ਸਮੱਗਰੀ 'ਤੇ ਜਾਓ

ਹਰਾਂਬੇ ਦੀ ਹੱਤਿਆ

ਗੁਣਕ: 39°08′41″N 84°30′36″W / 39.144684°N 84.510079°W / 39.144684; -84.510079
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਰਾਂਬੇ ਦੀ ਹੱਤਿਆ
ਤਸਵੀਰ:ਹਰਾਂਬੇ ਮੁੰਡੇ ਦੇ ਨਾਲ਼.jpg
ਵੀਡੀਓ ਵਿੱਚੋਂ ਇੱਕ ਤਸਵੀਰ ਜਿੱਥੇ ਹਰਾਂਬੇ ਨੇ 3 ਵਰ੍ਹਿਆਂ ਦੇ ਮੁੰਡੇ ਨੂੰ ਫੜਿਆ ਹੋਇਆ ਹੈ।
ਮਿਤੀਮਈ 28, 2016; 8 ਸਾਲ ਪਹਿਲਾਂ (2016-05-28)
ਸਮਾਂ4:00 p.m. EDT
ਟਿਕਾਣਾਸਿੰਨਸਿਨਾਟੀ ਜ਼ੂ ਅਤੇ ਬੋਟੈਨਿਕਲ ਗਾਰਡਨ, ਸੰਯੁਕਤ ਰਾਜ ਅਮਰੀਕਾ
ਗੁਣਕ39°08′41″N 84°30′36″W / 39.144684°N 84.510079°W / 39.144684; -84.510079
ਕਾਰਨਗੋਲ਼ੀ ਵੱਜਣ ਕਾਰਣ[1][2][3]

28 ਮਈ, 2016 ਨੂੰ, ਸੰਯੁਕਤ ਰਾਜ ਅਮਰੀਕਾ ਦੇ ਸਿੰਨਸਿਨਾਟੀ ਜ਼ੂ ਅਤੇ ਬੋਟੈਨਿਕਲ ਗਾਰਡਨ ਵਿੱਚ ਇੱਕ 3 ਵਰ੍ਹਿਆਂ ਦਾ ਮੁੰਡਾ ਇੱਕ ਗੋਰਿਲੇ ਦੇ ਪਿੰਜਰੇ ਵਿੱਚ ਚਲਾ ਗਿਆ, ਜਿੱਥੇ ਉਸ ਨੂੰ ਇੱਕ 17 ਵਰ੍ਹਿਆਂ ਦੇ ਗੋਰਿਲੇ ਜਿਸ ਦਾ ਨਾਂ ਹਰਾਂਬੇ ਸੀ ਉਸ ਨੇ ਫੜ ਲਿਆ ਅਤੇ ਉਸ ਨੂੰ ਇਧਰ-ਉਧਰ ਘੜੀਸਣ ਲੱਗ ਪਿਆ। ਮੁੰਡੇ ਦੀ ਜਾਨ ਖਤਰੇ ਵਿੱਚ ਵੇਖਦਿਆਂ ਚਿੜੀਆ-ਘਰ ਦੇ ਰਖਵਾਲੇ ਨੇ ਗੋਲ਼ੀ ਮਾਰ ਕੇ ਹਰਾਂਬੇ ਦੀ ਹੱਤਿਆ ਕਰ ਦਿੱਤੀ। ਇਹ ਵਾਰਦਾਤ ਕੈਮਰੇ ਵਿੱਚ ਫਿਲਮਾ ਲਈ ਗਈ ਜਿਸ ਨੂੰ ਪੂਰੀ ਦੁਨੀਆ ਨੇ ਵੇਖਿਆ ਅਤੇ ਚਿੜੀਆ-ਘਰ ਦੇ ਰਖਵਾਲੇ ਦੇ ਗੋਲ਼ੀ ਮਾਰਨ ਵਾਲ਼ੇ ਫੈਂਸਲੇ 'ਤੇ ਕਈ ਸਵਾਲ ਉੱਠੇ।

ਪਿਛੋਕੜ

[ਸੋਧੋ]
ਹਰਾਂਬੇ
ਜਾਤੀਪੱਛਮੀ ਗੋਰਿਲਾ
ਲਿੰਗਮਰਦ
ਜਨਮ(1999-05-27)ਮਈ 27, 1999
ਬਰਾਊਨਜ਼ਵਿਲ, ਟੈਕਸਸ, ਸੰਯੁਕਤ ਰਾਜ ਅਮਰੀਕਾ
ਮੌਤਮਈ 28, 2016(2016-05-28) (ਉਮਰ 17)
ਸਿੰਨਸਿਨਾਟੀ ਜ਼ੂ ਅਤੇ ਬੋਟੈਨਿਕਲ ਗਾਰਡਨ, ਸਿੰਨਸਿਨਾਟੀ, ਓਹਾਇਓ, ਸੰਯੁਕਤ ਰਾਜ ਅਮਰੀਕਾ
ਮਸ਼ਹੂਰਮੌਤ ਦੇ ਹਾਲਾਤ
ਭਾਰ199 ਕਿਲੋ
Named after"ਹਰਾਂਬੇ (ਵਰਕਿੰਗ ਟੁਗੈਦਰ ਫੌਰ ਫਰੀਡਮ)", ਰੀਟਾ ਮਾਰਲੇ (ਦਾ ਗੀਤ)

ਹਰਾਂਬੇ ਦਾ ਜਨਮ 27 ਮਈ, 1999 ਨੂੰ ਗਲੈਡਿਸ ਪੌਰਟਰ ਜ਼ੂ, ਬਰਾਊਨਜ਼ਵਿਲ ਟੈਕਸਸ ਵਿੱਚ ਹੋਇਆ। ਉਸ ਦਾ ਨਾਮ ਡੈਨ ਵੈਨ ਕੋਪੈਨੋਲ ਵੱਲੋਂ ਰੱਖਿਆ ਗਿਆ ਸੀ। ਇਹ ਨਾਂ ਉਸ ਦੇ ਦਿਮਾਗ ਵਿੱਚ ਰੀਟਾ ਮਾਰਲੇ ਦਾ ਗੀਤ "ਹਰਾਂਬੇ (ਵਰਕਿੰਗ ਟੁਗੈਦਰ ਫੌਰ ਫਰੀਡਮ)" ਸੁਨਣ ਤੋਂ ਬਾਅਦ ਆਇਆ ਸੀ।

18 ਸਤੰਬਰ, 2014 ਵਾਲੇ ਦਿਨ ਹਰਾਂਬੇ ਨੂੰ ਸਿੰਨਸਿਨਾਟੀ ਜ਼ੂ ਅਤੇ ਬੋਟੈਨਿਕਲ ਗਾਰਡਨ ਵਿਖੇ ਲਿਆਂਦਾ ਗਿਆ।

ਵਾਰਦਾਤ

[ਸੋਧੋ]

28 ਮਈ, 2016 ਨੂੰ, ਇੱਕ 3 ਵਰ੍ਹਿਆਂ ਦਾ ਮੁੰਡਾ ਜੋ ਕਿ ਜ਼ੂ ਵੇਖਣ ਆਇਆ ਸੀ ਉਹ ਗੋਰਿਲੇ ਦੇ ਪਿੰਜਰੇ ਵਿੱਚ ਡਿੱਗ ਗਿਆ।

ਗਵਾਹਾਂ ਨੇ ਕਿਹਾ, ਕਿ ਉਹਨਾਂ ਨੇ ਮੁੰਡੇ ਨੂੰ ਗੋਰਿਲੇ ਦੇ ਪਿੰਜਰੇ ਵਿੱਚ ਜਾਣ ਲਈ ਜ਼ਿੱਦ ਕਰਦਾ ਵੇਖਿਆ ਸੀ। ਫਿਰ ਉਸ ਨੇ 3-ਫੁੱਟ ਉੱਚੀ ਫੈਂੱਸ ਟੱਪੀ, ਫਿਰ 4-ਫੁੱਟ ਚੌੜੀਆਂ ਝਾੜੀਆਂ ਵਿੱਚ ਰਿੜ੍ਹਦਾ ਹੋਇਆ 15-ਫੁੱਟ ਡੂੰਘੇ ਪਿੰਜਰੇ ਵਿੱਚ ਡਿੱਗ ਗਿਆ। ਚਿੜੀਆ-ਘਰ ਦੇ ਕਰਮਚਾਰੀਆਂ ਨੇ ਇੱਕਦਮ ਤਿੰਨਾਂ ਗੋਰਿਲਿਆਂ ਨੂੰ ਅੰਦਰ ਜਾਣ ਲਈ ਇਸ਼ਾਰਾ ਕੀਤਾ, ਅਤੇ 2 ਗੋਰਿਲੇ ਅੰਦਰ ਚਲੇ ਗਏ। ਪਰ ਜਿਹੜਾ ਤੀਜਾ 199 ਕਿੱਲੋ ਦਾ ਗੋਰਿਲਾ, ਹਰਾਂਬੇ ਮੁੰਡੇ ਦੀ ਤਫ਼ਤੀਸ਼ ਕਰਨ ਉਸ ਕੋਲ਼ ਆ ਗਿਆ।

ਅਗਲੇ 10 ਮਿੰਟਾਂ ਤੱਕ ਤਮਾਸ਼ਬੀਨ ਲੋਕਾਂ ਦੀਆਂ ਚੀਕਾਂ ਸੁਣ-ਸੁਣ ਕੇ ਹਰਾਂਬੇ ਘਬਰਾ ਗਿਆ। ਉਹ ਬੱਚੇ ਨੂੰ ਕਦੇ ਸਹਾਰਾ ਦਿੰਦਾ 'ਤੇ ਕਦੇ ਧੱਕਾ ਮਾਰ ਕੇ ਖੜ੍ਹੇ ਬੱਚੇ ਨੂੰ ਸੁੱਟ ਦਿੰਦਾ। ਹਰਾਂਬੇ ਨੇ ਬੜਾ ਹੀ ਅਜੀਬ ਵਤੀਰਾ ਵਿਖਾਇਆ-ਆਪਣੇ ਆਪ ਨੂੰ ਵੱਡਾ ਵਿਖਾਉਂਣ ਲਈ ਦੋਹੀਂ ਲੱਤਾਂ ਅਤੇ ਦੋਹੀਂ ਬਾਂਹਾਂ 'ਤੇ ਤੁਰਦਾ। ਹਰਾਂਬੇ ਨੇ ਫਿਰ ਮੁੰਡੇ ਨੂੰ ਚੁੱਕ ਕੇ ਪਾਉੜੀਆਂ ਚੱੜ੍ਹ ਕੇ ਸੁੱਕੀ ਜ਼ਮੀਨ 'ਤੇ ਲੈਅ ਗਿਆ। ਮੁੰਡੇ ਦੀ ਹਾਲਤ ਕਿਹੋ ਜਿਹੀ ਹੈ ਇਹ ਨਾ ਪਤਾ ਹੋਣ ਕਾਰਣ, ਚਿੜੀਆ-ਘਰ ਦੇ ਮਨਸਬਦਾਰਾਂ ਨੇ ਹਰਾਂਬੇ ਨੂੰ ਗੋਲ਼ੀ ਮਾਰਨ ਦਾ ਫ਼ੈਸਲਾ ਲਿਆ ਅਤੇ ਇੱਕ ਹੀ ਗੋਲ਼ੀ ਨਾਲ਼ ਉਹਨਾਂ ਨੇ ਹਰਾਂਬੇ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ। ਚਿੜੀਆ-ਘਰ ਦੇ ਰਖਵਾਲਿਆਂ ਨੇ ਕਿਹਾ ਕਿ ਗੋਲ਼ੀ ਮਾਰਨ ਵੇਲੇ ਮੁੰਡਾ ਹਰਾਂਬੇ ਦੀਆਂ ਲੱਤਾਂ ਦੇ ਗੱਭੇ ਸੀ।

ਹਰਾਂਬੇ ਨੂੰ ਉਸਦੇ 17ਵੇਂ ਜਨਮਦਿਨ ਤੋਂ ਇੱਕ ਦਿਨ ਬਾਅਦ ਮਾਰਿਆ ਗਿਆ ਅਤੇ ਉਸ ਮੁੰਡੇ ਨੂੰ ਲੱਗੀਆਂ ਸੱਟਾਂ ਜਾਨਲੇਵਾ ਨਹੀਂ ਸਨ।

ਹਵਾਲੇ

[ਸੋਧੋ]

 

  1. "Endangered gorilla dies at Mexico City zoo". WKYT. July 8, 2016. Retrieved May 29, 2021 – via Associated Press. The death comes after an international uproar over the gorilla Harambe was euthanized at the Cincinnati Zoo on May 28, after a young boy fell into its enclosure.
  2. Alex Kies. "Kill All Normies: The Online Culture Wars from Tumblr and 4chan to the Alt-Right and Trump". Rain Taxi. Retrieved May 29, 2021. Nagle posits that the Obama presidency's veneer of reasoned sincerity led to the disingenuous clicktivism of the KONY 2012 movement and the social media vilification of the Cincinnati Zoo in the wake of their euthanizing Harambe the gorilla.
  3. Rhonda Moore (May 29, 2016). "Fairborn woman sees child fall in gorilla exhibit". Dayton 24/7. Retrieved May 29, 2021. A short time later, Harambe, the gorilla was euthanized.