ਹਿਜੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਿਜੜੇ ਨਵੀਂ ਦਿੱਲੀ ਵਿਖੇ

ਹਿਜੜਾ ਜਾਂ ਖੁਸਰਾ ਅਜਿਹੇ ਮਨੁੱਖਾਂ ਨੂੰ ਕਿਹਾ ਜਾਂਦਾ ਹੈ ਜੋ ਲਿੰਗ ਵਜੋਂ ਨਾ ਨਰ ਹੁੰਦੇ ਹਨ ਨਾ ਮਾਦਾ।[1] ਜਨਮ ਦੇ ਸਮੇਂ ਲੈਂਗਿਕ ਵਿਕਾਰ ਦੇ ਕਾਰਨ ਅਜਿਹਾ ਹੁੰਦਾ ਹੈ। "ਹਿਜੜਾ" ਸ਼ਬਦ ਦੱਖਣੀ ਏਸ਼ੀਆ ਵਿੱਚ ਪ੍ਰਚੱਲਤ ਹੈ। ਅਧਿਕੰਸ਼ ਹਿਜੜੇ ਸਰੀਰਕ ਤੌਰ ਤੇ ਨਰ ਹੁੰਦੇ ਹਨ ਜਾਂ ਅਖੀਰ: ਲਿੰਗੀ (intersex) ਪਰ ਕੁੱਝ ਮਾਦਾ (ਇਸਤਰੀ) ਵੀ ਹੁੰਦੇ ਹਨ। ਉਹ ਆਪਣੇ-ਆਪ ਲਈ ਆਮ ਤੌਰ ਤੇ ਇਸਤਰੀ ਲਿੰਗ ਭਾਸ਼ਾ ਦਾ ਪ੍ਰਯੋਗ ਕਰਦੇ ਹਨ (ਜਿਵੇਂ, ਮੈਂ ਸੁੰਦਰ ਲੱਗ ਰਹੀ ਹਾਂ?)।

ਪਹਿਲਾਂ ਦੇ ਸਮੇਂ ਵਿੱਚ ਹਿਜੜਿਆਂ ਨੂੰ ਹੀ ਜ਼ਨਾਨਾ ਮਹਿਲਾਂ ਅਤੇ ਹਰਮਾਂ ਵਿੱਚ ਦਰੋਗੀਆਂ ਦੇ ਤੌਰ ਉੱਤੇ ਰੱਖਿਆ ਜਾਂਦਾ ਸੀ। ਭਾਰਤ ਵਿੱਚ ਮੁਗ਼ਲਾਂ ਦੇ ਸਮੇਂ ਇਹਨਾਂ ਦੀ ਬਹੁਤ ਮਾਨਤਾ ਹੋਣ ਬਾਰੇ ਦਾਅਵੇ ਕੀਤੇ ਜਾਂਦੇ ਹਨ। ਇਹਨਾਂ ਨੂੰ ਖ਼ਵਾਜਾ ਸਰਾਂ ਕਿਹਾ ਜਾਂਦਾ ਸੀ ਅਤੇ ਖੁਸਰਾ ਇਸਦਾ ਹੀ ਵਿਗੜਿਆ ਹੋਇਆ ਰੂਪ ਹੈ।[1]

ਹਵਾਲੇ[ਸੋਧੋ]

  1. 1.0 1.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2011). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. p. 730.

ਬਾਹਰੀ ਕੜੀਆਂ[ਸੋਧੋ]