ਨਾਸਿਰ ਕਾਜ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਨਾਸਿਰ ਕਾਜ਼ਮੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਨਾਸਿਰ ਕਾਜ਼ਮੀ
ਜਨਮ ਸੱਈਅਦ ਨਾਸਿਰ ਰਜ਼ਾ ਕਾਜ਼ਮੀ
8 ਦਸੰਬਰ 1925(1925-12-08)
ਅੰਬਾਲਾ, ਬਰਤਾਨਵੀ ਪੰਜਾਬ
ਮੌਤ 2 ਮਾਰਚ 1972(1972-03-02) (ਉਮਰ 46)
ਲਹੌਰ, ਪੰਜਾਬ, ਪਾਕਿਸਤਾਨ
ਕੌਮੀਅਤ ਪਾਕਿਸਤਾਨੀ
ਕਿੱਤਾ ਉਰਦੂ ਸ਼ਾਇਰ, ਪੱਤਰਕਾਰ, ਰੇਡੀਓ ਪਾਕਿਸਤਾਨ ਦੇ ਸਟਾਫ਼ ਸੰਪਾਦਕ, ਲੇਖਕ
ਪ੍ਰਭਾਵਿਤ ਕਰਨ ਵਾਲੇ ਮੀਰ ਤਕੀ ਮੀਰ
ਪ੍ਰਭਾਵਿਤ ਹੋਣ ਵਾਲੇ ਉਰਦੂ ਸ਼ਾਇਰੀ
ਵਿਧਾ ਗ਼ਜ਼ਲ

ਸੱਈਅਦ ਨਾਸਿਰ ਰਜ਼ਾ ਕਾਜ਼ਮੀ (ਉਰਦੂ: سید ناصر رضا كاظمی‎, 8 ਦਿਸੰਬਰ 1925 - 2 ਮਾਰਚ 1972) ਇਕ ਪਾਕਿਸਤਾਨੀ ਉਰਦੂ ਸ਼ਾਇਰ ਸਨ। ਉਹ ਖ਼ਾਸਕਰ ਇਸਤਾਰੇ ਅਤੇ ਛੋਟੇ ਬਹਿਰ ਦੀਆਂ ਗ਼ਜ਼ਲਾਂ ਲਈ ਜਾਣੇ ਜਾਂਦੇ ਹਨ। ਕਾਜ਼ਮੀ ਦਾ ਜਨਮ 8 ਦਿਸੰਬਰ 1925 ਨੂੰ ਬਰਤਾਨਵੀ ਪੰਜਾਬ ਵਿੱਚ ਅੰਬਾਲਾ ਵਿਖੇ ਹੋਇਆ।[੧]

ਕਾਜ਼ਮੀ ਆਪਣੀ ਲੇਖਣੀ ਵਿੱਚ ਸਾਦੇ ਸ਼ਬਦਾਂ ਜਿਵੇਂ "ਚੰਦ", "ਰਾਤ", "ਬਾਰਿਸ਼", "ਮੌਸਮ", "ਯਾਦ", "ਤਨਹਾਈ", "ਦਰਿਆ" ਦੀ ਵਰਤੋਂ ਕਰਦੇ ਅਤੇ ਆਪਣੇ ਅੰਦਾਜ਼ ਨਾਲ਼ ਓਹਨਾਂ ਵਿੱਚ ਜਾਨ ਪਾ ਦਿੰਦੇ।[੨]

ਪੜ੍ਹਾਈ ਅਤੇ ਸ਼ਾਇਰੀ[ਸੋਧੋ]

ਕਾਜ਼ਮੀ ਦੀ ਪੜ੍ਹਾਈ ਅੰਬਾਲੇ, ਸ਼ਿਮਲੇ, ਅਤੇ ਬਾਅਦ ਵਿੱਚ, ਇਸਲਾਮੀਆ ਕਾਲਜ, ਲਹੌਰ ਵਿਖੇ ਹੋਈ। 1947 ਵਿੱਚ ਪਾਕਿਸਤਾਨ ਬਣਨ ਪਿੱਛੋਂ ਓਹ ਲਹੌਰ ਚਲੇ ਗਏ। ਓਹਨਾਂ ਨੇ ਔਰਾਕ-ਏ-ਨੌ ਦੇ ਸੰਪਾਦਕ ਵਜੋਂ ਵੀ ਕੰਮ ਕੀਤਾ ਅਤੇ 1952 ਵਿੱਚ ਹਮਾਂਯੂ ਰਸਾਲੇ ਦੇ ਚੀਫ਼ ਸੰਪਾਦਕ ਬਣੇ। ਬਾਅਦ ਵਿੱਚ ਓਹ ਪਾਕਿਸਤਾਨ ਰੇਡੀਓ ਅਤੇ ਕੁਝ ਹੋਰ ਅਦਾਰਿਆਂ ਨਾਲ਼ ਜੁੜ ਗਏ।

ਕਾਜ਼ਮੀ ਨੇ ਆਪਣੀ ਸ਼ਾਇਰਾਨਾ ਜ਼ਿੰਦਗੀ 1940 ਵਿੱਚ ਅਖ਼ਤਰ ਸ਼ੇਰਾਨੀ ਤੋਂ ਪ੍ਰਭਾਵਿਤ ਹੋ ਕੇ ਸ਼ੁਰੂ ਕੀਤੀ ਅਤੇ ਰੋਮਾਂਸਵਾਦੀ ਕਵਿਤਾਵਾਂ ਲਿਖੀਆਂ। ਬਾਅਦ ਵਿੱਚ ਹਫ਼ੀਜ਼ ਹੁਸ਼ਿਆਰਪੁਰੀ ਦੀ ਰਹਿਬਰੀ ਹੇਠ ਓਹਨਾਂ ਨੇ ਗ਼ਜ਼ਲਾਂ ਲਿਖਣੀਆਂ ਸ਼ੁਰੂ ਕੀਤੀਆਂ ਜੋ ਸ਼ਾਇਰੀ ਵਿੱਚ ਓਹਨਾਂ ਦੇ ਉਸਤਾਦ ਸਨ। ਕਾਜ਼ਮੀ ਮੀਰ ਤਕੀ ਮੀਰ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ।

ਕਾਜ਼ਮੀ ਦਾ ਆਪਣਾ ਵੱਖਰਾ ਅੰਦਾਜ਼ ਹੈ। ਆਪਣੀ ਸ਼ਾਇਰੀ ਵਿੱਚ ਓਹ ਸਾਦੇ ਲਫ਼ਜ਼ਾਂ ਦੀ ਵਰਤੋਂ ਕਰਦੇ ਹਨ। ਪਿਆਰ-ਮੁਹੱਬਤ, ਦੁੱਖ, ਉਦਾਸੀ ਆਦਿ ਓਹਨਾਂ ਦੀ ਸ਼ਾਇਰੀ ਦੇ ਮੁੱਖ ਵਿਸ਼ੇ ਹਨ। ਓਹਨਾਂ ਦੀ ਸ਼ਾਇਰੀ ਵਿੱਚ ਦੁੱਖ ਅਤੇ ਪੀੜ ਓਹਨਾਂ ਦੀ ਨਿੱਜੀ ਤਜਰਬੇ ਕਰਕੇ ਵੀ ਹੈ ਜੋ 1947 ਵੇਲ਼ੇ ਓਹਨਾਂ ਨੇ ਵੇਖਿਆ ਅਤੇ ਝੱਲਿਆ। ਓਹਨਾਂ ਦੀਆਂ ਆਖ਼ਰੀ ਚਾਰ ਕਿਤਾਬਾਂ ਓਹਨਾਂ ਦੀ ਮੌਤ ਤੋਂ ਬਾਅਦ ਛਪੀਆਂ।

ਮੌਤ[ਸੋਧੋ]

ਮੋਮਿਨਪੁਰਾ ਕਬਰਿਸਤਾਨ ਵਿੱਚ ਕਾਜ਼ਮੀ ਦੀ ਕਬਰ

2 ਮਾਰਚ 1972 ਨੂੰ ਕੈਂਸਰ ਕਰਕੇ ਓਹਨਾਂ ਦੀ ਮੌਤ ਹੋ ਗਈ ਅਤੇ ਓਹਨਾਂ ਨੂੰ ਲਹੌਰ ਦੇ ਮੋਮਿਨਪੁਰਾ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ।

ਲਿਖਤਾਂ[ਸੋਧੋ]

  • ਪਹਿਲੀ ਬਾਰਿਸ਼
  • ਬਰਾਗ ਨੇ
  • ਨਿਸ਼ਾਤ ਖ਼ਾਬ
  • ਸਿਰ ਕੀ ਛਾਇਆ - ਡਰਾਮਾ
  • ਖ਼ੁਸ਼ਕ ਚਸ਼ਮੇ ਕੇ ਕਿਨਾਰੇ - ਨਸਰ
  • ਇੰਤਖ਼ਾਬ ਮੇਰ
  • ਇੰਤਖ਼ਾਬ ਨਜ਼ੀਰ
  • ਇੰਤਖ਼ਾਬ ਵਲੀ ਦਕਨੀ
  • ਇੰਤਖ਼ਾਬ ਇਨਸ਼ਾ

ਡਾਕ ਟਿਕਟ[ਸੋਧੋ]

ਕਾਜ਼ਮੀ ਦੀ ਬਰਸੀ ਮੌਕੇ ਜਾਰੀ ਡਾਕ ਟਿਕਟ

2 ਮਾਰਚ 2013 ਨੂੰ ਪਾਕਿਸਤਾਨ ਡਾਕ ਨੇ ਨਾਸਿਰ ਦੀ ਬਰਸੀ ਮੌਕੇ ਇਹਨਾਂ ਦੀ ਯਾਦ ਵਿੱਚ ਇਹਨਾਂ ਦੇ ਨਾਂ ਅਤੇ ਤਸਵੀਰ ਸਮੇਤ 15 ਰੁਪਏ ਦੀ ਡਾਕ ਟਿਕਟ ਜਾਰੀ ਕੀਤੀ।[੩]

ਹਵਾਲੇ[ਸੋਧੋ]