ਹੇਮੰਤ ਜੋਸ਼ੀ
ਦਿੱਖ
ਹੇਮੰਤ ਜੋਸ਼ੀ | |
---|---|
ਜਨਮ | ਨੈਨੀਤਾਲ, ਉਤਰਾਖੰਡ, ਭਾਰਤ | ਮਾਰਚ 27, 1954
ਕਿੱਤਾ | ਪ੍ਰੋਫੈਸਰ, ਲੇਖਕ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਸਿੱਖਿਆ | ਪੀਐਚ.ਡੀ. ਭਾਸ਼ਾ ਵਿਗਿਆਨ, ਬੀ.ਏ. (ਆਨਰਜ) ਫਰੈਂਚ ਭਾਸ਼ਾ ਅਤੇ ਸਾਹਿਤ |
ਅਲਮਾ ਮਾਤਰ | ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ, ਭਾਰਤ |
ਸ਼ੈਲੀ | ਕਵਿਤਾ, ਕਹਾਣੀ, ਪੱਤਰਕਾਰੀ ਲੇਖਣੀ |
ਵਿਸ਼ਾ | ਭਾਸ਼ਾ, ਮੀਡੀਆ, ਅੰਤਰਰਾਸ਼ਟਰੀ ਰਾਜਨੀਤੀ |
ਜੀਵਨ ਸਾਥੀ | ਮੰਜਰੀ ਜੋਸ਼ੀ (ਟੀਵੀ ਨਿਊਜ਼ ਐਂਕਰ) |
ਬੱਚੇ | ਸ੍ਰੀ ਪਿਊਸ਼ ਜੋਸ਼ੀ, ਸ਼੍ਰੀਮਤੀ ਗੁੰਜਨ ਜੋਸ਼ੀ |
ਰਿਸ਼ਤੇਦਾਰ | ਪ੍ਰੋ ਪੀਸੀਜੋਸ਼ੀ (ਸਿੱਖਿਆ ਸ਼ਾਸਤਰੀ), ਰਘੁਵੀਰ ਸਹਾਏ (ਕਵੀ, ਪੱਤਰਕਾਰ), ਗੌਰਵ ਜੋਸ਼ੀ (ਸਪੇਸ ਵਿਗਿਆਨੀ), ਭਾਈ ਚੰਦਰ ਜੋਸ਼ੀ (ਐਸਟਰੋਫਿਜਿਕਸ), ਹੇਮਾ ਸਿੰਘ (ਥੀਏਟਰ ਪਰਸਨ), ਵਸੰਤ ਸਹਾਏ (ਯੂਐੱਸ ਅਧਾਰਿਤ ਇੰਜੀਨੀਅਰ) |
ਹੇਮੰਤ ਜੋਸ਼ੀ ਜਨਸੰਚਾਰ ਅਤੇ ਪੱਤਰਕਾਰਤਾ ਦਾ ਪ੍ਰੋਫੈਸਰ ਅਤੇ ਫਰਾਂਸੀਸੀ ਕਵੀਆਂ ਦਾ ਅਨੁਵਾਦਕ ਹੈ।
ਜੀਵਨ ਬਿਓਰਾ
[ਸੋਧੋ]ਹੇਮੰਤ ਜੋਸ਼ੀ ਦਾ ਜਨਮ 27 ਮਾਰਚ 1954 ਨੂੰ ਨੈਨੀਤਾਲ (ਉਤਰਾਖੰਡ) ਵਿਖੇ ਹੋਇਆ। ਉਸਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੋਂ ਭਾਸ਼ਾ ਵਿਗਿਆਨ ਵਿੱਚ ਖੋਜ ਡਿਗਰੀ ਲਈ ਅਤੇ ਫਰਾਂਸੀਸੀ ਭਾਸ਼ਾ ਅਤੇ ਸਾਹਿਤ ਵਿੱਚ ਸਨਾਤਕ ਦਾ ਦਰਜਾ ਲਿਆ। 18 ਸਾਲ ਤੱਕ ਭਾਰਤੀ ਜਨਸੰਚਾਰ ਸੰਸਥਾਨ ਵਿੱਚ ਪੱਤਰਕਾਰਤਾ ਦੇ ਅਧਿਆਪਨ ਦੇ ਬਾਅਦ ਦੋ ਸਾਲਾਂ ਲਈ ਜਾਮੀਆ ਮਿੱਲੀਆ ਇਸਲਾਮੀਆ ਦੇ ਹਿੰਦੀ ਵਿਭਾਗ ਵਿੱਚ ਪੱਤਰਕਾਰਤਾ ਦਾ ਅਧਿਆਪਕ (2006 - 08) ਰਿਹਾ। ਹੁਣ ਉਹ ਭਾਰਤੀ ਜਨ ਸੰਚਾਰ ਸੰਸਥਾਨ ਵਿੱਚ ਪੜ੍ਹਾਉਂਦਾ ਹੈ ਅਤੇ ਭਾਰਤ ਸਰਕਾਰ ਦੇ ਸੂਚਨਾ ਤਕਨੀਕੀ ਮੰਤਰਾਲਾ ਦੇ ਈ-ਪ੍ਰਸ਼ਾਸਨ ਵਿੱਚ ਸਥਾਨੀਕਰਨ ਦੀ ਸਬਕਮੇਟੀ ਦਾ ਮੈਂਬਰ ਹੈ। ਜਨਸੰਚਾਰ ਖੋਜ ਦੇ ਅੰਤਰਰਾਸ਼ਟਰੀ ਸੰਘ ਦੀ ਕਮੇਟੀ ਦੇ ਮੈਂਬਰ ਵੀ ਹੈ ਅਤੇ ਇਸ ਦੇ ਇਲਾਵਾ ਅਨੇਕ ਅੰਤਰਰਾਸ਼ਟਰੀ ਵਿਦਿਅਕ ਸੰਘਾਂ ਦਾ ਸਰਗਰਮ ਮੈਂਬਰ ਵੀ।