ਹਰਪਾਲ ਸਿੰਘ ਘੱਗਾ
ਦਿੱਖ

ਕਾਮਰੇਡ ਹਰਪਾਲ ਸਿੰਘ ਘੱਗਾ (14 ਨਵੰਬਰ 1930 - 14 ਮਈ 2010) ਪੰਜਾਬ, ਭਾਰਤ ਦੇ ਇੱਕ ਸਮਾਜ ਸੇਵਕ ਅਤੇ ਕਮਿਊਨਿਸਟ ਆਗੂ ਸਨ। ਪਾਤੜਾਂ ਘੱਗਾ ਸਮਾਣਾ ਦੇ ਇਲਾਕੇ ਵਿੱਚ ਲੜਕੀਆਂ ਦੀ ਵਿਦਿਆ ਨੂੰ ਪਰਮੋਟ ਕਰਨ ਲਈ ਉਸਨੂੰ ਖਾਸਕਰ ਜਾਣਿਆ ਜਾਂਦਾ ਹੈ। ਪਬਲਿਕ ਗਰਲਜ਼ ਸਕੂਲ/ਕਾਲਜ ਟਰਸਟ, ਪਾਤੜਾਂ ਦਾ ਉਹ ਬਾਨੀ ਪ੍ਰਧਾਨ ਸੀ।[1] ਲੱਗਪੱਗ ਦੋ ਤਕ ਉਹ ਸ਼ਹਿਰ ਘੱਗਾ ਦਾ ਪ੍ਰਧਾਨ ਰਿਹਾ। ਟਰੱਕ ਯੂਨੀਅਨ ਪਾਤੜਾਂ ਦਾ ਉਹ ਨਿਰਵਿਵਾਦ ਆਗੂ ਸੀ। ਉਹ ਟਰੱਕ ਆਪ੍ਰੇਟਰ ਯੂਨੀਅਨ, ਪੰਜਾਬ ਦਾ ਵੀ ਪ੍ਰਧਾਨ ਰਿਹਾ।[2]
ਜ਼ਿੰਦਗੀ
[ਸੋਧੋ]ਹਰਪਾਲ ਘੱਗਾ ਦਾ ਜਨਮ 14 ਨਵੰਬਰ 1930 ਨੂੰ ਹੋਇਆ ਸੀ। ਚੜ੍ਹਦੀ ਉਮਰੇ ਹੀ ਤੇਜਾ ਸਿੰਘ ਸੁਤੰਤਰ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਤੋਂ ਪ੍ਰੇਰਨਾ ਲੈਂਦੇ ਹੋਏ ਉਸਨੇ ਆਪਣੇ ਆਪ ਨੂੰ ਸਮਾਜਕ ਪਰਿਵਰਤਨ ਦੀ ਲਹਿਰ ਨੂੰ ਅਰਪਿਤ ਕਰ ਦਿੱਤਾ ਸੀ ਅਤੇ ਸਾਰੀ ਉਮਰ ਉਹਨਾਂ ਨੇ ਆਪਣੇ ਪਾਤੜਾਂ ਸਮਾਣਾ ਦੇ ਇਲਾਕੇ ਨੂੰ ਕੇਂਦਰ ਬਿੰਦੂ ਬਣਾ ਕੇ ਸਰਗਰਮੀ ਕੀਤੀ।