ਹੈਰਤਾ ਮਿਊਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੇਰਤਾ ਮੁਲਰ
(2012)
ਜਨਮ (1953-08-17) 17 ਅਗਸਤ 1953 (ਉਮਰ 67)
ਰੋਮਾਨੀਆ
ਵੱਡੀਆਂ ਰਚਨਾਵਾਂਨਾਦਿਰਸ
ਦ ਪਾਸਪੋਰਟ
ਦ ਲੈਂਡ ਆਫ ਗਰੀਨ ਪਲਮਸ
ਦ ਅਪਾਇੰਟਮੈਂਟ
ਦ ਹੰਗਰ ਏਂਜਲ
ਕੌਮੀਅਤਜਰਮਨ
ਕਿੱਤਾਨਾਵਲਕਾਰ, ਕਵੀ
ਪ੍ਰਭਾਵਿਤ ਕਰਨ ਵਾਲੇਰਿਚਰਡ ਵੈਗਨਰ (ਨਾਵਲਕਾਰ), ਰੋਮਾਨੀਆਈ ਸਾਹਿਤ, ਜਰਮਨ ਸਾਹਿਤ[1]
ਇਨਾਮਰੋਸਵਿਥਾ ਪੁਰਸਕਾਰ (1990)
ਕਲੇਸਤ ਪੁਰਸਕਾਰ (1994)
ਅਰਿਸਤੀਅਨ ਪੁਰਸਕਾਰ (1995)
ਇੰਟਰਨੈਸ਼ਨਲ ਇਮਪੈਕ ਡਬਲਿਨ ਲਿਟਰੇਰੀ ਅਵਾਰਡ (1998)
ਕਾਰਲ ਜੁਕਮੇਅਰ ਮੈਡਲ (2002)
ਫਰਾਂਜ਼ ਵੇਰਫੇਲ ਮਨੁੱਖੀ ਅਧਿਕਾਰ ਪੁਰਸਕਾਰ (2009)
ਸਾਹਿਤ ਲਈ ਨੋਬਲ ਇਨਾਮ
2009

ਹਾਫ਼ਮੈਨ ਵਾਨ ਫਾਲਰਸਲੇਬੇਨ ਪੁਰਸਕਾਰ (2010)

ਹੇਰਤਾ ਮੁਲਰ (ਜਨਮ 17 ਅਗਸਤ 1953) ਜਰਮਨ-ਰੋਮਾਨੀਆਈ ਨਾਵਲਕਾਰ, ਕਵੀ, ਨਿਬੰਧਕਾਰ ਅਤੇ 2009 ਦੇ ਸਾਹਿਤ ਲਈ ਨੋਬਲ ਇਨਾਮ ਦੀ ਵਿਜੇਤਾ ਹੈ। ਉਹ ਰੋਮਾਨੀਆ ਵਿੱਚ ਜਰਮਨ ਅਲਪ ਸੰਖਿਅਕ ਪਰਵਾਰ ਵਿੱਚ ਪੈਦਾ ਹੋਈ ਸੀ ਅਤੇ ਉਸਦੀ ਮਾਤ ਭਾਸ਼ਾ ਜਰਮਨ ਹੈ। ਸ਼ੁਰੂ 1990ਵਿਆਂ ਵਿੱਚ ਉਹ ਅੰਤਰਰਾਸ਼ਟਰੀ ਪੈਮਾਨੇ ਤੇ ਸਥਾਪਿਤ ਹੋ ਗਈ ਸੀ, ਅਤੇ ਉਸ ਦੀਆਂ ਰਚਨਾਵਾਂ ਨੂੰ ਵੀਹ ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ।[2][3] ਉਸਨੂੰ ਰੋਮਾਨੀਆ ਵਿੱਚ ਕਮਿਊਨਿਸਟ ਸ਼ਾਸਕ ਨਿਕੋਲਈ ਸਿਜੇਸਕਿਊ ਦੇ ਦੌਰ ਵਿੱਚ ਅਲਪ ਸੰਖਿਅਕ ਜਰਮਨ ਸਮੁਦਾਏ ਦੀਆਂ ਮੁਸ਼ਕਲਾਂ ਭਰੀ ਜਿੰਦਗੀ ਦਾ ਸਜੀਵ ਚਿਤਰਣ ਪੇਸ਼ ਕਰਨ ਲਈ ਜਾਣਿਆ ਜਾਂਦਾ ਹੈ।

ਜੀਵਨੀ[ਸੋਧੋ]

ਹੇਰਤਾ ਮੁਲਰ ਦਾ ਜਨਮ 1953 ਵਿੱਚ ਰੋਮਾਨੀਆ ਦੇ ਇੱਕ ਜਰਮਨ ਅਲਪ ਸੰਖਿਅਕ ਪਰਵਾਰ ਵਿੱਚ ਹੋਇਆ ਸੀ ਅਤੇ ਉਸ ਦੀ ਮਾਂ ਨੂੰ ਦੂਸਰੀ ਸੰਸਾਰ ਜੰਗ ਦੇ ਦੌਰਾਨ ਭੂਤਪੂਰਵ ਸੋਵੀਅਤ ਸੰਘ ਸਥਿਤ ਬੰਦੀ ਕੈਂਪ ਵਿੱਚ ਭੇਜ ਦਿੱਤਾ ਗਿਆ ਸੀ।[4]

1970 ਦੇ ਦਸ਼ਕ ਵਿੱਚ ਰੋਮਾਨੀਆ ਦੇ ਤਤਕਾਲੀਨ ਪ੍ਰਸ਼ਾਸਨ ਦੇ ਨਾਲ ਸਹਿਯੋਗ ਤੋਂ ਮੁਨਕਰ ਹੋਣ ਦੇ ਬਾਅਦ ਹੇਰਤਾ ਮੁਲਰ ਨੂੰ ਆਪਣੀ ਨੌਕਰੀ ਗਵਾਉਣੀ ਪਈ ਅਤੇ 1987 ਵਿੱਚ ਉਹ ਜਰਮਨੀ ਚੱਲੀ ਗਈ। ਉਥੇ ਉਸਦਾ ਜਰਮਨ ਭਾਸ਼ਾ ਵਿੱਚ ਉਸ ਦੀਆਂ ਕਹਾਣੀਆਂ ਦਾ ਪਹਿਲਾ ਸੰਗ੍ਰਿਹ ਛਪਿਆ, ਜਿਸਨੂੰ ਰੋਮਾਨੀਆ ਵਿੱਚ ਸੇਂਸਰ ਕਰ ਦਿੱਤਾ ਗਿਆ ਸੀ।

ਹਵਾਲੇ[ਸੋਧੋ]