ਹੀਬੋ
ਦਿੱਖ
ਹੀਬੋ ਲਹਿੰਦੇ ਦਾ ਇੱਕ ਪ੍ਰਸਿੱਧ ਸਥਾਨਕ ਲੋਕ-ਨਾਚ ਜੋ ਉਥੋਂ ਦੇ ਜੱਟ ਵਿਆਹ ਸ਼ਾਦੀ ਦੇ ਮੌਕੇ 'ਤੇ ਆਮ ਨੱਚਦੇ ਹਨ। ਨਚਾਰ ਗੋਲ ਘੇਰੇ ਵਿੱਚ ਖੜ੍ਹੇ ਹੋ ਜਾਂਦੇ ਹਨ ਅਤੇ ਆਪਣੀਆਂ ਦੋਵੇਂ ਬਾਹਵਾਂ ਸਾਹਮਣੇ ਵਲ ਸਿੱਧੀਆਂ ਫੈਲਾ ਕੇ ਨੱਚਦੇ ਅਤੇ ਘੇਰੇ ਵਿੱਚ ਘੁੰਮਦੇ ਜਾਂਦੇ ਹਨ।[1] ਬਾਹਵਾਂ ਭਾਵਾਂ ਨਾਲ ਇਕਸਾਰ ਹੋ ਕੇ ਕਦੇ ਲਹਿਰ ਵਾਂਗ ਉੱਭਰਦੀਆਂ ਡਿੱਗਦੀਆਂ ਤੇ ਕਦੇ ਝੂਲੇ ਵਾਂਗ ਝਲਕੀਆਂ ਅਨੋਖਾ ਦ੍ਰਿਸ਼ ਪੇਸ਼ ਕਰਦਆਂ ਹਨ। ਇਸਦੇ ਨਾਲ ਹੀ ਸਰੀਰ ਨੂੰ ਲਚਕਾਰੇ ਦਿੱਤੇ ਜਾਂਦੇ ਹਨ। ਇਹ ਨਾਚ ਝੁੰਮਰ ਨਾਲੋਂ ਵੱਖਰਾ ਹੈ ਝੁੰਮਰ ਵਿੱਚ ਬਾਹਵਾਂ ਸਿੱਧੀਆਂ ਸਾਹਮਣੇ ਵਲ ਨਹੀਂ ਫੈਲਾਈਆਂ ਜਾਂਦੀਆਂ, ਸਗੋਂ ਛਾਤੀ ਤੋਂ ਰਤਾ ਹੇਠਾ ਰੱਖ ਕੇ ਤਾੜੀ ਮਾਰੀ ਜਾਂਦੀ ਹੈ। ਹੀਬੋ ਨਾਂ ਆਖਣਾਂ ਦਾ ਵੀ ਵਸਤੂ ਬਣਿਆ ਹੈ ਜਿਵੇਂ-ਉਠ ਨਾ ਸਕੇ ਤੇ ਹੀਬੋ ਪਿਆ ਨੱਚੇ
ਹਵਾਲੇ
[ਸੋਧੋ]- ↑ ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਵਣਜਾਰਾ ਬੇਦੀ