ਹੋਤ ਖ਼ਾਨ ਬਲੋਚ
ਦਿੱਖ
ਹੋਤ ਖ਼ਾਨ ਬਲੋਚ, ਜਿਸ ਨੂੰ ਹੋਥ ਖਾਨ ਬਲੋਚ ਵੀ ਕਿਹਾ ਜਾਂਦਾ ਹੈ, ਜੋ ਹੁਣ ਬਲੋਚਿਸਤਾਨ ਕਿਹਾ ਜਾਂਦਾ ਹੈ, ਉਥੋਂ ਦਾ ਇੱਕ ਹਾਕਮ ਸੀ ਅਤੇ ਬਲੋਚ ਲੋਕਾਂ ਦੇ ਸੰਸਥਾਪਕ ਜਲਾਲ ਖਾਨ ਦੇ ਚਾਰ ਪੁੱਤਰਾਂ ਵਿੱਚੋਂ ਇੱਕ ਸੀ। ਉਹ ਪੰਜ ਮੁੱਖ ਬਲੋਚ ਡਵੀਜ਼ਨਾਂ/ਕਬੀਲਿਆਂ ਦੇ ਪੰਜ ਬਾਨੀ ਮੈਂਬਰਾਂ ਵਿੱਚੋਂ ਇੱਕ ਸੀ। ਹੋਤ ਲੋਕ ਹੋਤ ਖ਼ਾਨ ਦੇ ਸਿੱਧੇ ਵਾਰਸ ਹਨ। ਉਸਨੇ 1200 ਈਸਵੀ ਦੇ ਆਸਪਾਸ ਬਲੋਚਿਸਤਾਨ ਉੱਤੇ ਰਾਜ ਕੀਤਾ। [1]
ਪਰਿਵਾਰ
[ਸੋਧੋ]ਜਲਾਲ ਖਾਨ ਦੇ ਪੁੱਤਰ ਵਜੋਂ, [1] ਹੋਤ ਖਾਨ ਹੋਰ ਬਲੋਚੀ ਕਬੀਲਿਆਂ ਦੇ ਬਾਨੀਆਂ, ਅਰਥਾਤ ਰਿੰਦ ਖਾਨ, ਲਸ਼ਰ ਖਾਨ, ਕੋਰਾ ਖਾਨ, ਅਤੇ ਬੀਬੀ ਜਾਤੋ ਦਾ ਭਰਾ ਸੀ।
ਸੱਸੀ ਪੁੰਨੂੰ ਦੀ ਲੋਕ-ਕਥਾ ਕਹਾਣੀ ਹੋਤ ਖਾਨ ਨੂੰ ਮੀਰ ਪੁੰਨੂੰ ਖਾਨ (ਮੀਰ ਦੋਸਤੀਨ ਹੋਤ) ਦਾ ਦਾਦਾ ਦੱਸਦੀ ਹੈ, ਜਿਸਦਾ ਪਿਤਾ ਹੋਤ ਖਾਨ ਦਾ ਪੁੱਤਰ ਮੀਰ ਅਲੀ ਸੀ। [1]
ਹਵਾਲੇ
[ਸੋਧੋ]- ↑ 1.0 1.1 1.2 Nasir, Zeeshan, Historical significance of Punnu Fort Archived 2023-05-31 at the Wayback Machine., Daily Times