ਹਿੱਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੂਸੀ ਸਤਰੰਗੀ ਪੀਂਘ ਫੈਸਟੀਵਲ, 4 ਅਗਸਤ 2005

ਹਿੱਪੀ ਉਪ-ਸੰਸਕ੍ਰਿਤੀ ਮੂਲ ਤੌਰ ਤੇ ਇੱਕ ਯੁਵਕ ਅੰਦੋਲਨ ਸੀ ਜੋ 1960ਵਿਆਂ ਮਧ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਉੱਭਰਿਆ ਅਤੇ ਬੜੀ ਤੇਜੀ ਨਾਲ ਦੁਨੀਆਂ ਦੇ ਹੋਰ ਦੇਸ਼ਾਂ ਵਿੱਚ ਫੈਲ ਗਿਆ। ਹਿੱਪੀ ਸ਼ਬਦ ਦੀ ਵਿਉਤਪਤੀ ਹਿਪਸਟਰ ਤੋਂ ਹੋਈ ਹੈ। ਸ਼ੁਰੁ ਵਿੱਚ ਇਸਦਾ ਇਸਤੇਮਾਲ ਬੀਟਨਿਕਾਂ (ਪਰੰਪਰਾਵਾਂ ਦਾ ਵਿਰੋਧ ਕਰਨ ਵਾਲੇ ਲੋਕਾਂ) ਨੂੰ ਦਰਸਾਉਣ ਲਈ ਕੀਤਾ ਜਾਂਦਾ ਸੀ ਜੋ ਨਿਊਯਾਰਕ ਸ਼ਹਿਰ ਦੇ ਗਰੀਨਵਿਚ ਵਿਲੇਜ ਅਤੇ ਸੈਨ ਫਰਾਂਸਿਸਕੋ ਦੇ ਹਾਈਟ-ਐਸ਼ਬਰੀ ਜਿਲ੍ਹੇ ਵਿੱਚ ਜਾਕੇ ਬਸ ਗਏ ਸਨ। ਹਿੱਪੀ ਦੀ ਸ਼ੁਰੁਆਤੀ ਵਿਚਾਰਧਾਰਾ ਵਿੱਚ ਬੀਟ ਪੀੜ੍ਹੀ ਦੇ ਸਭਿਆਚਾਰ-ਵਿਰੋਧੀ (ਕਾਉਂਟਰਕਲਚਰ) ਮੁੱਲ ਸ਼ਾਮਿਲ ਸਨ। ਨਵੀਂ ਪੀੜੀ ਸਥਾਪਤ ਮੁੱਲਾਂ ਦਾ ਸ਼ਰ੍ਹੇਆਮ ਮਜ਼ਾਕ ਉਡਾਉਂਦੀ ਸੀ। ਉਹ ਹਰ ਉਸ ਸ਼ੈਅ ਨੂੰ ਹਿੱਪ ਦਿਖਾ ਰਹੇ ਸਨ ਜੋ ਪਿਛਲੀ ਪੀੜ੍ਹੀ ਲਈ ਕੋਈ ਮੁੱਲ ਰੱਖਦੀ ਸੀ। ਇਸ ਲਹਿਰ ਨੇ ਪੱਛਮੀ ਖੋਖਲਾਪਣ ਚੌਰਾਹੇ ਵਿਚ ਭੰਨ ਰਹੀ ਸੀ। ਕੁੱਝ ਲੋਕਾਂ ਨੇ ਖੁਦ ਆਪਣੇ ਸਮਾਜਕ ਸਮੂਹ ਅਤੇ ਸਮੁਦਾਏ ਬਣਾ ਲਏ ਜੋ ਮਨੋਵਿਕਾਰੀ ਰਾਕ ਧੁਨਾਂ ਸੁਣਦੇ ਸਨ, ਯੋਨ ਕ੍ਰਾਂਤੀ ਨੂੰ ਅੰਗੀਕਾਰ ਕਰਦੇ ਸਨ ਅਤੇ ਚੇਤਨਾ ਦੀਆਂ ਵਿਕਲਪਿਕ ਮਨੋਸਥਿਤੀਆਂ ਨੂੰ ਪ੍ਰਾਪਤ ਕਰਨ ਲਈ ਮਾਰਿਜੁਆਨਾ ਅਤੇ ਐਲਐਸਡੀ ਵਰਗੀਆਂ ਨਸ਼ੀਲੀਆਂ ਦਵਾਵਾਂ ਦਾ ਸੇਵਨ ਕਰਦੇ ਸਨ।