ਡਾ. ਮੋਹਨਜੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾ. ਮੋਹਨਜੀਤ
ਡਾ. ਮੋਹਨਜੀਤ
ਜਨਮ (1938-05-07) 7 ਮਈ 1938 (ਉਮਰ 82)
ਭਾਰਤੀ (ਪੰਜਾਬ, ਭਾਰਤ
ਵੱਡੀਆਂ ਰਚਨਾਵਾਂਕੋਣੇ ਦਾ ਸੂਰਜ
ਕਿੱਤਾਲੇਖਕ, ਕਵੀ
ਵਿਧਾਕਵਿਤਾ,ਵਾਰਤਕ

ਡਾ. ਮੋਹਨਜੀਤ (ਜਨਮ 7 ਮਈ 1938)[1] ਪੰਜਾਬੀ ਕਵੀ ਅਤੇ ਵਿਦਵਾਨ ਲੇਖਕ ਹੈ। ਉਹਨਾਂ ਦੇ ਕਾਵਿ-ਸੰਗ੍ਰਹਿ ਕੋਣੇ ਦਾ ਸੂਰਜ ਨੂੰ ਸਾਲ 2018 ਦਾ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ।[2] ਉਸ ਦਾ ਜਨਮ 7 ਮਈ 1938 ਨੂੰ ਪਿੰਡ ਅਦਲੀਵਾਲ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ ਤੇ ਉਹ ਲੰਬੇ ਸਮੇਂ ਲਈ ਦੇਸ਼ ਬੰਧੂ ਕਾਲਜ ਵਿਚ ਪੰਜਾਬੀ ਦਾ ਅਧਿਆਪਕ ਰਿਹਾ।

ਰਚਨਾਵਾਂ[ਸੋਧੋ]

  • ਡਾਟਾਂ ਵਾਲੇ ਬੂਹੇ (ਰੇਖਾ ਚਿੱਤਰ)
  • ਸਹਿਕਦਾ ਸ਼ਹਿਰ
  • ਤੁਰਦੇ ਫਿਰਦੇ ਮਸਖਰੇ
  • ਬੂੰਦ ਤੇ ਸਮੁੰਦਰ (ਅਨੁਵਾਦ)
  • ਕੀ ਨਾਰੀ ਕੀ ਨਦੀ
  • ਹਵਾ ਪਿਆਜੀ
  • ਓਹਲੇ ਵਿੱਚ ਉਜਿਆਰਾ
  • ਗੂੜ੍ਹੀ ਲਿਖਤ ਵਾਲਾ ਵਰਕਾ
  • ਵਰਵਰੀਕ[3]
  • ਕੋਣੇ ਦਾ ਸੂਰਜ

ਕਾਵਿ-ਨਮੂਨਾ[ਸੋਧੋ]

ਸੰਵਾਦ
ਉਹ ਤਾਂ ਇੱਕ ਪੀਰ ਸੀ
ਜੋ ਦੂਜੇ ਪੀਰ ਨੂੰ ਮਿਲਿਆ
ਇਕ ਕੋਲ ਦੁੱਧ ਦਾ ਨੱਕੋ ਨੱਕ ਭਰਿਆ ਕਟੋਰਾ ਸੀ
ਦੂਜੇ ਕੋਲ ਚਮੇਲੀ ਦਾ ਫੁਲ
ਮੱਥਿਆਂ ਦੇ ਤੇਜ ਨਾਲ ਵਸਤਾਂ ਅਰਥਾਂ’ਚ ਬਦਲ ਗਈਆਂ
ਅਸੀਂ ਤਾਂ ਵਗਦੇ ਰਾਹ ਹਾਂ
ਕਿਸੇ ਮੋੜ ਕਿਸੇ ਚੁਰਾਹੇ ਤੇ ਮਿਲਦੇ ਹਾਂ
ਜਾਂ ਇੱਕ ਦੂਜੇ ਤੋਂ ਨਿਖੜ ਜਾਂਦੇ ਹਾਂ
ਉਹ ਵੀ ਇੱਕ ਚੁੱਪ ਦਾ ਦੂਜੀ ਚੁੱਪ ਨਾਲ ਸੰਵਾਦ ਸੀ
ਇਹ ਵੀ ਇੱਕ ਚੁੱਪ ਦਾ ਦੂਜੀ ਚੁੱਪ ਨਾਲ ਸੰਵਾਦ ਹੈ

ਹਵਾਲੇ[ਸੋਧੋ]