ਹਰਬੀਰ ਸਿੰਘ ਭੰਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਰਬੀਰ ਸਿੰਘ ਭੰਵਰ (29 ਅਗਸਤ 1938 - 12 ਦਸੰਬਰ 2022) ਪੰਜਾਬੀ ਲੇਖਕ ਤੇ ਕਾਲਮਨਵੀਸ ਸੀ।

ਹਰਬੀਰ ਦਾ ਜਨਮ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਪੱਖੋਵਾਲ ਵਿਚ ਪਿਤਾ ਸ. ਹਰਨਾਮ ਸਿੰਘ ਅਤੇ ਮਾਤਾ ਬੀਬੀ ਬਚਨ ਕੌਰ ਦੇ ਘਰ 29 ਅਗਸਤ 1938 ਨੂੰ ਹੋਇਆ। ਉਸ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ.ਏ. (ਪੰਜਾਬੀ) ਅਤੇ ਬੈਚਲਰ ਆਫ਼ ਜਰਨਿਲਜ਼ਮ ਦੀ ਡਿਗਰੀ ਹਾਸਲ ਕਰ ਕੇ ਪੱਤਰਕਾਰ ਵਜੋਂ ਆਪਣਾ ਕੈਰੀਅਰ ਆਰੰਭ ਕੀਤਾ। ਉਸ ਨੇ ਧਰਮਸ਼ਾਲਾ ਅਤੇ ਅੰਮ੍ਰਿਤਸਰ ਵਿਖੇ ਇੰਡੀਅਨ ਐਕਸਪ੍ਰੈਸ ਦੇ ਰੀਪੋਰਟਰ, ਅੰਮ੍ਰਿਤਸਰ ਵਿਖੇ ਖ਼ਬਰ ਏਜੰਸੀ ਯੂ.ਐਨ.ਆਈ., ਬੀ.ਬੀ.ਸੀ. ਲੰਦਨ ਅਤੇ ਅਮਰੀਕਨ ਖ਼ਬਰ ਏਜੰਸੀ ਯੂਨਾਈਟਡ ਪ੍ਰੈਸ ਇੰਟਰਨੈਸ਼ਨਲ ਲਈ ਕੰਮ ਕੀਤਾ। ਬਾਅਦ ਵਿੱਚ ਉਸ ਨੇ ਅੰਗਰੇਜ਼ੀ ਟ੍ਰਿਬਿਊਨ ਲਈ ਅੰਮ੍ਰਿਤਸਰ, ਸ਼ਿਮਲਾ, ਪਟਿਆਲਾ ਅਤੇ ਫਿਰ ਅੰਮ੍ਰਿਤਸਰ ਵਿਖੇ ਸੀਨੀਅਰ ਪੱਤਰਕਾਰ ਵਜੋਂ ਸੇਵਾ ਕੀਤੀ।

ਰਚਨਾਵਾਂ[ਸੋਧੋ]

  • ਡਾਇਰੀ ਦੇ ਪੰਨੇ[1]
  • ਧਰਮ ਯੁੱਧ ਮੋਰਚਾ[2]
  • ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜੀਵਨੀ[3]
  • ਕਲਾਕਾਰਾਂ ਦੀ ਧਰਤੀ:ਅੰਧਰੇਟਾ[4]
  • ਕਾਲੇ ਦਿਨ: 1984 ਤੋਂ ਬਾਅਦ ਸਿੱਖ[5]

ਹਵਾਲੇ[ਸੋਧੋ]