ਸਮੱਗਰੀ 'ਤੇ ਜਾਓ

ਹਾਮਿਦ ਅਲੀ ਖ਼ਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਾਮਿਦ ਅਲੀ ਖ਼ਾਂ (ਉਰਦੂ:حامِد علی خان ), (ਜਨਮ 1953) ਇੱਕ ਪਾਕਿਸਤਾਨੀ ਕਲਾਸੀਕਲ ਗਾਇਕ ਹੈ। ਉਹ ਪਟਿਆਲਾ ਘਰਾਣਾ ਸਬੰਧਿਤ ਹੈ।  ਪਟਿਆਲਾ ਘਰਾਣਾ ਦੇ ਇੱਕ ਪ੍ਰਤੀਨਿਧ ਹੋਣ ਦੇ ਨਾਤੇ, ਹਾਮਿਦ ਅਲੀ ਖ਼ਾਂ ਦੀ ਗ਼ਜ਼ਲ ਅਤੇ ਸ਼ਾਸਤਰੀ ਗਾਇਨ ਦਾ ਧਨੀ ਹੈ।ਉਸਨੇ ਕਈ ਰਿਕਾਰਡ ਰਿਲੀਜ਼ ਕੀਤੇ ਹਨ ਅਤੇ ਹੋਰ ਮਸ਼ਹੂਰ ਭਾਰਤੀ ਕਲਾਕਾਰਾਂ ਨਾਲ ਕੰਮ ਕੀਤਾ ਹੈ। ਉਸਨੇ ਕਈ ਯੂਕੇ ਅਧਾਰਿਤ ਕਲਾਕਾਰਾਂ ਨਾਲ ਵੀ ਮਿਲ ਕੇ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਪਾਰਥ ਸਾਰਥੀ ਮੁਖਰਜੀ (ਤਬਲਾ) ਅਤੇ ਫਿਦਾ ਹੁਸੈਨ (ਹਾਰਮੋਨੀਅਮ) ਵੀ ਹਨ। 

ਮੁਢਲਾ ਜੀਵਨ ਅਤੇ ਕੈਰੀਅਰ

[ਸੋਧੋ]

ਉਹ ਉਸਤਾਦ ਅਖਤਰ ਹੁਸੈਨ ਖਾਂ ਦਾ ਪੁੱਤਰ ਹੈ ਅਤੇ ਮਸ਼ਹੂਰ ਪਾਕਿਸਤਾਨੀ ਕਲਾਸੀਕਲ ਗਾਇਕ ਬੜੇ ਫਤਿਹ ਅਲੀ ਖਾਨ ਅਤੇ ਅਮਾਨਤ ਅਲੀ ਖ਼ਾਨ ਦਾ ਛੋਟਾ ਭਰਾ ਹੈ।[1] ਹਾਮਿਦ ਅਲੀ ਖਾਨ ਦੇ  ਤਿੰਨ ਪੁੱਤਰ – ਨਾਯਾਬ ਅਲੀ ਖਾਨ, ਵਲੀ ਹਾਮਿਦ ਅਲੀ ਖਾਨ ਅਤੇ ਇਨਾਮ ਅਲੀ ਖਾਨ ਇਸ ਵੇਲੇ ਉਸ ਦੀਆਂ ਪੈੜਾਂ ਵਿੱਚ ਚੱਲ ਰਹੇ ਹਨ, ਅਤੇ ਉਨ੍ਹਾਂ ਨੇ ਆਪਣਾ ਬੈਂਡ RagaBoyz ਬਣਾਇਆ ਹੈ। [2] ਉਨ੍ਹਾਂ ਦਾ ਇੱਕ ਪੁੱਤਰ, ਵਲੀ ਹਾਮਿਦ ਅਲੀ ਖ਼ਾਨ ਗਾਉਣ ਤੋਂ ਇਲਾਵਾ ਅਦਾਕਾਰੀ ਵੀ ਕਰਨ ਲੱਗ ਪਿਆ ਹੈ।

ਹਵਾਲੇ

[ਸੋਧੋ]
  1. M. R. Kazimi (2007). Pakistani Studies. Oxford University Press. p. 251. ISBN 0195472292.
  2. , Retrieved 24 April 2017