ਸਮੱਗਰੀ 'ਤੇ ਜਾਓ

ਹਰਚੰਦ ਸਿੰਘ ਸਰਹਿੰਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਰਚੰਦ ਸਿੰਘ ਸਰਹਿੰਦੀ ਇੱਕ ਪੰਜਾਬੀ ਲੇਖਕ ਹੈ ਜਿਸ ਨੇ ਸਿਹਤ ਅਤੇ ਇਤਿਹਾਸ ਬਾਰੇ ਖ਼ਾਸਕਰ ਬਹੁਤ ਸਾਹਿਤ ਰਚਿਆ ਹੈ। ਡਾਕਟਰ ਹਰਚੰਦ ਸਿੰਘ ਸਰਹਿੰਦੀ ਦੀ ਦਿਲਚਸਪ ਅਤੇ ਸਰਲ ਵਾਰਤਕ ਸ਼ੈਲੀ ਨੇ ਪੰਜਾਬੀ ਵਿਚ ਬਹੁਤ ਸਾਰੇ ਨਵੇਂ ਪਾਠਕ ਪੈਦਾ ਕੀਤੇ। ਉਸ ਦੀਆਂ ਹੁਣ ਤੱਕ 20 ਪੁਸਤਕਾਂ ਛਪ ਚੁੱਕੀਆਂ ਹਨ। ਉਸ ਦਾ ਜੱਦੀ ਪਿੰਡ ਟਿੰਬਰਪੁਰ ਅਤੇ ਬਚਪਨ ਅਰੀਠ ਖੇੜੀ ਵਿੱਚ ਬੀਤਿਆ ਹੈ।

ਉਸ ਨੂੰ ਭਾਸ਼ਾ ਵਿਭਾਗ ਪੰਜਾਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਅਨੇਕ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ।