ਉਰਵਸ਼ੀ ਢੋਲਕੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ੳੁਰਵਸ਼ੀ ਢੋਲਕੀਅਾ ਤੋਂ ਰੀਡਿਰੈਕਟ)
Jump to navigation Jump to search

ਉਰਵਸ਼ੀ ਢੋਲਕੀਆ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਕਸੌਟੀ ਜ਼ਿੰਦਗੀ ਕੀ ਵਿਚ ਕਾਮੋਲਿਕਾ ਬਾਸੂ ਦੇ ਰੂਪ ਵਿਚ ਆਪਣੀ ਭੂਮਿਕਾ ਲਈ ਵਧੇਰੇ ਜਾਣੀ ਜਾਂਦੀ ਹੈ। ਉਹ "ਬਿਗ ਬੌਸ 6" ਟੈਲੀਵਿਜ਼ਨ ਰਿਆਲਟੀ ਸ਼ੋਅ ਦੇ ਵਿਜੇਤਾ ਵਜੋਂ ਵੀ ਜਾਣਿਆ ਜਾਂਦਾ ਹੈ।

ਕੈਰੀਅਰ[ਸੋਧੋ]

ਢੋਲਕੀਆ ਨੇ ਛੇ ਸਾਲ ਦੀ ਉਮਰ ਵਿਚ ਅਭਿਨੇਤਰੀ ਰੇਵਤੀ ਦੇ ਨਾਲ ਲੌਕਸ ਸਾਬਨ ਦੇ ਟੀਵੀ ਵਪਾਰਕ ਕਾਰਗੁਜ਼ਾਰੀ ਦੀ ਸ਼ੁਰੂਆਤ ਕੀਤੀ।[1] ਫਿਰ ਆਪਣੀ ਪਹਿਲੀ ਟੀ.ਵੀ. ਲੜੀ (ਦੂਰਦਰਸ਼ਨ) ਦੀ ਦੇਖ ਭਾਈ ਦੇਖ ਵਿਚ ਸ਼ਿਲਪਾ ਦੇ ਰੂਪ ਵਿਚ ਆਈ ਸੀ। ਉਸ ਮਗਰੋਂ ਉਹ ਵਕਤ ਕੀ ਰਫਤਾਰ ਵਿਚ ਆਈ। ਉਸਨੇ ਕਈ ਪ੍ਰੋਗਰਾਮਾਂ ਜਿਵੇਂ ਘਰ ਏਕ ਮੰਦਿਰ, ਕਭੀ ਸੌਤਨ ਕਭੀ ਸਹੇਲੀ, ਕਸੌਟੀ ਜ਼ਿੰਦਗੀ ਕੀ ਅਤੇ ਕਹੀਂ ਤੋ ਹੋਗਾ ਵਿਚ ਕੰਮ ਕੀਤਾ ਹੈ। ਢੋਲਕੀਆ ਨੇ ਕਸੌਟੀ ਜ਼ਿੰਦਗੀ ਕੀ ਵਿਚ ਕਾਮੋਲਿਕਾ ਬਸੁ ਦੀ ਭੂਮਿਕਾ ਨਿਭਾ ਕੇ ਪ੍ਰਸਿੱਧੀ ਪ੍ਰਾਪਤ ਕੀਤੀ। 2012 ਵਿਚ ਉਸਨੇ ਕਲਰਸ ਟੀਵੀ ਬਿਗ ਬੌਸ 6 ਵਿਚ ਹਿੱਸਾ ਲਿਆ ਅਤੇ 12 ਜਨਵਰੀ 2013 ਨੂੰ ਉਹ ਸੀਜ਼ਨ ਦੇ ਜੇਤੂ ਵਜੋਂ ਉੱਭਰ ਕੇ ਸਾਹਮਣੇ ਆਈ।

ਹਵਾਲੇ[ਸੋਧੋ]

  1. "Serial thriller". The Telegraph. 28 January 2004.