ਸਮੱਗਰੀ 'ਤੇ ਜਾਓ

ਹੇਮੂ ਕਾਲਾਣੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੇਮੂ ਕਾਲਾਣੀ
ਜਨਮ(1923-03-23)23 ਮਾਰਚ 1923
ਮੌਤ21 ਜਨਵਰੀ 1943(1943-01-21) (ਉਮਰ 19)
ਪੇਸ਼ਾ ਇਨਕਲਾਬੀ ਨੇਤਾ, ਆਜ਼ਾਦੀ ਸੰਗਰਾਮੀ, ਸਿਆਸੀ ਕਾਰਕੁਨ
ਲਹਿਰਭਾਰਤ ਦਾ ਸਤੰਤਰਤਾ ਸੰਗਰਾਮ

ਹੇਮੂ ਕਾਲਾਣੀ (ਸਿੰਧੀ: هيمو ڪالاڻي, Urdu: ہیمُو کالانی, ਹਿੰਦੀ: हेमु कालाणी) ਭਾਰਤ ਦੇ ਇੱਕ ਸਿੰਧੀ ਇਨਕਲਾਬੀ ਅਤੇ ਸਤੰਤਰਤਾ ਸੰਗਰਾਮੀਏ ਸਨ। ਅੰਗਰੇਜ਼ੀ ਸ਼ਾਸਨ ਨੇ ਉਨ੍ਹਾਂ ਨੂੰ ਫ਼ਾਂਸੀ ਉੱਤੇ ਲਟਕਾ ਦਿੱਤਾ ਸੀ।

ਆਰੰਭਿਕ ਜੀਵਨ

[ਸੋਧੋ]

ਹੇਮੂ ਕਾਲਾਣੀ ਸਿੰਧ ਦੇ ਸੱਖਰ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ) ਵਿੱਚ 23 ਮਾਰਚ 1923 ਨੂੰ ਜਨਮੇ ਸਨ। ਉਨ੍ਹਾਂ ਦੇ ਪਿਤਾਜੀ ਦਾ ਨਾਮ ਪੇਸੂਮਲ ਕਾਲਾਣੀ ਅਤੇ ਉਨ੍ਹਾਂ ਦੀ ਮਾਂ ਦਾ ਨਾਮ ਜੇਠੀ ਬਾਈ ਸੀ।