰਕੁਲੀਜ਼ ਤੋਂ ਬਹੁਤ ਚਿੜਦੀ ਸੀ। ਇੱਕ ਵਾਰ ਤਾਂ ਉਸ ਨੇ ਹਰਕੁਲੀਜ਼ ਦੇ ਪਾਲਣ ਵਿੱਚ ਦੋ ਜਹਰੀਲੇ ਸੱਪ ਛੱਡ ਕੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਹਰਕੁਲੀਜ਼ ਉਨ੍ਹਾਂ ਦੇ ਨਾਲ ਖੇਡਣ ਲੱਗ ਪਿਆ ਅਤੇ ਫਿਰ ਉਨ੍ਹਾਂ ਨੂੰ ਮਾਰ ਪਾਇਆ। ਹਰਕੁਲੀਜ਼ ਲਈ ਓਲੰਪਸ ਤੇ ਕੋਈ ਸਥਾਨ ਨਹੀਂ ਸੀ ਇਸ ਲਈ ਉਸ ਨੂੰ ਧਰਤੀ ਤੇ ਭੇਜ ਦਿੱਤਾ ਗਿਆ ਜਿੱਥੇ ਇੱਕ ਗਰੀਬ ਦੰਪਤੀ ਨੇ ਉਸ ਨੂੰ ਪਾਲਿਆ। ਵੱਡੇ ਹੋਣ ਉੱਤੇ ਉਸ ਨੇ ਮੇਗਾਰਾ ਨਾਲ ਵਿਆਹ ਕੀਤਾ ਅਤੇ ਖੁਸ਼ੀ - ਖੁਸ਼ੀ ਜੀਵਨ ਬਸਰ ਕਰਨ ਲੱਗਿਆ। ਫਿਰ ਜਦੋਂ ਉਸ ਨੂੰ ਇਹ ਪਤਾ ਚਲਿਆ ਕਿ ਉਹ ਜ਼ਿਊਸ ਦਾ ਬੇਟਾ ਹੈ ਤਾਂ ਉਹ ਓਲੰਪਸ ਪਹਾੜ ਤੇ ਜਾ ਪੁੱਜਾ। ਲੇਕਿਨ ਉਸ ਨੂੰ ਅਮਰਤਾ ਪਾਉਣ ਲਈ ਬਾਰਾਂ ਵੱਡੇ ਦੁਭਰ ਕੰਮ ਸੌਂਪੇ ਗਏ। ਹਰਕਿਊਲਿਸ ਨੇ ਸਾਰੇ ਕੰਮ ਪੂਰੇ ਤਾਂ ਕਰ ਲਏ ਲੇਕਿਨ ਅੰਤ ਵਿੱਚ ਉਸ ਦੀ ਮੌਤ ਹੋ ਗਈ।[2]

ਹਵਾਲੇ[ਸੋਧੋ]