ਹਾਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Image not available.
ਇਕ ਮਜਦੂਰ ਹਸਦਾ ਹੋਇਆ

ਹਾਸਾ ਮਾਸਪੇਸ਼ੀਆਂ ਦੇ ਵਾਰ ਵਾਰ ਸੁੰਗੜਨ ਅਤੇ ਫੈਲਣ ਕਾਰਨ ਸਾਨੂੰ ਹਾਸਾ ਆਉਂਦਾ ਹੈ। ਹਾਸਾ ਸਿਰਫ ਮਨੁੱਖ ਨੂੰ ਹੀ ਆਉਂਦਾ ਹੈ ਜਦੋਂ ਉਹ ਅਜੀਬ ਨਜ਼ਾਰਾ ਦੇਖ ਕੇ ਜਾਂ ਗੱਲ ਸੁਣ ਕੇ ਭਾਵੁਕ ਹੁੰਦਾ ਹੈ ਤਾਂ ਅਨੋਖੀ ਗੱਲ ਦਾ ਬਿਜਲੀ ਸੰਦੇਸ਼ ਦਿਮਾਗ਼ ਨੂੰ ਜਾਂਦਾ ਹੈ। ਦਿਮਾਗ਼ ਦੇ ਸੇਰੇਬ੍ਰਲ ਭਾਗ ਦੇ ਵੱਖ ਵੱਖ ਖੇਤਰ ਹਾਸੇ ਲਈ ਜ਼ਿੰਮੇਵਾਰ ਬਣਦੇ ਹਨ। ਸੇਰੇਬ੍ਰਲ ਦਾ ਸੱਜਾ ਅਰਧ ਗੋਲਾ ਅਨੋਖੀ ਗੱਲ ਦੀ ਬਣਤਰ ਅਤੇ ਸ਼ਬਦਾਂ ਦੀ ਵਿਆਖਿਆ ਕਰਦਾ ਹੈ। ਸੇਰੇਬ੍ਰਲ ਦਾ ਖੱਬਾ ਅਰਧ ਗੋਲਾ ਇਸ ਗੱਲ ਦਾ ਫ਼ੈਸਲਾ ਕਰਦਾ ਹੈ ਕਿ ਇਹ ਗੱਲ ਅਨੋਖੀ ਹੈ ਜਾਂ ਨਹੀਂ।[1] ਇਸ ਅਨੋਖੀ ਗੱਲ ਦਾ ਬਿਜਲੀ ਸੰਦੇਸ਼ ਦਿਮਾਗ ਦੇ ਐਮੀਗਡਾਲਾ ਨੂੰ ਜਾਂਦਾ ਹੈ ਜਿਹੜਾ ਖ਼ੁਸ਼ੀ ਨੂੰ ਪ੍ਰਗਟ ਕਰਦਾ ਹੈ। ਖ਼ੁਸ਼ੀ ਵਾਲਾ ਇਹ ਸੰਦੇਸ਼ ਹਾਈਪੋਥੈਲੇਮਸ ਨੂੰ ਜਾਂਦਾ ਹੈ। ਹਾਈਪੋਥੈਲੇਮਸ ਸੰਦੇਸ਼ ਭੇਜ ਕੇ ਮੂੰਹ ਦੀਆਂ ਮਾਸਪੇਸ਼ੀਆਂ ਅਤੇ ਪੇਟ ਪਰਦੇ ਨੂੰ ਵਾਰ ਵਾਰ ਸੁੰਗੜਨ ਲਈ ਪ੍ਰੇਰਿਤ ਕਰਦਾ ਹੈ। ਮਨੁੱਖ ਨੂੰ ਹਾਸਾ ਆਉਂਦਾ ਹੈ।

ਹਵਾਲੇ[ਸੋਧੋ]