ਹਰਪ੍ਰੀਤ ਕੌਰ
ਦਿੱਖ
ਹਰਪ੍ਰੀਤ ਕੌਰ | |
---|---|
ਜਨਮ | ਸ਼ਰੀਗੰਗਾਨਗਰ, ਰਾਜਸਥਾਨ, ਭਾਰਤ | 16 ਜੁਲਾਈ 1981
ਭਾਸ਼ਾ | ਹਿੰਦੀ, ਪੰਜਾਬੀ, ਰਾਜਸਥਾਨੀ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਕਵਿਤਾ |
ਵਿਸ਼ਾ | ਨਾਰੀ ਮਾਨਸਕਿਤਾ |
ਹਰਪ੍ਰੀਤ ਕੌਰ (ਜਨਮ 16 ਜੁਲਾਈ 1981) ਪੰਜਾਬੀ ਕਵਿਤਰੀ ਹੈ। ਮੋਹਨਜੀਤ ਦੇ ਸ਼ਬਦਾਂ ਵਿੱਚ,"ਉਹਦੀ ਕਵਿਤਾ ਵਿੱਚ ਸੂਝ ਅਤੇ ਭਾਵ ਦਾ ਮੇਲ ਥਾਂ-ਥਾਂ ਮਿਲਦਾ ਹੈ। ਉਸ ਨੇ ਛੋਟੀਆਂ ਪਰ ਮੁੱਲਵਾਨ ਕਵਿਤਾਵਾਂ ਲਿਖੀਆਂ ਹਨ। ਹਰਪ੍ਰੀਤ ਦੀਆਂ ਕਵਿਤਾਵਾਂ ਵਿੱਚ ਕਿਤੇ ਵੀ ਬੁਣਤੀ ਦੀ ਗੁੰਝਲ ਨਹੀਂ। ਸਹਿਜ ਸਰਲ ਸ਼ਬਦਾਂ ਵਿੱਚ ਉਹ ਅਰਥਵਾਨ ਕਾਵਿ-ਭਾਸ਼ਾ ਸਿਰਜਦੀ ਹੈ। ਹਥਲੀਆਂ ਕਵਿਤਾਵਾਂ ਉਹਦੀ ਕਾਵਿ-ਸੂਝ ਦਾ ਪ੍ਰਮਾਣ ਹਨ।"[1]