‘ਗ਼ਦਰ’ ਅਖ਼ਬਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗ਼ਦਰ ਪਾਰਟੀ ਨੇ ੧ ਨਵੰਬਰ ੧੯੧੩ ਨੂੰ ਹਫ਼ਤਾਵਾਰੀ ਗ਼ਦਰ ਅਖ਼ਬਾਰ[1] ਜਾਰੀ ਕੀਤਾ। ਇਹ ਹੱਥ ਨਾਲ ਛਾਪਣ ਵਾਲੀ ਮਸ਼ੀਨ ਤੇ ਛਾਪਿਆ ਜਾਂਦਾ ਸੀ। 19 ਵਰ੍ਹਿਆਂ ਦਿ ਉਮਰ ਵਿੱਚ ਗ਼ਦਰੀ ਕਰਤਾਰ ਸਿੰਘ ਸਰਾਭਾ ਪੰਜਾਬੀ ਮਜ਼ਮੂਨ ਵੀ ਤਿਆਰ ਕਰਦਾ ਸੀ ਤੇ ਮਸ਼ੀਨਾ ਚਲਾ ਕੇ ਛਪਾਈ ਦਾ ਕੰਮ ਵੀ ਕਰਦਾ ਸੀ। ਇਹ ਅਖ਼ਬਾਰ ਉਰਦੂ ਤੇ ਪੰਜਾਬੀ ਦੋ ਭਾਸ਼ਾਵਾਂ ਵਿੱਚ ਕਢਿਆ ਜਾਂਦਾ ਸੀ। ਛਾਪਾ ਮਸ਼ੀਨ ਕੈਲੀਫੋਰਨੀਆ ਅਮਰੀਕਾ ਵਿੱਚ ਲਾਈ ਗਈ ਤੇ ਅਖ਼ਬਾਰ ਗਦਰ ਪਾਰਟੀ ਦੇ ਹੈਡਕੁਆਰਟਰ " ਯੁਗਾਂਤਰ ਆਸ਼ਰਮ "[2] ਸਨਫਰਾਂਸਿਸਕੋ ਤੋਂ ਕਢਿਆ ਜਾਂਦਾ ਸੀ। ਇਥੇ ਹੁਣ ਮੈਮੋਰੀਅਲ ਬਣਾਇਆ ਗਿਆ ਹੈ। ਯੁਗਾਂਤਰ ਆਸ਼ਰਮ ਵਿੱਚ ਲੱਗੀ ਉਸ ਸਮੇਂ ਦੀ ਯੁਗਾਂਤਰ ਪਰੈੱਸ ਨੂੰ ਮੇਮੋਰੀਅਲ ਦੇ ਤੌਰ ਤੇ ਕੇਸਰ ਸਿੰਘ ਢਿਲੋਂ ਗ਼ਦਰ ਅਖ਼ਬਾਰ ਦੇ ਆਖਰੀ ਸਕੱਤਰ ਵਲੋਂ ਕਬਾੜ ਵਿਚੋਂ ਸੰਭਾਲਿਆ ਗਿਆ ਹੈ।[3]

ਹਵਾਲੇ[ਸੋਧੋ]

ਹਵਾਲੇ[ਸੋਧੋ]