ਹੈਂਡਰਿਕ ਲੌਰੈਂਜ਼
ਹੈਂਡਰਿਕ ਐਂਤੂਨ ਲੌਰੈਂਜ਼ | |
---|---|
ਜਨਮ | |
ਮੌਤ | 4 ਫਰਵਰੀ 1928 ਹਾਰਲੈਮ, ਨੀਦਰਲੈਂਡ | (ਉਮਰ 74)
ਰਾਸ਼ਟਰੀਅਤਾ | ਨੀਦਰਲੈਂਡ |
ਅਲਮਾ ਮਾਤਰ | ਲੀਦਨ ਦੀ ਯੂਨੀਵਰਸਿਟੀ |
ਲਈ ਪ੍ਰਸਿੱਧ | ਲੌਰੈਂਜ਼ ਪਰਿਵਰਤਨ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦਾ ਸਿਧਾਂਤ ਲੌਰੈਂਜ਼ ਬਲ ਲੌਰੈਂਜ਼ ਸੁੰਗੜਨ |
ਪੁਰਸਕਾਰ | ਭੌਤਿਕ ਵਿਗਿਆਨ ਵਿੱਚ ਨੋਬਲ ਇਨਾਮ (1902) ਰਮਫ਼ੋਰਡ ਮੈਡਲ (1908) ਫ਼ਰੈਂਕਲਿਨ ਮੈਡਲ (1917) ਕੋਪਲੇ ਮੈਡਲ (1918) |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ |
ਹੈਂਡਰਿਕ ਐਂਤੂਨ ਲੌਰੈਂਜ਼ (18 ਜੁਲਾਈ 1853 – 4 ਫ਼ਰਵਰੀ 1928) ਇੱਕ ਡੱਚ ਭੌਤਿਕ ਵਿਗਿਆਨੀ ਸੀ। 1902 ਵਿੱਚ ਉਸਨੂੰ ਪੀਟਰ ਜ਼ੀਮੈਨ ਦੇ ਨਾਲ ਸਾਂਝੇ ਤੌਰ ਤੇ ਜ਼ੀਮੈਨ ਪ੍ਰਭਾਵ ਦੀ ਖੋਜ ਅਤੇ ਸਿਧਾਂਤਿਕ ਵਰਣਨ ਲਈ ਭੌਤਿਕ ਵਿਗਿਆਨ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੇ ਲੌਰੈਂਜ਼ ਸਮੀਕਰਨਾਂ ਦੀ ਖੋਜ ਕੀਤੀ ਸੀ ਜਿਸਨੂੰ ਮਗਰੋਂ ਅਲਬਰਟ ਆਈਨਸਟਾਈਨ ਵਲੋਂ ਆਪਣੀਆਂ ਖੋਜਾਂ ਵਿੱਚ ਖਲਾਅ ਅਤੇ ਸਮੇਂ ਦੇ ਵਰਣਨ ਲਈ ਵਰਤਿਆ ਗਿਆ ਸੀ।
ਜੀਵਨ
[ਸੋਧੋ]ਮੁੱਢਲਾ ਜੀਵਨ
[ਸੋਧੋ]ਹੈਂਡਰਿਕ ਦਾ ਜਨਮ ਅਰਨਹੈਮ, ਨੀਦਰਲੈਂਡ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਗੈਰਿਤ ਫ਼ਰੈਡਰਿਕ ਲੌਰੈਂਜ਼ (1822–1893) ਸੀ। 1862 ਵਿੱਚ ਉਸਦੀ ਮਾਂ ਦੀ ਮੌਤ ਤੋਂ ਬਾਅਦ ਉਸਦੇ ਪਿਤਾ ਨੇ ਲੁਬਰਟਾ ਹੁਪਕਸ ਨਾਲ ਵਿਆਹ ਕਰਵਾ ਲਿਆ ਸੀ।
ਕੰਮ
[ਸੋਧੋ]ਲੌਰੈਂਜ਼ ਅਤੇ ਸਪੈਸ਼ਲ ਰਿਲੇਟੀਵਿਟੀ
[ਸੋਧੋ]1905 ਵਿੱਚ, ਆਈਨਸਟਾਈਨ ਅਕਸਰ ਆਪਣੇ ਵਿਚਾਰ ਇੱਕ ਕਿਤਾਬ ਗਤੀ ਵਿੱਚ ਵਸਤਾਂ ਦੀ ਇਲੈਕਟ੍ਰੋਡਾਈਨਮਿਕ ਉੱਪਰ ਵਿੱਚ ਲਿਖਦਾ ਸੀ,[1] ਜਿਸਨੂੰ ਅੱਜਕੱਲ੍ਹ ਸਪੈਸ਼ਲ ਰਿਲੇਟੀਵਿਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਿਉਂਕਿ ਲੌਰੈਂਜ਼ ਨੇ ਆਈਨਸਟਾਈਨ ਦੇ ਕੰਮਾਂ ਲਈ ਨੀਂਹ ਰੱਖੀ ਸੀ, ਇਸ ਕਰਕੇ ਇਸਨੂੰ ਮੂਲ ਰੂਪ ਵਿੱਚ ਲੌਰੈਂਜ਼-ਆਈਨਸਟਾਈਨ ਸਿਧਾਂਤ ਕਿਹਾ ਜਾਂਦਾ ਹੈ।[2]
ਲੌਰੈਂਜ਼ ਅਤੇ ਜਨਰਲ ਰਿਲੇਟੀਵਿਟੀ
[ਸੋਧੋ]ਲੌਰੈਂਜ਼ ਉਹਨਾਂ ਕੁਝ ਵਿਗਿਆਨੀਆਂ ਵਿੱਚੋਂ ਇੱਕ ਸੀ ਜਿਹਨਾਂ ਨੇ ਆਈਨਸਟਾਈਨ ਦੀ ਜਨਰਲ ਰਿਲੇਟੀਵਿਟੀ ਦੀ ਖੋਜ ਵਿੱਚ ਉਸਦਾ ਸ਼ੁਰੂ ਤੋਂ ਹੀ ਸਾਥ ਦਿੱਤਾ ਸੀ। ਉਸਨੇ ਆਈਨਸਟਾਈਨ ਨਾਲ ਨਿੱਜੀ ਤੌਰ ਤੇ ਅਤੇ ਖ਼ਤਾਂ ਜ਼ਰੀਏ ਉਸਦੀ ਖੋਜ ਬਾਰੇ ਕਾਫ਼ੀ ਗੱਲਬਾਤ ਕੀਤੀ।[3] ਇੱਕ ਸਮੇਂ ਉਸਨੇ ਆਈਨਸਟਾਈਨ ਦੇ ਰੂਪਵਾਦ ਨੂੰ ਹੈਮਿਲਟਨ ਸਿਧਾਂਤ (1915) ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ।
ਮੌਤ
[ਸੋਧੋ]15 ਜਨਵਰੀ 1928 ਨੂੰ ਲੌਰੈਂਜ਼ ਇੱਕਦਮ ਬਹੁਤ ਜ਼ਿਆਦਾ ਬੀਮਾਰ ਹੋ ਗਿਆ ਅਤੇ 4 ਫ਼ਰਵਰੀ ਨੂੰ ਉਸਦੀ ਮੌਤ ਹੋ ਗਈ।[4]
ਹਵਾਲੇ
[ਸੋਧੋ]- ↑ Einstein, Albert (1905), "Zur Elektrodynamik bewegter Körper" (PDF), Annalen der Physik, 322 (10): 891–921, Bibcode:1905AnP...322..891E, doi:10.1002/andp.19053221004. See also: English translation.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
- ↑ Kox, A.J. (1993). "Einstein, Lorentz, Leiden and general relativity". Class. Quantum Grav. 10: 187. Bibcode:1993CQGra..10S.187K. doi:10.1088/0264-9381/10/S/020.
- ↑ Kox, Anne J. (2011). "Hendrik Antoon Lorentz (in Dutch)". Nederlands Tijdschirft voor Natuurkunde. 77 (12): 441.
<ref>
tag defined in <references>
has no name attribute.