ਹੈਲੀਕਾਪਟਰ ਘੁਟਾਲਾ (ਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹੈਲੀਕਾਪਟਰ ਘੁਟਾਲਾ ਜੋ ਇਤਾਲਵੀ ਕੰਪਨੀ ਅਗਸਟਾ ਵੇਸਟਲੈਂਡ ਦੇ ਨਾਲ ਭਾਰਤੀ ਫੌਜ ਵਾਸਤੇ ਹੈਲੀਕਾਪਟਰ ਖਰੀਦ ਸੌਦੇ ‘ਚ 362 ਕਰੋੜ ਰੁਪਏ ਦੀ ਰਿਸ਼ਵਤ ਦਾ ਘੁਟਾਲਾ ਹੈ। ਭਾਰਤ ਨੇ ਅਗਸਟਾ ਵੇਸਟਲੈਂਡ ਕੰਪਨੀ ਨੂੰ ਫਰਵਰੀ 2010 ਨੂੰ 12 ਹੈਲੀਕਾਪਟਰ ਖਰੀਦਣ ਲਈ ਸਮਝੌਤਾ ਕੀਤਾ ਸੀ।[1]

ਜਾਂਚ[ਸੋਧੋ]

ਇਸ ਘੋਟਾਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਕਰ ਰਹੀ ਹੈ। ਇਸ ਘੁਟਾਲੇ ਦੇ ਸਬੰਧ 'ਚ ਮਹੱਤਵਪੂਰਨ ਦਸਤਾਵੇਜ਼ ਇਨਫੋਰਸਮੈਂਟ ਡਾਇਰੈਕਟਰੇਟ (ਈ.ਡੀ) ਨੂੰ ਸੌਂਪ ਦਿੱਤੇ ਹਨ। ਸੀ.ਬੀ.ਆਈ ਨੂੰ ਰੱਖਿਆ ਮੰਤਰਾਲਾ ਤੇ ਇਟਲੀ ਵਿਚਾਲੇ 3600 ਕਰੋੜ ਰੁਪਏ ਦੇ ਇਸ ਸੌਦੇ ਦੇ ਸਬੰਧ 'ਚ ਕੁਝ ਮਹੱਤਵਪੂਰਨ ਦਸਤਾਵੇਜ਼ ਮਿਲੇ ਹਨ। ਏਜੰਸੀ ਦੇ ਅਧਿਕਾਰੀ ਇਹਨਾਂ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ। ਇਸ ਨਾਲ ਜੁੜੇ ਦਸਤਾਵੇਜ਼ ਅੱਗੇ ਜਾਂਚ ਲਈ ਈ.ਡੀ ਨੇ ਆਪਣੇ ਕਬਜੇ 'ਚ ਲੈ ਲਏ ਹਨ। ਇਨਫੋਰਸਮੈਂਟ ਡਾਇਰੈਕਟਰੇਟ ਨੇ ਇਨ੍ਹਾਂ ਦਸਤਾਵੇਜ਼ਾਂ ਦੇ ਅਧਾਰ ‘ਤੇ ਮਾਮਲਾ ਦਰਜ ਕੀਤਾ। ਈ.ਡੀ ਇਸ ਸੌਦੇ 'ਚ ਵਿਦੇਸ਼ੀ ਪੂੰਜੀ ਲੈਣ-ਦੇਣ ਟਚ ਕਥਿੱਤ ਉਲੰਘਣ ਦੀ ਪਿਛਲੇ ਸਾਲ ਤੋਂ ਜਾਂਚ ਕਰ ਰਿਹਾ ਹੈ। ਸੀ.ਬੀ ਆਈ ਇਸ ਮਾਮਲੇ 'ਚ ਸਾਬਕਾ ਹਵਾਈ ਫੌਜ ਮੁਖੀ ਐਸ.ਪੀ ਤਿਆਗੀ, ਉਨ੍ਹਾਂ ਦੇ ਤਿੰਨ ਭਤੀਜਿਆਂ, ਯੂਰਪੀ ਵਿਚੋਲਿਆਂ ਅਤੇ ਚਾਰ ਕੰਪਨੀਆਂ ਸਮੇਤ 11 ਵਿਅਕਤੀਆਂ ਖਿਲਾਫ਼ ਮੁੱਢਲੀ ਜਾਂਚ ਦਾ ਮਾਮਲਾ ਦਰਜ ਕਰ ਚੁੱਕੀ ਹੈ।

ਹਵਾਲੇ[ਸੋਧੋ]

  1. "Augusta Westland Scam: All you need to know". India Today. Retrieved 9 ਮਈ 2016.  Check date values in: |access-date= (help)