ਹੰਬੜ
ਦਿੱਖ
ਹਲਟ ਨੂੰ ਚਲਾਉਣ ਲਈ ਗਰਧਨ ਪਾਈ ਜਾਂਦੀ ਹੈ। ਕਈ ਹਲਟਾ ਵਿਚ ਉਹ ਗਰਧਨ ਪਾਈ ਹੁੰਦੀ ਹੈ ਜਿਸ ਗਰਧਨ ਦਾ ਬਲਦਾਂ ਦੀ ਜੋੜੀ ਨੂੰ ਜੋੜਨ ਵਾਲਾ ਹਿੱਸਾ ਦੁਸਾਂਗੜ ਹੁੰਦਾ ਹੈ। ਗਰਧਨ ਦੇ ਇਸ ਦੁਸਾਂਗੜ ਹਿੱਸੇ ਨੂੰ ਹੀ ਹੰਬੜ ਕਹਿੰਦੇ ਹਨ। ਹੰਬੜ ਦੇ ਸਿਰ ਉਪਰ ਇਕ ਡੰਡਾ ਲਾਇਆ ਜਾਂਦਾ ਹੈ। ਇਸ ਡੰਡੇ ਨੂੰ ਡਾਟੀਆ ਕਹਿੰਦੇ ਹਨ। ਹੰਬੜ ਨੂੰ ਬਾਣ ਨਾਲ ਜਾਂ ਸਣ ਦੀ ਰੱਸੀ ਨਾਲ ਬੁਣਿਆ ਜਾਂਦਾ ਹੈ। ਜਦ ਬਲਦਾਂ ਦੀ ਜੋੜੀ ਨੂੰ ਹੱਕਣ ਵਾਲਾ ਬੰਦਾ ਥੱਕ ਜਾਂਦਾ ਸੀ ਤਾਂ ਉਹ ਹੰਬੜ 'ਤੇ ਬੈਠ ਕੇ ਜੋੜੀ ਨੂੰ ਹੱਕਦਾ ਸੀ। ਬੱਚਿਆਂ ਨੂੰ ਹੰਬੜ ਤੇ ਬਿਠਾ ਕੇ ਝੂਟੇ ਦੀ ਦਿੱਤੇ ਜਾਂਦੇ ਹਨ।
ਹੁਣ ਹਲਟ ਹੀ ਨਹੀਂ ਰਹੇ। ਇਸ ਕਰਕੇ ਨਾ ਸਾਦਾ ਗਰਧਨਾਂ ਰਹੀਆਂ ਹਨ ਅਤੇ ਨਾ ਹੀ ਹੰਬੜ ਵਾਲੀਆਂ ਗਰਧਨਾਂ ਰਹੀਆਂ ਹਨ।[1]