ਹਰਪੈਨਜਿਨਾ (ਮੂੰਹ ਵਿੱਚ ਛਾਲੇ)
ਦਿੱਖ
Herpangina | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | B08.5 |
ਆਈ.ਸੀ.ਡੀ. (ICD)-9 | 074.0 |
ਰੋਗ ਡੇਟਾਬੇਸ (DiseasesDB) | 30777 |
ਮੈੱਡਲਾਈਨ ਪਲੱਸ (MedlinePlus) | 000969 |
ਈ-ਮੈਡੀਸਨ (eMedicine) | med/1004 article/218502 MeshID = D006557 |
ਹਰਪੈਨਜਿਨਾ ਇੱਕ ਵਾਇਰਸ- ਕੌਕਜ਼ੈਕੀ ਏ (Coxsackie A) ਨਾਲ ਲੱਗਣ ਵਾਲੀ ਇੱਕ ਲਾਗ ਹੁੰਦੀ ਹੈ। ਇਸ ਨਾਲ ਮੂੰਹ ਦੇ ਪਿਛਲੇ ਹਿੱਸੇ ਵਿੱਚ ਛੋਟੇ ਛੋਟੇ ਲਾਲ ਚਟਾਕ ਵਿਖਾਈ ਦੇਣ ਲੱਗਦੇ ਹਨ। ਇਹੀ ਚਟਾਕ ਫ਼ਿਰ ਤਰਲ ਨਾਲ ਭਰੀਆਂ ਛੋਟੀਆਂ ਛੋਟੀਆਂ ਥੈਲੀਆਂ (ਵੈਸੀਕਲਜ਼) ਬਣ ਜਾਂਦੀਆਂ ਹਨ ਜਿਹੜੀਆਂ ਛੇਤੀ ਹੀ ਫਟ ਜਾਂਦੀਆਂ ਹਨ, ਪਿੱਛੋਂ ਛੋਟੇ ਛੋਟੇ ਫੋੜੇ ਜਾਂ ਜ਼ਖ਼ਮ ਰਹਿ ਜਾਂਦੇ ਹਨ। ਫੋੜੇ ਬਹੁਤ ਛੋਟੇ ਹੁੰਦੇ ਹਨ, ਲਗਭਗ 2 ਤੋਂ 4 ਮਿਲੀਮੀਟਰ ਚੌੜੇ (ਇੱਕ ਇੰਚ ਦਾ ਲਗਭਗ 1/8ਵਾਂ ਹਿੱਸਾ)।
ਨਿਸ਼ਾਨੀਆਂ ਅਤੇ ਲੱਛਣ
[ਸੋਧੋ]ਇਸਦੇ ਲੱਛਣ ਮੂੰਹ ਵਿੱਚ ਚਟਾਕ ਵਿਖਾਈ ਦੇਣ ਤੋਂ ਪਹਿਲਾਂ ਬੁਖ਼ਾਰ, ਗਲ਼ੇ ਦੇ ਦਰਦ ਅਤੇ ਕਈ ਦਿਨਾਂ ਲਈ ਠੀਕ ਮਹਿਸੂਸ ਨਾ ਕਰਨ ਨਾਲ ਸ਼ੁਰੂ ਹੋ ਸਕਦੇ ਹਨ।
ਇਲਾਜ
[ਸੋਧੋ]ਬੱਚੇ ਨੂੰ ਜਿੰਨਾ ਸੰਭਵ ਹੋ ਸਕੇ ਹਾਈਡਰੇਟਿਡ (ਤਰਲ ਪਦਾਰਥ ਦੇਣੇ) ਅਤੇ ਅਰਾਮਦਾਇਕ ਰੱਖੋ। ਰੋਗਾਣੂਨਾਸ਼ਕ (ਐਂਟੀਬਾਇਟਿਕਸ)ਵਾਇਰਸਾਂ ਉੱਪਰ ਅਸਰ ਨਹੀਂ ਕਰਦੇ ਇਸ ਲਈ ਇਸ ਤਕਲੀਫ਼ ਵਿੱਚ ਉਨ੍ਹਾਂ ਦਾ ਇਲਾਜ ਵਿੱਚ ਕੋਈ ਫਾਇਦਾ ਨਹੀਂ ਹੁੰਦਾ।