ਹੱਡਾਰੋੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੱਡਾਰੋੜੀ ਇੱਕ ਅਜਿਹੀ ਥਾਂ ਨੂੰ ਆਖਿਆ ਜਾਂਦਾ ਹੈ ਜਿੱਥੇ ਮਰੇ ਹੋਏ ਪਾਲਤੂ ਪਸ਼ੂਆਂ ਨੂੰ ਸੁੱਟਿਆ ਜਾਂਦਾ ਹੈ ਤਾਂ ਕਿ ਉਸ ਥਾਂ ਤੇ ਉਹਨਾਂ ਦਾ ਮਾਸ ਕੁੱਤੇ, ਪੰਛੀ ਆਦਿ ਖਾ ਕੇ ਨਿਪਟਾਰਾ ਕਰ ਸਕਣ। ਇਸ ਨਾਲ ਚਮੜਾ ਲਾਹੁਣ ਦਾ ਮਨੁੱਖੀ ਰੁਜਗਾਰ ਜੁੜਿਆ ਹੋਇਆ ਹੈ। ਭਾਰਤ ਵਿੱਚ ਖ਼ਾਸ ਵਰਗ ਤੋਂ ਬਿਨਾਂ ਬਾਕੀ ਲੋਕ ਪਸ਼ੂਆਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਠਿਕਾਣੇ ਲਾਉਣ ਲਈ ਕੋਈ ਪਹਿਲਕਦਮੀ ਨਹੀਂ ਕਰਦੇ। ਇਹ ਮਾਮਲਾ ਸਾਡੇ ਦੇਸ਼ ਦੀ ਜਾਤੀਵਾਦੀ ਬਣਤਰ ਨਾਲ ਵੀ ਜੁੜਿਆ ਹੋਇਆ ਹੈ ਜਿੱਥੇ ਕੁਝ ਵਰਣਾਂ ਦੇ ਲੋਕ ਪਸ਼ੂਆਂ ਦੀ ਪੂਜਾ ਤਾਂ ਕਰਦੇ ਹਨ ਪਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਹੱਥ ਲਾਉਣ ਲਈ ਤਿਆਰ ਨਹੀਂ। ਇਹ ਜ਼ਿੰਮੇਵਾਰੀ ਉਨ੍ਹਾਂ ’ਤੇ ਸੁੱਟ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਤਥਾਕਥਿਤ ਉੱਚੇ ਵਰਣਾਂ ਤੇ ਜਾਤਾਂ ਵਾਲੇ ਲੋਕ ਨੀਵੇਂ ਵਰਣਾਂ ਤੇ ਜਾਤਾਂ ਵਾਲੇ ਲੋਕ ਗਰਦਾਨਦੇ ਹਨ।[1]

ਹੱਡਾਰੋੜੀ ਨਾਲ ਸਬੰਧਤ ਸਮੱਸਿਆਵਾਂ[ਸੋਧੋ]

ਬਦਬੂ[ਸੋਧੋ]

ਬਦਬੂ ਹੱਡਾਰੋੜੀ ਦਾ ਬੁਰਾ ਆਸਰ ਹੈ ਜਿਸ ਰਾਹੀਂ ਇਸ ਦੀ ਪਛਾਣ ਜਿੜੀ ਹੋਈ ਹੈ।[2]

ਹਵਾਲੇ[ਸੋਧੋ]

  1. "ਗੰਭੀਰ ਸਮੱਸਿਆ". Punjabi Tribune Online (in ਹਿੰਦੀ). 2020-03-06. Retrieved 2020-03-06.[permanent dead link]
  2. "ਹੱਡਾਰੋੜੀ ਵਾਲਿਆਂ ਵੱਲੋਂ ਮਰੇ ਪਸ਼ੂ ਨਾ ਚੁੱਕਣ ਕਰਕੇ ਫੈਲੀ ਬਦਬੂ".[permanent dead link]