ਹੈਰੀ ਪੌਟਰ ਐਂਡ ਦ ਗੌਬਲੈਟ ਔਫ਼ ਫ਼ਾਇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਰੀ ਪੌਟਰ ਐਂਡ ਦ ਗੌਬਲੈਟ ਔਫ਼ ਫ਼ਾਇਰ
ਤਸਵੀਰ:Harry Potter and the Goblet of Fire.jpg
ਮੂਲ ਇੰਗਲੈਂਡ ਐਡੀਸ਼ਨ ਦਾ ਕਵਰ
ਲੇਖਕਜੇ. ਕੇ. ਰਾਓਲਿੰਗ
ਚਿੱਤਰਕਾਰਜਾਈਲਸ ਗ੍ਰੀਨਫ਼ੀਲਡ (ਇੰਗਲੈਂਡ)
ਮੇਰੀ ਗਰੈਂਡਪ੍ਰੀ (ਅਮਰੀਕਾ)
ਦੇਸ਼ਇੰਗਲੈਂਡ
ਭਾਸ਼ਾਅੰਗਰੇਜ਼ੀ
ਲੜੀਹੈਰੀ ਪੌਟਰ
ਰਿਲੀਜ਼ ਨੰਬਰ
ਲੜੀ ਦਾ ਚੌਥਾ ਭਾਗ
ਵਿਧਾਫ਼ੈਂਟੇਸੀ
ਪ੍ਰਕਾਸ਼ਕ
ਪ੍ਰਕਾਸ਼ਨ ਦੀ ਮਿਤੀ
8 ਜੁਲਾਈ 2000
ਸਫ਼ੇ636 (ਮੂਲ ਇੰਗਲੈਂਡ ਐਡੀਸ਼ਨ)
617 (2014 ਇੰਗਲੈਂਡ ਐਡੀਸ਼ਨ)
734 (ਅਮਰੀਕੀ ਐਡੀਸ਼ਨ)
ਆਈ.ਐਸ.ਬੀ.ਐਨ.0-7475-4624-X
ਇਸ ਤੋਂ ਪਹਿਲਾਂਹੈਰੀ ਪੌਟਰ ਐਂਡ ਦ ਪਰਿਜ਼ਨਰ ਔਫ਼ ਅਜ਼ਕਾਬਾਨ 
ਇਸ ਤੋਂ ਬਾਅਦਹੈਰੀ ਪੌਟਰ ਐਂਡ ਦ ਔਰਡਰ ਔਫ਼ ਫ਼ੀਨਿਕਸ 

ਹੈਰੀ ਪੌਟਰ ਐਂਡ ਦ ਗੌਬਲੈਟ ਔਫ਼ ਫ਼ਾਇਰ (English: Harry Potter and the Goblet of Fire) ਜੇ. ਕੇ. ਰਾਓਲਿੰਗ ਦੁਆਰਾ ਅੰਗਰੇਜ਼ੀ ਵਿੱਚ ਲਿਖੀ ਗਈ ਹੈਰੀ ਪੌਟਰ ਲੜੀ ਵਿੱਚ ਚੌਥਾ ਨਾਵਲ ਹੈ। ਇਸ ਨਾਵਲ ਵਿੱਚ ਹੈਰੀ ਪੌਟਰ ਅਤੇ ਹੋਰ ਪਾਤਰ ਹੌਗਵਰਟਜ਼ ਵਿੱਚ ਵਾਪਸ ਆਉਂਦੇ ਹਨ ਅਤੇ ਨਵੇਂ ਰੁਮਾਂਚਿਕ ਕਾਰਨਾਮਿਆਂ ਦਾ ਸਾਹਮਣਾ ਕਰਦੇ ਹਨ। ਇਸ ਨਾਵਲ ਉੱਪਰ ਇਸੇ ਨਾਮ ਦੀ ਫ਼ਿਲਮ ਵੀ ਬਣਾਈ ਜਾ ਚੁੱਕੀ ਹੈ ਅਤੇ ਇਸ ਨਾਵਲ ਦਾ ਹਿੰਦੀ ਵਿੱਚ ਅਨੁਵਾਦ ਵੀ ਉਪਲਬਧ ਹੈ।

ਇਸ ਕਿਤਾਬ ਨੂੰ ਇੰਗਲੈਂਡ ਵਿੱਚ ਬਲੂਮਸਬਰੀ ਪਬਲਿਸ਼ਿੰਗ ਕੰਪਨੀ ਵੱਲੋਂ ਅਤੇ ਅਮਰੀਕਾ ਵਿੱਚ ਸਕੋਲਾਸਟਿਕ ਕਾਰਪੋਰੇਸ਼ਨ ਵੱਲੋਂ ਛਾਪਿਆ ਗਿਆ ਸੀ। ਇਹਨਾਂ ਦੋਵਾਂ ਦੇਸ਼ਾਂ ਵਿੱਚ ਇਸਦੀ ਰਿਲੀਜ਼ ਮਿਤੀ 8 ਜੁਲਾਈ, 2000 ਨੂੰ ਕੀਤਾ ਗਿਆ ਸੀ। ਇਸ ਨਾਵਲ ਨੂੰ ਹਿਊਗੋ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ, ਅਤੇ ਹੈਰੀ ਪੌਟਰ ਲੜੀ ਵਿੱਚ ਇਹ ਇੱਕੋ-ਇੱਕ ਨਾਵਲ ਹੈ ਜਿਸਨੂੰ ਇਹ ਸਨਮਾਨ ਮਿਲਿਆ ਹੈ। ਇਸ ਨਾਵਲ ਉੱਪਰ ਇਸੇ ਨਾਮ ਦੀ ਫ਼ਿਲਮ 18 ਨਵੰਬਰ, 2005 ਨੂੰ ਰਿਲੀਜ਼ ਕੀਤੀ ਗਈ ਸੀ। ਇਸ ਤੋਂ ਇਲਾਵਾ ਇਸੇ ਨਾਮ ਦੀ ਇੱਕ ਵੀਡੀਓ ਗੇਮ ਵੀ ਬਣੀ ਹੈ।

ਨਾਵਲ[ਸੋਧੋ]

ਨਾਵਲ ਦੀ ਇਸ ਚੌਥੀ ਕੜੀ ਵਿੱਚ ਹੈਰੀ ਨੂੰ ਹੌਗਵਰਟਜ਼ ਵਿੱਚ ਜਬਰਨ ਤਿੰਨ ਜਾਦੂਗਰ ਪ੍ਰਤਿਯੋਗਿਤਾ ਵਿੱਚ ਹਿੱਸਾ ਲੈਣਾ ਪੈਂਦਾ ਹੈ ਜਿਸਦੇ ਤਿੰਨ ਹਿੱਸੇ ਹਨ ਅਤੇ ਜਿਸ ਵਿੱਚ ਤਿੰਨ ਜਾਦੂ-ਵਿਦਿਆਲੇ ਭਾਗ ਲੈਂਦੇ ਹਨ। ਪਹਿਲੇ ਹਿੱਸੇ ਵਿੱਚ ਹੈਰੀ ਡ੍ਰੈਗਨ ਨਾਲ ਲੜਦਾ ਹੈ, ਦੂਜੇ ਹਿੱਸੇ ਵਿੱਚ ਝੀਲ ਦੇ ਪਾਣੀ ਦੇ ਹੇਠਾਂ ਸੰਘਰਸ਼ ਕਰਦਾ ਹੈ ਅਤੇ ਤੀਜੇ ਹਿੱਸੇ ਵਿੱਚ ਉਸਨੂੰ ਇੱਕ ਭੁੱਲ-ਭੁਲੱਈਆ ਵਿੱਚੋਂ ਟਰਾਫ਼ੀ ਲੱਭ ਕੇ ਲਿਆਉਣੀ ਹੁੰਦੀ ਹੈ। ਜਦੋਂ ਉਹ ਅਤੇ ਇੱਕ ਹੋਰ ਖਿਡਾਰੀ (ਸੈਡਰਿਕ ਡਿਗਰੀ) ਉਸ ਟਰਾਫ਼ੀ ਨੂੰ ਹੱਥ ਲਾਉਂਦੇ ਹੀ ਉਹ ਲੌਰਡ ਵੌਲਡੇਮੌਰਟ ਕੋਲ ਪਹੁੰਚ ਜਾਂਦੇ ਹਨ, ਜਿੱਥੇ ਵਰਮਟੇਲ ਸੈਡਰਿਕ ਦਾ ਕਤਲ ਕਰ ਦਿੰਦਾ ਹੈ ਅਤੇ ਹੈਰੀ ਦੇ ਖ਼ੂਨ ਦੀ ਮਦਦ ਨਾਲ ਉਹ ਲੌਰਡ ਵੌਲਡੇਮੌਰਟ ਨੂੰ ਜਿਸਮੋ-ਜਾਨ ਸਮੇਤ ਜ਼ਿੰਦਾ ਕਰ ਦਿੰਦਾ ਹੈ। ਪਰ ਹੈਰੀ ਵੌਲਡੇਮੌਰਟ ਦੀ ਪਕੜ ਤੋਂ ਇਸ ਵਾਰ ਵੀ ਬਚ ਨਿਕਲਦਾ ਹੈ। ਵੌਲਡੇਮੌਰਟ ਦੇ ਜ਼ਿੰਦਾ ਹੋ ਕੇ ਵਾਪਸ ਆਉਣ ਦੀ ਖ਼ਬਰ ਨੂੰ ਜਾਦੂਮੰਤਰੀ ਕੌਰਨੀਲੀਅਸ ਫ਼ਜ ਝੂਠ ਕਰਾਰ ਦਿੰਦਾ ਹੈ।

ਫ਼ਿਲਮ[ਸੋਧੋ]

ਹੈਰੀ ਪੌਟਰ ਐਂਡ ਦ ਗੌਬਲੈਟ ਔਫ਼ ਫ਼ਾਇਰ (ਫ਼ਿਲਮ) (ਹਿੰਦੀ ਡਬ: हैरी पॉटर और आग का प्याला) ਨਾਮ ਦੀ ਹਾਲੀਵੁੱਡ ਫ਼ਿਲਮ, ਜਿਹੜੀ ਇਸੇ ਨਾਵਲ ਤੇ ਅਧਾਰਿਤ ਸੀ, ਇੱਕ ਸੂਪਰਹਿੱਟ ਫ਼ਿਲਮ ਸਾਬਿਤ ਹੋਈ। ਹੈਰੀ ਪੌਟਰ ਦਾ ਕਿਰਦਾਰ ਪਿਛਲੀ ਫ਼ਿਲਮ ਵਾਂਗ ਹੀ ਡੇਨੀਅਲ ਰੈੱਡਕਲਿਫ ਨੇ ਨਿਭਾਇਆ ਸੀ, ਹਰਮਾਈਨੀ ਦਾ ਕਿਰਦਾਰ ਐਮਾ ਵਾਟਸਨ ਨੇ ਅਤੇ ਰੌਨ ਵੀਜ਼ਲੀ ਦਾ ਰੂਪਰਟ ਗਰਿੰਟ ਨੇ ਨਿਭਾਇਆ ਸੀ। ਇਸ ਫ਼ਿਲਮ ਦੀ ਵੰਡ ਵਾਰਨਰ ਬ੍ਰਦਰਜ਼ ਨੇ ਕੀਤੀ ਸੀ। ਭਾਰਤ ਵਿੱਚ ਇਸ ਫ਼ਿਲਮ ਨੂੰ ਸਾਰੇਗਾਮਾ ਦੁਆਰਾ ਰਿਲੀਜ਼ ਕੀਤਾ ਗਿਆ ਸੀ।

ਵਿਕਾਸ[ਸੋਧੋ]

ਹੈਰੀ ਪੌਟਰ ਐਂਡ ਦ ਗੌਬਲੈਟ ਔਫ਼ ਫ਼ਾਇਰ ਹੈਰੀ ਪੌਟਰ ਫ਼ਿਲਮ ਲੜੀ ਦੀ ਚੌਥੀ ਕਿਤਾਬ ਸੀ। ਪਹਿਲੀ ਕਿਤਾਬ, ਹੈਰੀ ਪੌਟਰ ਐਂਡ ਦ ਫ਼ਿਲੌਸਫ਼ਰਜ਼ ਸਟੋਨ ਨੂੰ ਬਲੂਮਸਬਰੀ ਬੂਕਸ ਦੁਆਰਾ 26 ਜੂਨ 1997 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਦੂਜੀ ਕਿਤਾਬ ਹੈਰੀ ਪੌਟਰ ਐਂਡ ਦ ਚੇਂਬਰ ਔਫ਼ ਸੀਕਰੇਟਸ ਨੂੰ 2 ਜੁਲਾਈ, 1998 ਨੂੰ ਅਤੇ ਤੀਜੀ ਕਿਤਾਬ ਹੈਰੀ ਪੌਟਰ ਐਂਡ ਦ ਪਰਿਜ਼ਨਰ ਔਫ਼ ਅਜ਼ਕਾਬਾਨ ਨੂੰ 8 ਜੁਲਾਈ, 1999 ਨੂੰ ਰਿਲੀਜ਼ ਕੀਤਾ ਗਿਆ ਸੀ।[1][2] ਗੌਬਲੈਟ ਔਫ਼ ਫ਼ਾਇਰ ਇਹਨਾਂ ਤਿੰਨਾਂ ਵਿੱਚੋਂ ਸਭ ਤੋਂ ਲੰਮਾ ਸੀ। ਇਸ ਨਾਵਲ ਦੀਆਂ ਪਹਿਲੀ ਵਾਰ ਵਿੱਚ ਹੀ 3.9 ਮਿਲੀਅਨ ਕਾਪੀਆਂ ਵਿਕ ਗਈਆਂ ਸਨ। ਤਿੰਨ ਮਿਲੀਅਨ ਕਾਪੀਆਂ ਸਿਰਫ਼ ਅਮਰੀਕਾ ਵਿੱਚ ਹੀ ਪਹਿਲੇ ਹਫ਼ਤੇ ਵਿੱਚ ਹੀ ਵਿਕ ਗਈਆਂ ਸਨ।[2][3]

ਹਵਾਲੇ[ਸੋਧੋ]

  1. "A Potter timeline for muggles". Toronto Star. 14 July 2007. Archived from the original on 20 ਦਸੰਬਰ 2008. Retrieved 21 March 2011.
  2. 2.0 2.1 2000–2009—The Decade of Harry Potter Gives Kids and Adults a Reason to Love Reading (Press release). Scholastic. 15 December 2009. http://mediaroom.scholastic.com/node/277. Retrieved 3 December 2010. 
  3. "Part 2: Crisis of Sustainability". Archived from the original on 12 ਜੁਲਾਈ 2015. Retrieved 5 October 2014. {{cite web}}: Unknown parameter |dead-url= ignored (|url-status= suggested) (help) Archived 12 July 2015[Date mismatch] at the Wayback Machine.