ਹਲਾਲ ਲਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਲਾਲ ਲਵ
ਨਿਰਦੇਸ਼ਕਅਸਦ ਫੁਲਾਦਕਾਰ
ਨਿਰਮਾਤਾਗਿਰਹਾਰਡ ਮਿਕਸਨਰ
ਰੋਮਨ ਪਾਲ
ਸਾਦਕ ਸਬਾਹ
ਲੇਖਕਅਸਦ ਫੁਲਾਦਕਾਰ
ਸੰਗੀਤਕਾਰਆਮੀਨ ਬੁਹਾਫਾ
ਸਿਨੇਮਾਕਾਰਲੁਟਜ਼ ਰੀਤਮੀਅਰ
ਸਟੂਡੀਓਰੇਜ਼ਰ ਫਿਲਮ ਪ੍ਰੋਡਕਸ਼ਨ
ਸਬਾਹ ਮੀਡੀਆ ਕਾਰਪੋਰੇਸ਼ਨ
ਰਿਲੀਜ਼ ਮਿਤੀ(ਆਂ)ਦਿਸੰਬਰ 13, 2015 (ਦੁਬਈ ਅੰਤਰਰਾਸ਼ਟਰੀ ਫਿਲਮ ਫੈਸਟੀਵਲ)
ਜਨਵਰੀ 23, 2016 (ਸਨਡਾਂਸ ਫਿਲਮ ਫੈਸਟੀਵਲ)
ਮਿਆਦ95 ਮਿੰਟ
ਭਾਸ਼ਾਅਰਬੀ

ਹਲਾਲ ਲਵ (ਹਲਾਲ ਜਾਂ ਪਿਆਰ) 2015 ਸਾਲ ਦੀ ਇਕ ਅੰਤਰਰਾਸ਼ਟਰੀ ਨਾਮਜ਼ਾ ਖੱਟਣ ਵਾਲੀ ਇਕ ਲੈਬਨਾਨੀ ਫਿਲਮ ਹੈ। ਇਸਦੇ ਲੇਖਕ ਅਤੇ ਨਿਰਦੇਸ਼ਕ ਅਸਦ ਫੁਲਾਦਕਾਰ ਹਨ। ਫਿਲਮ ਨੂੰ ਪਹਿਲੀ ਵਾਰ ਦੁਬਈ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿਚ ਦਿਖਾਇਆ ਗਿਆ ਸੀ ਅਤੇ 2016 ਵਿੱਚ ਸਨਡਾਂਸ ਫਿਲਮ ਫੈਸਟੀਵਲ ਵਿਚ ਇਸਨੂੰ ਸਨਮਾਨਿਤ ਕੀਤਾ ਗਿਆ ਸੀ।[1]

ਕਹਾਣੀ[ਸੋਧੋ]

ਫਿਲਮ ਚਾਰ ਲਘੂ-ਕਹਾਣੀਆਂ ਨੂੰ ਜੋੜ ਕੇ ਬਣਾਈ ਗਈ ਹੈ ਅਤੇ ਉਹਨਾਂ ਦੇ ਪਾਤਰਾਂ ਨੂੰ ਇਕ ਦੂਜੇ ਦੀ ਕਹਾਣੀ ਨੂੰ ਪਰਭਾਵਿਤ ਕਰਦੇ ਵੀ ਦਿਖਾਇਆ ਗਿਆ ਹੈ। ਕੁਝ ਮੁਸਲਿਮ ਪਾਤਰ ਜਿਨਹਾਂ ਵਿੱਚ ਮਰਦ ਅਤੇ ਔਰਤ ਹਨ, ਲਗਾਤਾਰ ਚਿੰਤਾ ਦਾ ਸ਼ਿਕਾਰ ਹਨ[ ਉਹ ਕਿਸੇ ਨਾ ਕਿਸੇ ਰੂਪ ਵਿੱਚ ਵਿਆਹ ਪਰਬੰਧ ਦਾ ਵਿਰੋਧ ਕਰਦੇ ਆ ਰਹੇ ਹਨ। ਵਿਆਹ ਪਰਬੰਧ ਨੂੰ ਧਰਮ ਅਤੇ ਸਮਾਜ ਕਿਵੇਂ ਜਕੜਦਾ ਹੈ, ਇਹ ਇਸ ਫਿਲਮ ਦਾ ਅਧਾਰ ਹੈ। 

ਨਵਾਂ ਵਿਆਹਿਆ ਜੋਵਾ ਬਾਤੂਲ ਅਤੇ ਮੁਖਤਾਰ ਲਗਾਤਾਰ ਲੜਦੇ ਰਹਿੰਦੇ ਹਨ ਅਤੇ ਮੁਖਤਾਰ ਦੇ ਸ਼ੱਕੀ ਸੁਭਾਅ ਕਾਰਨ ਬਾਤੂਲ ਉਸਨੂੰ ਤਲਾਕ ਦੇਣ ਦੀਆਂ ਧਮਕੀਆਂ ਦਿੰਦਾ ਰਹਿੰਦਾ ਹੈ। ਉਹਨਾਂ ਦੇ ਗੁਆਢ ਵਿੱਚ ਰਹਿੰਦੀ ਅਵਤਾਹ ਆਪਣੇ ਪਤੀ ਦੀਆਂ ਦੂਜੇ ਵਿਆਹ ਦੀ ਖਵਾਹਿਸ਼ ਤੋਂ ਪਰੇਸ਼ਾਨ ਹੈ। ਉਸਨੇ ਦੂਜੀ ਪਤਨੀ ਲੱਭਣ ਦੀ ਜਿੰਮੇਵਾਰੀ ਵੀ ਉਸਨੂੰ ਦਿੱਤੀ ਹੋਈ ਹੈ। ਉਹਨਾਂ ਦੀ ਬੇਟੀ ਸਾਰਾ ਦਿਨ ਇਕ ਫੈਂਂਟਸੀ ਦੁਨੀਆ ਵਿੱਚ ਰਹਿੰਦੀ ਹੈ[ ਉਸਨੇ ਪੰਛੀਆਂ, ਮੱਖੀਆਂ ਤੇ ਮਨੁੱਖਾਂ ਬਾਰੇ ਅਜੀਬ ਜਿਹੇ ਵਿਸ਼ਵਾਸ ਆਪਣੇ ਮਨ ਵਿੱਚ ਘੜੇ ਹੋੲੇ ਹਨ[ ਲੁਭਨਾ ਇਕ ਉੱਭਰਦੀ ਫੈਸ਼ਨ ਡਿਜ਼ਾਈਨਰ ਹੈ ਅਤੇ ਉਹ ਆਪਣੇ ਪਤੀ ਤੋਂ ਤਲਾਕ ਲਾ ਕੇ ਆਪਣੇ ਪਹਿਲੇ ਪਰੇਮੀ ਅਬੁ ਅਹਿਮਦ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਪਰ ਇਸ ਵਿਆਹ ਦੇ ਰਾਹ ਵਿੱਚ ਧਰਮ ਉਸਦੇ ਰਾਹ ਦਾ ਰੋੜਾ ਬਣ ਜਾਂਦਾ ਹੈ[

ਕਾਸਟ[ਸੋਧੋ]

ਅਲੀ ਸਮੋਰੀ ਇਕ ਫਿਲਮ ਫੈਸਟੀਵਲ ਵਿਚ ਫਿਲਮ ਦੇ ਪਰਚਾਰ ਸੰਬੰਧੀ

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]