ਸਜਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਸਲਾਮੀ ਇਸਤਲਾਹ, ਸਜੂਦ (ਜ਼ਮੀਨ ਨੂੰ ਮੱਥਾ ਟੇਕਣਾ) ਪੰਜੇ ਵਕਤ ਦੀਆਂ ਨਮਾਜ਼ਾਂ ਦਾ ਜ਼ਰੂਰੀ ਪਹਿਲੂ ਹੈ।

ਸਜਦੇ ਜਾਂ ਅਰਬੀ ਵਿੱਚ ਸਜਦਾ ਦਾ ਬਹੁਵਚਨ ਸਜੂਦ (ਅਰਬੀ: سُجود, ਅਰਬੀ ਉਚਾਰਨ: [sʊˈdʒuːd]) ਇੱਕ ਇਸਲਾਮੀ ਇਸਤਲਾਹ ਹੈ। ਇਸ ਵਿੱਚ ਸਿਰ ਨੂੰ ਜ਼ਮੀਨ ਤੇ ਟੇਕਦੇ ਹਨ ਅਤੇ ਕੁਝ ਲੋਕਾਂ ਦੇ ਮੁਤਾਬਿਕ ਸੱਤ ਕੁਝ ਦੇ ਮੁਤਾਬਿਕ ਅੱਠ ਅੰਗ ਜ਼ਮੀਨ ਤੇ ਰੱਖਣੇ ਪੈਂਦੇ ਹਨ। ਇਸਲਾਮ ਵਿੱਚ ਸਜਦਾ ਸਿਰਫ਼ ਅੱਲ੍ਹਾ ਨੂੰ ਕੀਤਾ ਜਾਂਦਾ ਹੈ। ਮੁਸਲਮਾਨਾਂ ਦੀ ਨਮਾਜ਼ ਵਿੱਚ ਇੱਕ ਰੁਕਅਤ ਵਿੱਚ ਦੋ ਦਫ਼ਾ ਸਜਦਾ ਕਰਨਾ ਪੈਂਦਾ ਹੈ। ਨਮਾਜ਼ ਦੇ ਇਲਾਵਾ ਵੀ ਸਜਦਾ ਕੀਤਾ ਜਾ ਸਕਦਾ ਹੈ ਮਗਰ ਸਿਰਫ਼ ਅੱਲ੍ਹਾ ਨੂੰ। ਕੁਰਆਨ ਮਜੀਦ ਦੀਆਂ ਕੁਝ ਆਇਤਾਂ ਤੇ ਸਜਦਾ ਵਾਜਬ ਹੈ ਅਤੇ ਕੁਝ ਤੇ ਸਜਦਾ ਮਸਤਹਬ ਹੈ। ਇਸ ਦੇ ਇਲਾਵਾ ਅੱਲ੍ਹਾ ਦੇ ਸ਼ੁਕਰ ਦੇ ਲਈ ਵੀ ਸਜਦਾ ਸ਼ੁਕਰ ਕੀਤਾ ਜਾਂਦਾ ਹੈ। ਸਿਰਫ਼ ਨਮਾਜ਼-ਏ-ਜ਼ਨਾਜ਼ਾ ਐਸੀ ਨਮਾਜ਼ ਹੈ ਜਿਸ ਵਿੱਚ ਸਜਦਾ ਨਹੀਂ ਹੁੰਦਾ। ਕੁਰਆਨ ਮੈਂ ਇੱਕ ਸੂਰਤ ਅਲਸਜਦਾ ਦੇ ਨਾਮ ਨਾਲ ਮੌਜੂਦ ਹੈ।