ਹੈਨਰੀ ਵਾਡਸਵਰਥ ਲਾਂਗਫੈਲੋ
ਹੈਨਰੀ ਵਾਡਸਵਰਥ ਲਾਂਗਫੈਲੋ | |
|---|---|
ਹੈਨਰੀ ਵਾਡਸਵਰਥ ਲਾਂਗਫੈਲੋ, ਫੋਟੋ - (Julia Margaret Cameron ਨੇ ਲਈ) 1868 ਵਿੱਚ | |
| ਜਨਮ | 27 ਫਰਵਰੀ 1807 Portland, Maine, ਅਮਰੀਕਾ |
| ਮੌਤ | 24 ਮਾਰਚ 1882 (ਉਮਰ 75) ਕੈਮਬ੍ਰਿਜ, ਮੈਸੇਚਿਉਸੇਟਸ, ਅਮਰੀਕਾ |
| ਕਿੱਤਾ | ਕਵੀ ਪ੍ਰੋਫੈਸਰ |
| ਸਾਹਿਤਕ ਲਹਿਰ | ਰੋਮਾਂਸਵਾਦ |
| ਜੀਵਨ ਸਾਥੀ | Mary Storer Potter Frances Elizabeth Appleton |
| ਬੱਚੇ | Charles Appleton Longfellow ਅਰਨੈਸਟ ਵਾਡਸਵਰਥ ਲਾਂਗਫੈਲੋ ਫੈਨੀ ਲਾਂਗਫੈਲੋ Alice Mary Longfellow Edith Longfellow ਐਨੀ ਅਲਾਇਗਰਾ ਲਾਂਗਫੈਲੋ |
| ਦਸਤਖ਼ਤ | |
ਹੈਨਰੀ ਵਾਡਸਵਰਥ ਲਾਂਗਫੈਲੋ (27 ਫਰਵਰੀ 1807 – 24 ਮਾਰਚ 1882) ਅਮਰੀਕਾ ਦਾ ਪਹਿਲਾ ਰਾਸ਼ਟਰੀ ਕਵੀ ਸੀ ਜਿਸ ਨੇ ਸੁੰਦਰ ਛੰਦਾਂ ਵਿੱਚ ਉੱਚ ਭਾਵਾਂ ਦਾ ਸਮਾਵੇਸ਼ ਕਰ ਜੀਵਨ ਦਾ ਅਜਿਹਾ ਆਦਰਸ਼ ਪੇਸ਼ ਕੀਤਾ ਜੋ ਅਪਣਾਉਣਯੋਗ ਅਤੇ ਪੂਰਨ-ਭਾਂਤ ਸਰਬੰਗੀ ਹੈ। ਅਮਰੀਕੀ ਅਤੇ ਵਿਸ਼ਵ ਸਾਹਿਤ ਨੂੰ ਇਹੀ ਉਸਦਾ ਯੋਗਦਾਨ ਹੈ। ਉਹ ਆਪਣੇ ਸਮਾਂ ਦਾ ਉਹ ਬਹੁਤ ਲੋਕਪ੍ਰਿਯ ਕਵੀ ਮੰਨਿਆ ਜਾਂਦਾ ਹੈ ਅਤੇ ਅੱਜ ਵੀ ਉੱਥੋਂ ਦੇ ਵਿਦਿਆਲਿਆਂ ਵਿੱਚ ਉਸਦੀਆਂ ਕਵਿਤਾਵਾਂ ਅਤੇ ਭਾਵਗੀਤ ਪ੍ਰੇਮਪੂਰਵਕ ਗਾਏ ਜਾਂਦੇ ਅਤੇ ਕੰਠ ਕੀਤੇ ਜਾਂਦੇ ਹਨ। ਸ਼ਰੋਤਿਆਂ ਅਤੇ ਪਾਠਕਾਂ ਨੂੰ ਪ੍ਰਭਾਵਿਤ ਕਰਨ ਦੀ ਉਸ ਵਿੱਚ ਵੱਡੀ ਸਮਰੱਥਾ ਸੀ। ਜਦੋਂ ਦ ਵਿਲਡਿੰਗ ਆਫ਼ ਦ ਸ਼ਿਪ ਨਾਮਕ ਕਵਿਤਾ ਰਾਸ਼ਟਰਪਤੀ ਲਿੰਕਨ ਨੂੰ ਸੁਣਾਈ ਗਈ ਤਾਂ ਉਸ ਦੇ ਨੇਤਰਾਂ ਵਿੱਚ ਅੱਥਰੂ ਡਲ੍ਹਕ ਆਏ ਅਤੇ ਉਸ ਦੀਆਂ ਗੱਲ੍ਹਾਂ ਗਿੱਲੀਆਂ ਹੋ ਗਈਆਂ। ਕੁੱਝ ਪਲ ਬਾਅਦ ਉਹ ਕੇਵਲ ਇੰਨਾ ਹੀ ਕਹਿ ਸਕੇ ਲੋਕਾਂ ਨੂੰ ਇਸ ਤਰ੍ਹਾਂ ਹਿਲਾ ਦੇਣ ਦੀ ਸ਼ਕਤੀ ਸਚਮੁੱਚ ਇੱਕ ਵਚਿਤਰ ਵਰਦਾਨ ਹੈ। ਲਾਂਗਫੈਲੋ ਪਹਿਲਾ ਅਮਰੀਕੀ ਸੀ ਜਿਸ ਨੇ ਦਾਂਤੇ ਦੀ ਡਿਵਾਇਨ ਕਮੇਡੀ ਦਾ ਅਨੁਵਾਦ ਕੀਤਾ।