ਸਮੱਗਰੀ 'ਤੇ ਜਾਓ

ਹੈਦੀ ਸਾਦੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੈਦੀ ਸਾਦੀਆ
ਜਨਮ
ਚਵੱਕੜ, ਗੁਰੂਵਾਯੂਰ, ਭਾਰਤ
ਸਿੱਖਿਆਆਇਡਲ ਇੰਟਰਨੈਸ਼ਨਲ ਇੰਸਟੀਚਿਊਟ ਆਫ ਐਜੂਕੇਸ਼ਨ
ਪੇਸ਼ਾਪੱਤਰਕਾਰ
ਮਹੱਤਵਪੂਰਨ ਕ੍ਰੈਡਿਟਕੈਰਾਲੀ ਟੀਵੀ

ਹੈਦੀ ਸਾਦੀਆ ਇੱਕ ਪੱਤਰਕਾਰ, ਟਰਾਂਸਜੈਂਡਰ ਅਧਿਕਾਰ ਕਾਰਕੁਨ ਅਤੇ ਇੱਕ ਯੂਟਿਊਬਰ ਹੈ।[1] ਉਹ ਕੈਰਾਲੀ ਟੀਵੀ 'ਤੇ ਕੇਰਲ ਦੀ ਪਹਿਲੀ ਟਰਾਂਸਜੈਂਡਰ ਰਾਸ਼ਟਰੀ ਟੈਲੀਵਿਜ਼ਨ ਨਿਊਜ਼ ਰੀਡਰ ਵਜੋਂ ਜਾਣੀ ਜਾਂਦੀ ਹੈ।[2][3][4] ਸਾਦੀਆ ਸੂਬੇ ਦੀ ਪਹਿਲੀ ਟਰਾਂਸ-ਔਰਤ ਪੱਤਰਕਾਰੀ ਦੀ ਵਿਦਿਆਰਥਣ ਹੈ।[5]

ਮੁੱਢਲਾ ਜੀਵਨ

[ਸੋਧੋ]

ਹੈਦੀ ਦਾ ਜਨਮ ਕੇਰਲਾ ਦੇ ਤ੍ਰਿਸੂਰ ਜ਼ਿਲੇ ਦੇ ਚਾਵੱਕੜ ਵਿਖੇ ਇੱਕ ਰੂੜ੍ਹੀਵਾਦੀ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ ਪੋਨਾਨੀ, ਮਲਪੁਰਮ ਵਿੱਚ ਵੱਡੀ ਹੋਈ ਸੀ।[3] ਦਸ ਸਾਲ ਦੀ ਉਮਰ ਵਿਚ ਉਸਨੂੰ ਆਪਣੀ ਜਿਨਸੀ ਪਛਾਣ ਬਾਰੇ ਅਹਿਸਾਸ ਹੋਇਆ। ਹੈਦੀ ਨੇ ' ਦ ਨਿਊਜ਼ ਮਿੰਟ' ਨੂੰ ਦੱਸਿਆ ਕਿ " ਮੈਨੂੰ ਗਾਇਨੇਕੋਮਾਸਟੀਆ ਨਾਂ ਦੀ ਇੱਕ ਸਥਿਤੀ ਸੀ।" 18 ਸਾਲ ਦੀ ਉਮਰ ਵਿੱਚ, ਉਸ ਦੇ ਪਰਿਵਾਰ ਦੁਆਰਾ ਉਸ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਸੀ, ਜਿਸ ਨੇ ਉਸਦੀ ਲਿੰਗ ਪਛਾਣ ਨੂੰ ਰੱਦ ਕਰ ਦਿੱਤਾ ਸੀ। ਉਸਨੇ ਆਪਣਾ ਘਰ ਛੱਡ ਦਿੱਤਾ ਅਤੇ ਉਦੋਂ ਤੋਂ ਉਹ ਆਪਣੇ ਪਰਿਵਾਰ ਨਾਲ ਸੰਪਰਕ ਵਿੱਚ ਨਹੀਂ ਹੈ।[6]

ਕਰੀਅਰ

[ਸੋਧੋ]

ਸਾਦੀਆ ਨੇ ਅਗਸਤ 2019 ਵਿੱਚ ਕੈਰਾਲੀ ਟੀਵੀ ਉੱਤੇ ਇੱਕ ਸਿਖਿਆਰਥੀ ਪੱਤਰਕਾਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ।[6][7] ਬਾਅਦ ਵਿੱਚ ਉਸਨੂੰ ਪ੍ਰਮੋਟ ਕੀਤਾ ਗਿਆ ਅਤੇ ਉਸਦਾ ਪਹਿਲਾ ਲਾਈਵ ਚੰਦਰਯਾਨ-2 ਲੈਂਡਰ ਬਾਰੇ ਸੀ।[8]

ਨਿੱਜੀ ਜੀਵਨ

[ਸੋਧੋ]

2019 ਵਿੱਚ ਹੈਦੀ ਨੇ ਅਥਰਵ ਨਾਲ ਇੱਕ ਰੋਮਾਂਟਿਕ ਰਿਸ਼ਤਾ ਸ਼ੁਰੂ ਕੀਤਾ ਅਤੇ ਉਸਨੇ ਦਸੰਬਰ ਵਿਚ ਉਸਨੂੰ ਪ੍ਰਪੋਜ਼ ਕੀਤਾ।[7] 26 ਜਨਵਰੀ 2020 ਨੂੰ ਹੈਦੀ ਨੇ ਸਪੈਸ਼ਲ ਮੈਰਿਜ ਐਕਟ ਦੇ ਤਹਿਤ 71ਵੇਂ ਗਣਤੰਤਰ ਦਿਵਸ 'ਤੇ ਏਰਨਾਕੁਲਮ ਦੇ ਟੀਡੀਐਮ ਹਾਲ ਵਿੱਚ ਅਥਰਵ ਨਾਲ ਵਿਆਹ ਕੀਤਾ। ਵਿਆਹ ਦਾ ਆਯੋਜਨ ਸ਼੍ਰੀ ਸੱਤਿਆ ਸਾਈਂ ਅਨਾਥ ਆਸ਼ਰਮ ਟਰੱਸਟ ਅਤੇ ਏਰਨਾਕੁਲਮ ਐਨ.ਐਸ.ਐਸ. ਕਰਯੋਗਮ ਦੁਆਰਾ ਸਾਂਝੇ ਤੌਰ 'ਤੇ ਕੀਤਾ ਗਿਆ ਸੀ।[9]

ਜੁਲਾਈ 2022 ਵਿੱਚ, ਹੈਦੀ ਨੇ ਆਪਣੇ ਅਧਿਕਾਰਤ ਯੂਟਿਊਬ ਚੈਨਲ ਰਾਹੀਂ ਘੋਸ਼ਣਾ ਕੀਤੀ ਕਿ ਜੋੜੇ ਦਾ ਤਲਾਕ ਹੋ ਗਿਆ ਹੈ।[10]

ਹਵਾਲੇ

[ਸੋਧੋ]
  1. 3.0 3.1
  2. 6.0 6.1
  3. 7.0 7.1