ਹਰਨਾਮ ਸਿੰਘ ਸ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਹਰਨਾਮ ਸਿੰਘ (15 ਸਤੰਬਰ 1923 - 9 ਜੂਨ 2011) ਪ੍ਰਸਿੱਧ ਪੰਜਾਬੀ ਵਿਦਵਾਨ ਸਨ।

ਹਰਨਾਮ ਸਿੰਘ ਦਾ ਜਨਮ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਖੇ ਹੋਇਆ। ਉਸ ਨੇ ਐੱਮ.ਏ. (ਅੰਗਰੇਜ਼ੀ) ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ 1947 ਵਿੱਚ ਕੀਤੀ। ਐੱਮ.ਏ. (ਪੰਜਾਬੀ) ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ 1953 ਵਿੱਚ ਅਤੇ ਪੀਐੱਚ.ਡੀ. ਦੀ ਡਿਗਰੀ ਲੰਡਨ ਯੂਨੀਵਰਸਿਟੀ ਤੋਂ ਸੰਨ 1964 ਵਿੱਚ ਹਾਸਲ ਕੀਤੀ।

ਸਨਮਾਨ[ਸੋਧੋ]

 • ਪੰਜਾਬ ਸਰਕਾਰ ਵੱਲੋਂ ਸਾਹਿਤ ਤੇ ਖੋਜ ਕਾਰਜ ਲਈ ਸਨਮਾਨ (1968)
 • ਅੰਮ੍ਰਿਤਸਰ ਦੀ 400 ਸਾਲਾ ਵਰ੍ਹੇਗੰਢ ’ਤੇ ਮੋਨੋਗ੍ਰਾਫ (ਓਰਿਜਨ ਐਂਡ ਸਿਗਨੀਫੀਕੈਂਸ ਆਫ ਹਿਮ-ਸਿੰਗਿੰਗ ਇਨ ਸਿਖਿਜ਼ਮ) ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਸਿਰੋਪਾ ਤੇ ਵਿਸ਼ੇਸ਼ ਪੁਰਸਕਾਰ (1977)
 • ਪੰਜਾਬ ਸਰਕਾਰ ਵੱਲੋਂ ‘ਗੁਰੂ ਨਾਨਕ ਦੇਵ ਸ਼ਾਹਕਾਰ: ਜਪੁਜੀ’ ਉੱਤੇ ਪੁਰਸਕਾਰ (1978)
 • ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਸਿਲਵਰ ਜੁਬਲੀ ਕਾਨਫ਼ਰੰਸ ਉੱਤੇ ਸਨਮਾਨ (1980)
 • ਆਲ ਇੰਡੀਆ ਸਿੱਖ ਕੌਂਸਲ ਤੇ ਆਲ ਇੰਡੀਆ ਸਿੱਖ ਹਿਸਟਰੀ ਬੋਰਡ ਵੱਲੋਂ ਸਨਮਾਨ (1984)
 • ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ‘ਕਰਤਾਰ ਸਿੱਘ ਧਾਲੀਵਾਲ’ ਐਵਾਰਡ (1995)
 • ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ’ (1977)।

ਰਚਨਾਵਾਂ[ਸੋਧੋ]

 • ਰੋਟੀ ਬੇਟੀ ਦੀ ਸਾਂਝ(1959);
 • ਪੰਜਾਬੀ ਪਰਖ ਪੜਚੋਲ - ਜਨਮ ਤੇ ਵਿਕਾਸ (1960);
 • ਪੂਰਨ ਸਿੰਘ ਦਾ ਪੰਜਾਬ ਪਿਆਰ (1968);
 • ਭਾਈ ਵੀਰ ਸਿੰਘ ਤੇ ਉਨ੍ਹਾਂ ਦੀ ਦੇਣ (1972);
 • ਭਾਈ ਵੀਰ ਸਿੰਘ ਦਾ ਸੰਦੇਸ਼ (1973);
 • ਗੁਰੂ ਨਾਨਕ ਦਾ ਸ਼ਾਹਕਾਰ ਜਪਜੀ (1975).
 • The Sayings of Guru Nanak (1969);
 • Guru Nanak in His Own Words (1970);
 • Guru Nanak’s Moral Code (1970);
 • God as Known to Guru Nanak (1971);
 • Guru Nanak: The Man and His Mission (1974);
 • So Said Guru Amar Das (1985);
 • Select Sayings of Guru Gobind Singh (2008)[1]

ਹਵਾਲੇ[ਸੋਧੋ]