ਹਰਜਿੰਦਰ ਸੂਰੇਵਾਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਰਜਿੰਦਰ ਸੂਰੇਵਾਲੀਆ
ਕਿੱਤਾਲੇਖਕ, ਕਹਾਣੀਕਾਰ, ਅਧਿਆਪਕ
ਲਹਿਰਸਮਾਜਵਾਦ
ਵਿਧਾਕਹਾਣੀ

ਹਰਜਿੰਦਰ ਸੂਰੇਵਾਲੀਆ (ਹਰਜਿੰਦਰ ਸਿੰਘ) ਪੰਜਾਬੀ ਦਾ ਕਹਾਣੀਕਾਰ ਹੈ | ਉਸ ਦਾ ਜਨਮ 26 ਅਗਸਤ 1958 ਨੂੰ ਪਿੰਡ ਸੂਰੇਵਾਲਾ (ਜ਼ਿਲਾ- ਸ਼੍ਰੀ ਮੁਕਤਸਰ ਸਾਹਿਬ) ਵਿਖੇ ਹੋਇਆ। ਉਹ ਪੇਸ਼ੇ ਤੋਂ ਸਕੂਲ ਅਧਿਆਪਕ ਹੈ। ਮੂਲ ਰੂਪ ਵਿੱਚ ਉਹ ਪੰਜਾਬੀ ਦਾ ਕਹਾਣੀਕਾਰ ਹੈ। ਇਸ ਦੇ ਨਾਲ ਹੀ ਉਸ ਦੀ ਇਕ ਲੇਖ ਲੜ੍ਹੀ ਪਹਿਲਾ ਪੀਰਡ ਵੱਜਣ ਤੋਂ ਪਹਿਲਾਂ ਵੀ ਪ੍ਰਕਾਸ਼ਿਤ ਹੋਈ ਹੈ।

ਜੀਵਨ[ਸੋਧੋ]

ਹਰਜਿੰਦਰ ਸੂਰੇਵਾਲੀਆ ਬੀ.ਏ., ਬੀ.ਐੱਡ. ਕਰ ਕੇ ਉਹ ਸਕੂਲ ਅਧਿਆਪਕ ਬਣ ਗਿਆ। ਉਸ ਦੀਆਂ ਹੋਰ ਵਿੱਦਿਅਕ ਯੋਗਤਾਵਾਂ ਵਿੱਚ ਐਮ. ਏ. ਪੰਜਾਬੀ ਅਤੇ ਅੰਗਰੇਜੀ, ਐਮ.ਫਿਲ. ਪੰਜਾਬੀ, ਪੀ.ਐਚ.ਡੀ. ਪੰਜਾਬੀ, ਅਤੇ ਪੀ.ਜੀ.ਡੀ.ਜੀ.ਐਮ.ਸੀ. ਆਦਿ ਸ਼ਾਮਲ ਹਨ। ਨੌਕਰੀ ਦੇ ਨਾਲ ਨਾਲ ਉਹ ਬੜੀ ਸ਼ਿੱਦਤ ਨਾਲ ਕਹਾਣੀ ਰਚਨਾ ਕਰ ਰਿਹਾ ਹੈ।

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

  • ਇੱਕ ਰਾਤ ਦਾ ਸਫ਼ਰ (1986)
  • ਤੂੰ ਕੱਲ ਨਾ ਆਵੀਂ (2000)
  • ਪਾਪਾ ਆਪਾਂ ਬਰਾੜ ਹੁੰਨੇ ਆਂ? (2008)

ਗੈਰ-ਗਲਪ[ਸੋਧੋ]

  • ਸਹਿਮ ਦੇ ਸਾਏ ਹੇਠ ਕਸ਼ਮੀਰ ਦੀ ਸੈਰ (2007)- ਸਫਰਨਾਮਾ
  • ਪਹਿਲਾ ਪੀਰਡ ਵੱਜਣ ਤੋਂ ਪਹਿਲਾਂ (2007)- ਲੇਖ ਸੰਗ੍ਰਹਿ

ਇਨਾਮ[ਸੋਧੋ]

ਹਵਾਲੇ[ਸੋਧੋ]