ਸਮੱਗਰੀ 'ਤੇ ਜਾਓ

ਹਾਈਡ੍ਰੋਜਨ ਐਟਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਾਈਡ੍ਰੋਜਨ ਐਟਮ

General
ਨਾਮ, ਨਿਸ਼ਾਨ ਪ੍ਰੋਟੀਅਮ,1H
ਨਿਊਟ੍ਰੋਨ 0
ਪ੍ਰੋਟੋਨ 1
Nuclide data
ਕੁਦਰਤੀ ਭਰਪੂਰਤਾ 99.985%
ਆਈਸੋਟੋਪ ਪੁੰਜ 1.007825 u
ਸਪਿਨ 1/2
ਵਾਧੂ ਊਰਜਾ 7288.969± 0.001 keV
ਬਾਈਡਿੰਗ ਊਰਜਾ 0.000± 0.0000 keV

ਹਾਈਡ੍ਰੋਜਨ ਐਟਮ ਰਸਾਇਣਕ ਤੱਤ ਹਾਈਡ੍ਰੋਜਨ ਦਾ ਇੱਕ ਐਟਮ ਹੁੰਦਾ ਹੈ। ਬਿਜਲਈ ਤੌਰ 'ਤੇ ਇਹ ਨਿਊਟਰਲ ਹੁੰਦਾ ਹੈ ਕਿਓਕਿ ਇਸ ਵਿੱਚ ਇੱਕ ਸਕਾਰਾਤਮਕ ਚਾਰਜ ਵਾਲਾ ਪ੍ਰੋਟੋਨ ਹੁੰਦਾ ਹੈ ਅਤੇ ਇੱਕ ਨਕਾਰਾਤਮਕ ਚਾਰਜ ਵਾਲਾ ਇਲੈਕਟ੍ਰੌਨ ਹੁੰਦਾ ਹੈ ਜੋ ਕਿ ਕੁਲਮ ਬਲ ਦੁਆਰਾ ਨਿਊਕਲੀਅਸ ਨਾਲ ਜੁੜੇ ਹੁੰਦੇ ਹਨ। ਪ੍ਰਮਾਣੂ ਹਾਈਡ੍ਰੋਜਨ ਬ੍ਰਹਿਮੰਡ ਦੇ ਤਕਰੀਬਨ 75% ਬ੍ਰਹਿਮੰਡ ਦੇ ਬਾਰੀਓਨਿਕ ਪੁੰਜ ਨੂੰ ਬਣਾਉਂਦਾ ਹੈ।[1]

ਧਰਤੀ ਉੱਤੇ ਰੋਜ਼ਾਨਾ ਜੀਵਨ ਵਿੱਚ, ਅਲੱਗ ਥਲੱਗ ਹਾਈਡਰੋਜਨ ਪਰਮਾਣੂ (ਆਮ ਤੌਰ ਤੇ "ਪ੍ਰਮਾਣੂ ਹਾਈਡ੍ਰੋਜਨ" ਕਿਹਾ ਜਾਂਦਾ ਹੈ ਜਾਂ, ਜਿਆਦਾਤਰ, "ਮੋਨੇਟੋਮਿਕ ਹਾਈਡਰੋਜਨ") ਬਹੁਤ ਹੀ ਘੱਟ ਮਿਲਦਾ ਹੈ। ਇਸਦੇ ਬਜਾਏ, ਹਾਈਡਰੋਜਨ ਮਿਸ਼ਰਣਾਂ ਵਿੱਚ ਦੂਜੇ ਐਟਮ ਦੇ ਨਾਲ ਜੁੜਦਾ ਹੈ, ਜਾਂ ਆਪਣੇ ਆਪ ਨਾਲ ਜੁੜ ਕੇ ਡਾਇਅਟੋਮਿਕ ਅਣੂ (ਹਾਈਡਰੋਜਨ ਗੈਸ, H2) ਬਣਾਉਂਦਾ ਹੈ। ਆਮ ਅੰਗਰੇਜ਼ੀ ਵਰਤੋਂ ਵਿੱਚ "ਪ੍ਰਮਾਣੂ ਹਾਇਡਰੋਜਨ" ਅਤੇ "ਹਾਈਡ੍ਰੋਜਨ ਐਟਮ" ਨੂੰ ਇੱਕੋ ਜਿਹਾ ਮੰਨਿਆ ਜਾਂਦਾ ਹੈ, ਪਰ ਇਸਦੇ ਵੱਖਰੇ ਅਰਥ ਹਨ। ਉਦਾਹਰਣ ਵਜੋਂ, ਇੱਕ ਪਾਣੀ ਦੇ ਅਣੂ ਵਿੱਚ ਦੋ ਹਾਈਡ੍ਰੋਜਨ ਪਰਮਾਣੂ ਹੁੰਦੇ ਹਨ, ਪਰ ਇਸ ਵਿੱਚ ਐਟਮੀ ਹਾਈਡ੍ਰੋਜਨ (ਜੋ ਅਲੱਗ-ਅਲੱਗ ਹਾਈਡ੍ਰੋਜ ਐਟਮ ਹੁੰਦੇ ਹਨ) ਸ਼ਾਮਲ ਨਹੀਂ ਹੁੰਦੇ।

ਹਾਈਡ੍ਰੋਜਨ ਪਰਮਾਣੂ ਦੀ ਇੱਕ ਸਿਧਾਂਤਕ ਸਮਝ ਨੂੰ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਕੁਆਂਟਮ ਮਕੈਨਿਕਸ ਦੇ ਇਤਿਹਾਸ ਲਈ ਅਹਿਮ ਹਨ।

ਹਵਾਲੇ

[ਸੋਧੋ]
  1. ਪਾਲਮਰ, ਡੀ. (13 ਸਤੰਬਰ 1997). "ਬ੍ਰਹਿਮੰਡ ਵਿੱਚ ਹਾਈਡ੍ਰੋਜਨ". ਨਾਸਾ. Archived from the original on 2014-10-29. Retrieved 2017-02-23. {{cite web}}: Unknown parameter |dead-url= ignored (|url-status= suggested) (help)