ੳੁਮੇਦਪੁਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉਮੇਦਪੁਰਾ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Hariana" does not exist.ਹਰਿਅਾਣਾ, ਭਾਰਤ ਚ ਸਥਿਤੀ

29°55′00″N 76°19′02″E / 29.916651°N 76.317147°E / 29.916651; 76.317147
ਦੇਸ਼ India
ਰਾਜਹਰਿਅਾਣਾ
ਜ਼ਿਲ੍ਹਾ ਸਰਸਾ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀ[[|]]
 • Regional[[|]]
ਟਾਈਮ ਜ਼ੋਨIST (UTC+5:30)

ੳੁਮੇਦਪੁਰਾ ਹਰਿਅਾਣੇ ਦੇ ਸਰਸਾ ਜ਼ਿਲੇ ਦੀ ਤਹਿਸੀਲ ੲੇਲਨਾਬਾਦ ਦਾ ੲਿੱਕ ਪਿੰਡ ਹੈ ਜੋ ਏਲਨਾਬਾਦ-ਸਿਰਸਾ ਸੜਕ ’ਤੇ ਸਥਿਤ ਹੈ। ਇਸ ਪਿੰਡ ਦੀ ਏਲਨਾਬਾਦ ਤੋਂ ਦੂਰੀ ਕਰੀਬ 17 ਕਿਲੋਮੀਟਰ ਅਤੇ ਸਿਰਸਾ ਤੋਂ 24 ਕਿਲੋਮੀਟਰ ਹੈ। ਇਸ ਪਿੰਡ ਨੂੰ ਹਰਿਆਣਾ ਸਰਕਾਰ ਵਲੋਂ ਸਵਰਨ ਜੈਅੰਤੀ ਵਰ੍ਹੇ ਦੌਰਾਨ ਸਵੱਛਤਾ ਪੁਰਸਕਾਰ ਯੋਜਨਾ ਦੇ ਤਹਿਤ ਜ਼ਿਲ੍ਹੇ ਦਾ ਸਵੱਛ ਪਿੰਡ ਚੁਣਿਆ ਜਾ ਚੁੱਕਾ ਹੈ। ਅੱਜ ਇਸ ਪਿੰਡ ਦੀ ਅਬਾਦੀ 3300 ਦੇ ਲੱਗਭੱਗ ਹੈ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਅਤੇ ਪਸ਼ੂ ਪਾਲਣ ਹੈ। ਪਿੰਡ ਦੇ ਕਰੀਬ 80 ਪ੍ਰਤੀਸ਼ਤ ਲੋਕ ਪੜ੍ਹੇ-ਲਿਖੇ ਹਨ। ਪਿੰਡ ਦਾ ਕੁੱਲ ਰਕਬਾ 4 ਹਜ਼ਾਰ ਏਕੜ ਦੇ ਕਰੀਬ ਹੈ। ਇਸ ਪਿੰਡ ਵਿੱਚ ਲੱਗਪੱਗ ਸਾਰੇ ਘਰ ਹੀ ਬਾਗੜੀ ਪਰਿਵਾਰਾਂ ਦੇ ਹਨ। ਪਿੰਡ ਵਿੱਚ ਜਾਟ ਅਤੇ ਬ੍ਰਾਹਮਣ ਭਾਈਚਾਰੇ ਦੇ ਲੋਕਾਂ ਦੀ ਜਨ-ਸੰਖਿਆ ਅਧਿਕ ਹੈ ਅਤੇ ਬਾਜ਼ੀਗਰ, ਧਾਨਕ, ਘੁਮਿਆਰ, ਕੰਬੋਜ ਅਤੇ ਨਾਇਕ ਜਾਤੀ ਨਾਲ ਸਬੰਧਿਤ ਲੋਕ ਭਾਈਚਾਰੇ ਨਾਲ ਰਹਿ ਰਹੇ ਹਨ। ਪਿੰਡ ਵਿੱਚ ਕੇਵਲ ਇੱਕ ਹੀ ਸਰਕਾਰੀ ਮਿਡਲ ਸਕੂਲ ਹੈ। ਪਿੰਡ ਵਿੱਚ ਪ੍ਰਾਚੀਨ ਹਨੂੰਮਾਨ ਮੰਦਰ,ਰਾਮਦੇਵ ਜੀ ਦਾ ਮੰਦਰ,ਮਾਤਾ ਜੀ ਦਾ ਮੰਦਰ, ਸ਼ਿਵਜੀ ਦਾ ਮੰਦਰ ਤੋਂ ੲਿਲਾਵਾ ਪਸ਼ੂ ਹਸਪਤਾਲ, ਮੁੱਢਲਾ ਸਿਹਤ ਕੇਂਦਰ, ਆਂਗਣਵਾੜੀ ਕੇਂਦਰ ਤੇ ਗਰਾਮ ਸਕੱਤਰੇਤ ਵੀ ਬਣੇ ਹੋਏ ਹਨ।[1]

ਪਿਛੋਕੜ[ਸੋਧੋ]

ਪਿੰਡ ਦੇ ਬਜ਼ੁਰਗਾਂ ਅਨੁਸਾਰ ਇਹ ਥਾਂ ਪਹਿਲਾਂ ਵਿਰਾਨ ਹੋਇਆ ਕਰਦੀ ਸੀ। ਆਸਪਾਸ ਦੇ ਪਿੰਡਾਂ ਵਿੱਚ ਬਹੁਤੀ ਅਬਾਦੀ ਮੁਸਲਿਮ ਭਾਈਚਾਰੇ ਦੀ ਹੁੰਦੀ ਸੀ। ਇਸ ਪਿੰਡ ਨੂੰ ਕਸਵਾ ਗੋਤ ਦੇ ਡਾਲਾ ਰਾਮ ਨੇ ਵਸਾਇਆ ਸੀ। ਇਥੇ ਸਭ ਤੋਂ ਪਹਿਲਾਂ ਪਿੰਡ ਸਾਤੂਡਾਨਾ, ਜ਼ਿਲ੍ਹਾ ਚੁਰੂ (ਰਾਜਸਥਾਨ) ਤੋਂ ਕਸਵਾ ਬਿਰਾਦਰੀ ਦੇ ਲੋਕ ਆਏ ਸਨ। ਉਨ੍ਹਾਂ ਨੇ ਇਸ ਥਾਂ ‘ਤੇ ਕੁਝ ਪਾਣੀ ਦੇ ਘੜੇ ਰੱਖੇ। ਉਨ੍ਹਾਂ ਆਸਪਾਸ ਦੇ ਲੋਕਾਂ ਨੂੰ ਆਖਿਆ ਕਿ ਉਹ ਇਸ ਉਮੀਦ ਨਾਲ ਇੱਥੇ ਪਾਣੀ ਦੇ ਘੜੇ ਰੱਖ ਕੇ ਜਾ ਰਹੇ ਹਨ ਕਿ ਇੱਥੇ ਪਿੰਡ ਦੀ ਸਥਾਪਨਾ ਹੋਵੇ। ਹੌਲੀ-ਹੌਲੀ ਲੋਕ ਇਸ ਸਥਾਨ ’ਤੇ ਆ ਕੇ ਵਸਣ ਲੱਗੇ ਅਤੇ ਪਿੰਡ ਦੀ ਸਥਾਪਨਾ ਹੋਈ। ਪਿੰਡ ਦਾ ਨਾਮ ਉਸੇ ਉਮੀਦ ਸ਼ਬਦ ਤੋਂ ਉਮੇਦਪੁਰਾ ਪੈ ਗਿਆ।

ਹਵਾਲੇ[ਸੋਧੋ]