ਹਾਰਲੋ ਸ਼ੇਪਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਾਰਲੋ ਸ਼ੇਪਲੇ
ਜਨਮ2 ਨਵੰਬਰ, 1885
ਨਸਵਿਲੇ, ਅਮਰੀਕਾ
ਮੌਤਅਕਤੂਬਰ 20, 1972(1972-10-20) (ਉਮਰ 86)
ਅਲਮਾ ਮਾਤਰਮਿਸੌਰੀ ਯੂਨੀਵਰਸਿਟੀ, ਪ੍ਰਿੰਸਟਨ ਯੂਨੀਵਰਸਿਟੀ
ਲਈ ਪ੍ਰਸਿੱਧਅਕਾਸ਼ ਗੰਗਾ ਵਿੱਚ ਸੂਰਜ ਦੀ ਸਹੀ ਸਥਾਂਨ
ਬੱਚੇ5 ਬੱਚੇ
ਵਿਗਿਆਨਕ ਕਰੀਅਰ
ਡਾਕਟੋਰਲ ਸਲਾਹਕਾਰਹੈਨਰੀ ਨੋਰਿਸ ਰਸ਼ਲ
ਡਾਕਟੋਰਲ ਵਿਦਿਆਰਥੀਸੇਸਿਲੀਆ ਪੇਨੇ ਗਪੋਸਚਕਿਨ, ਕਾਰਲ ਸੇਫਰਟ
ਹੋਰ ਉੱਘੇ ਵਿਦਿਆਰਥੀਗੋਰਜ ਲੇਮੈਟਰੇ

ਹਾਰਲੋ ਸ਼ੈਪਲੇ (ਨਵੰਬਰ 2, 1885 – 20 ਅਕਤੂਬਰ, 1972) ਇੱਕ ਅਮਰੀਕੀ ਵਿਗਿਆਨੀ, ਹਾਰਵਰਡ ਕਾਲਜ ਆਬਜ਼ਰਵੇਟਰੀ (1921–1952) ਦਾ ਮੁਖੀ ਸੀ, ਅਤੇ ਬਾਅਦ ਵਾਲੇ ਨਿਊ ਡੀਲ ਅਤੇ ਫੇਅਰ ਡੀਲ ਦੌਰਾਨ ਸਿਆਸੀ ਕਾਰਕੁਨ ਸੀ। [1] [2]

ਸ਼ੇਪਲੇ ਨੇ ਪੈਰਾਲੈਕਸ ਦੀ ਵਰਤੋਂ ਕਰਕੇ ਮਿਲਕੀ ਵੇ ਗਲੈਕਸੀ ਦੇ ਆਕਾਰ ਅਤੇ ਇਸਦੇ ਅੰਦਰ ਸੂਰਜ ਦੀ ਸਥਿਤੀ ਦਾ ਅੰਦਾਜ਼ਾ ਲਗਾਉਣ ਲਈ ਸੇਫੀਡ ਵੇਰੀਏਬਲ ਤਾਰਿਆਂ ਦੀ ਵਰਤੋਂ ਕੀਤੀ। [3] 1953 ਵਿੱਚ ਉਸਨੇ ਆਪਣੇ "ਤਰਲ ਪਾਣੀ ਦੀ ਪੱਟੀ" ਥਿਊਰੀ ਦਾ ਪ੍ਰਸਤਾਵ ਕੀਤਾ, ਜਿਸਨੂੰ ਹੁਣ ਰਹਿਣਯੋਗ ਜ਼ੋਨ ਦੀ ਧਾਰਨਾ ਵਜੋਂ ਜਾਣਿਆ ਜਾਂਦਾ ਹੈ। [4]

ਖੋਜ[ਸੋਧੋ]

ਉਹ ਪਹਿਲੇ ਵਿਗਿਆਨੀ ਸਨ ਜਿਹਨਾਂ ਨੇ ਇਹ ਸਿਧਾਂਤ ਪੇਸ਼ ਕੀਤਾ ਸੀ ਕੀ ਸਾਡਾ ਸੁਰਜ ਸਾਡੀ ਗਲੈਕਸੀ ਮਿਲਕੀ ਵੇ ਦੇ ਸੈੰਟਰ ਵਿਚ ਨਹੀੰ ਹੈ ਅਤੇ ਨਾਹੀ ਸਾਡੀ ਗਲੈਕਸੀ ਸਾਡੇ ਸੁਰਜ ਦਾ ਚੱਕਰ ਲੱਗਾ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕੀ ਸਾਡਾ ਸੁਰਜ ਸਾਡੀ ਗਲੈਕਸੀ ਦੇ ਕੇਂਦਰ ਤੋੰ ਲਗਭਗ 30 ਹਜ਼ਾਰ ਪ੍ਰਕਾਸ਼ ਸਾਲ ਦੁਰੀ ਤੇ ਹੈ ਅਤੇ ਅੱਜ ਇਹ ਮੰਨਿਆ ਜਾਂਦਾ ਹੈ ਕੀ ਸਾਡਾ ਸੁਰਜ ਸਾਡੀ ਗਲੈਕਸੀ ਦੇ ਸੈੰਟਰ ਤੋਂ ਲਗਭਗ 27 ਹਜ਼ਾਰ ਪ੍ਰਕਾਸ਼ ਸਾਲ ਦੁਰ ਹੈ। ਸ਼ੇਪਲੀ ਨੇ ਆਪਣੀ 60 ਇੰਚ ਦੀ ਟੈਲੀਸਕੋਪ ਨਾਲ ਬ੍ਰਾਹਮਾਂਡ ਵਿੱਚ ਮੋਜੁਦ ਤਾਰਿਆ ਗਲੈਕਸੀਆ ਦਾ ਅਧਿਯਨ ਕਰਕੇ ਇੱਕ ਹੋਰ ਸਿਧਾਂਤ ਪੇਸ਼ ਕੀਤਾ। ਸ਼ੇਪਲੀ ਹੀ ਉਹ ਪਹਿਲੇ ਵਿਗਿਆਨੀ ਸਨ ਜਿਹਨਾਂ ਨੇ ਤਰਲ ਪਾਣੀ ਦਾ ਸਿਧਾਂਤ ਦਾ ਸਿਧਾਂਤ ਪੇਸ਼ ਕੀਤਾ ਜਿਸਨੂੰ ਕੀ ਰਹਿਣਯੋਗ ਜ਼ੋਨ ਵੀ ਕਿਹਾ ਜਾਂਦਾ ਹੈ। ਰਹਿਣਯੋਗ ਜ਼ੋਨ ਉਸ ਗ੍ਰਿਹ ਨੂੰ ਮੰਨਿਆ ਜਾਂਦਾ ਹੈ ਜੋ ਕੀ ਆਪਣੇ ਤਾਰੇ ਤੋਂ ਇੱਕ ਸਹੀ ਦੁਰੀ ਤੇ ਹੋਵੇ ਜੇਕਰ ਗ੍ਰਿਹ ਆਪਣੇ ਤਾਰੇ ਦੇ ਬਹੁਤ ਨਜ਼ਦੀਕ ਹੋਵੇਗਾ ਤਾਂ ਉਸਦਾ ਤਾਪਮਾਨ ਬਹੁਤ ਜ਼ਿਆਦਾ ਹੋਵੇਗਾ ਅਤੇ ਜੇਕਰ ਬਹੁਤ ਦੁਰ ਹੋਵੇਗਾ ਤਾਂ ਉਸ ਤਾਰੇ ਦਾ ਤਾਪਮਾਨ ਬਹੁਤ ਹੀ ਘੱਟ ਹੋਵੇਗਾ ਅਤੇ ਦੋਨਾਂ ਸਥਿਤੀਆਂ ਵਿੱਚ ਉਸ ਗ੍ਰਿਹ ਤੇ ਜੀਵਨ ਦਾ ਹੋਣਾ ਮੂਸ਼ਕਲ ਹੋਵੇਗਾ , ਜਿੱਥੇ ਕੀ ਅਨੇਕਾਂ ਗੈਸਾਂ ਮੋਜੁਦ ਹੋਣ , ਉਸ ਗ੍ਰਿਹ ਦੀ ਸਤਿਹ ਪਥਰੀਲੀ ਹੋਵੇ ਯਾਣੀ ਚਟਾਣਾਂ ਦੀ ਬਣੀ ਹੋਵੇ , ਉਸ ਗ੍ਰਿਹ ਦਾ ਵਾਯੁਮੰਡਲ ਇਸ ਤਰਾਂ ਦਾ ਹੋਵੇ ਕੀ ਅੱਗੇ ਆਪਣੇ ਤਾਰੇ ਤੋਂ ਆਉਣ ਵਾਲੀ ਰੈਡਿਏਸ਼ਨ ਨੂੰ ਰੋਕ ਸਕਦਾ ਹੋਵੇ ਤੇ ਉਸ ਗ੍ਰਿਹ ਤੇ ਪਾਣੀ ਤਰਲ ਅਵਸਥਾ ਵਿਚ ਮੋਜੁਦ ਹੋਵੇ . ਜੇਕਰ ਇਹ ਸਾਰੀਆਂ ਵਿਸ਼ੇਸ਼ਤਾਵਾਂ ਕਿਸੇ ਗ੍ਰਿਹ ਵਿਚ ਹੋਣ ਤਾਂ ਉਸ ਨੂੰ ਰਹਿਣਯੋਗ ਜ਼ੋਨ ਮੰਨਿਆ ਜਾਂਦਾ ਹੈ ਜਿਵੇਂ ਕੀ ਸਾਡੀ ਪ੍ਰਿਥਵੀ। ਸ਼ੇਪਲੀ ਨੇ ਸਾਡੀ ਪ੍ਰਿਥਵੀ ਅਤੇ ਕੁਝ ਹੋਰ ਤਾਰਿਆਂ ਦੀ ਸਟੱਡੀ ਕਰਣ ਤੋਂ ਬਾਦ ਅਂਦਾਜਾ ਲਾਇਆ ਕੀ ਸਾਡੀ ਗਲੈਕਸੀ ਵਿੱਚ ਲਗਭਗ ਤਿੰਨ ਹਜ਼ਾਰ ਦੇ ਕਰੀਬ ਪ੍ਰਿਥਵੀ ਵਰਗੇ ਗ੍ਰਿਹ ਹੋ ਸਕਦੇ ਹਨ। ਸ਼ੇਪਲੀ ਦਾ ਇੱਕ ਸਿਧਾਂਤ ਗਲਤ ਹੋ ਗਿਆ ਕੀ ਸਾਰਾ ਯੁਨੀਵਰਸ ਸਾਡੀ ਗਲ਼ੇਕਸੀ ਮਿਲਕੀ ਵੇ ਵਿੱਚ ਹੀ ਮੋਜੁਦ ਹੈ। ਸ਼ੇਪਲੀ ਨੇ ਇਹ ਵੀ ਦੱਸਿਆ ਕੀ ਸਾਡੀ ਗਲੈਕਸੀ ਦਾ ਸਾਈਜ ਲਗਭਗ ਤਿੰਨ ਲੱਖ ਪ੍ਰਕਾਸ਼ ਸਾਲ ਹੈ। ਜੋ ਕੀ ਇੱਕ ਲੱਖ ਦਸ ਹਜ਼ਾਰ ਸਾਲ ਮੰਨਿਆ ਜਾਂਦਾ ਹੈ।

ਹਵਾਲੇ[ਸੋਧੋ]

  1. Goldberg, Leo (January 1973). "Obituary: Harlow Shapley". Physics Today. 26 (1): 107–108. Bibcode:1973PhT....26a.107G. doi:10.1063/1.3127920.
  2. "Dr. Harlow Shapley Dies at 86. Dean of American Astronomers. Dr. Harlow Shapley, Dean of American Astronomers, Dies at 86". New York Times. October 21, 1972. Retrieved January 15, 2014.
  3. Bart J. Bok. Harlow Shapely 1885–1972 A Biographical Memoir. National Academy of Sciences
  4. Richard J. Hugget, uGeoecology: an evolutionary approach. p. 10