2008 ਮੁੰਬਈ ਹਮਲਾ
2008 ਮੁੰਬਈ ਹਮਲਾ | |
---|---|
![]() ਜਿਸ ਸਥਾਨਾਂ ਤੇ ਹਮਲਾ ਹੋਇਆ | |
ਟਿਕਾਣਾ | ਮੁੰਬਈ ਲਿਓਪਾਰਡ ਕੈਫੇ ਛੱਤਰਪਤੀ ਸ਼ਿਵਾਜੀ ਟਰਮੀਨਸ ਤਾਜ ਹੋਟਲ ਓਬਰਾਏ ਟ੍ਰਾਈਡੈਂਟ ਕਾਮਾ ਹਸਪਤਾਨ ਨਾਰੀਮਨ ਹਾਊਸ |
ਗੁਣਕ | 18°55′20″N 72°49′57″E / 18.922125°N 72.832564°E |
ਮਿਤੀ | 26 ਨਵੰਬਰ 2008 23:00 (26/11)-08:00 (29/11) (IST, UTC+05:30) | -29 ਨਵੰਬਰ 2008
ਹਮਲੇ ਦੀ ਕਿਸਮ | ਬੰਬ, ਗੋਲੀਆਂ ਅਤੇ ਘੇਰਾਂਬੰਦੀ,[1] ਬੰਧਕ |
ਮੌਤਾਂ | 164 |
ਜਖ਼ਮੀ | 600+ |
ਪੀੜਤ | ਲਿਸਟ ਦੇਖੋ |
ਅਪਰਾਧੀ | ਜ਼ਾਕੀ ਉਰ ਰਹਿਮਾਨ ਲਖਵੀ[2][3] ਲਸ਼ਕਰ-ਏ-ਤਾਇਬਾ[4][5][6] |
ਹਿੱਸਾ ਲੈਣ ਵਾਲਿਆਂ ਦੀ ਗਿ. | 24-26 |
Defenders | ਕੌਮੀ ਸੁਰੱਖਿਆ ਗਾਰਡ, MARCOS ਮੁੰਬਈ ਪੁਲਿਸ ਐਟੀ ਅੱਤਵਾਦੀ ਸਕੁਅਡ ਮੁੰਬਈ ਅੱਗ ਬੁਝਾਉ |
2008 ਮੁੰਬਈ ਹਮਲਾ ਜਿਸ ਵਿੱਚ 26 ਨਵੰਬਰ ਨੂੰ ਮੁੰਬਈ ਹਮਲਿਆਂ ਵਿੱਚ ਨਾਰੀਮਨ ਹਾਊਸ, ਤਾਜ ਹੋਟਲ ਅਤੇ ਓਬਰਾਏ ਟ੍ਰਾਈਡੈਂਟ ਹਮਲੇ ਦਾ ਵੱਡਾ ਨਿਸ਼ਾਨ ਬਣੇ ਸਨ। ਇਨ੍ਹਾਂ ਹਮਲਿਆਂ ਵਿੱਚ 6 ਅਮਰੀਕੀ ਨਾਗਰਿਕਾਂ ਸਮੇਤ 166 ਵਿਅਕਤੀ ਮਾਰੇ ਗਏ ਸਨ।
ਹਮਲਾ
[ਸੋਧੋ]ਲਸ਼ਕਰ-ਏ-ਤਾਇਬਾ ਦੇ ਕੰਪਿਊਟਰ ਮਾਹਿਰ 30 ਸਾਲਾ ਜ਼ਰਾਰ ਸ਼ਾਹ ਨੇ ਇਹ ਸਾਜ਼ਿਸ਼ ਰਚੀ ਸੀ ਅਤੇ ਉਸ ਦੀ ਸੰਗਠਨ ਵਿੱਚ ਕੰਪਿਊਟਰ ਮਾਹਿਰ ਵਜੋਂ ਪਛਾਣ ਕੀਤੀ ਜਾਂਦੀ ਹੈ। ਉਸ ਨੇ ਭਾਰਤੀ ਵਪਾਰੀ ਖੜਕ ਸਿੰਘ ਬਣ ਕੇ ਇੱਕ ਅਮਰੀਕੀ ਕੰਪਨੀ ਤੋਂ ਵਾਇਸ-ਓਵਰ-ਇੰਟਰਨੈੱਟ ਫ਼ੋਨ ਸੇਵਾ ਖ਼ਰੀਦੀ ਸੀ ਅਤੇ ਇਹ ਸੇਵਾ ਲਸ਼ਕਰ-ਏ-ਤਾਇਬਾ ਦੇ ਆਗੂਆਂ ਨੇ ਹਮਲੇ ਸਮੇਂ ਹਮਲਾਵਰਾਂ ਨਾਲ ਸੰਚਾਰ ਸੰਪਰਕ ਰੱਖਦੇ ਹੋਏ ਆਪਣੀ ਅਸਲੀ ਥਾਂ ਛੁਪਾਉਣ ਲਈ ਵਰਤੋਂ ਕੀਤੀ ਸੀ। ਉਸ ਨੇ ਆਪਣੀ ਥਾਂ ਛੁਪਾਉਣ ਲਈ ਇੰਟਰਨੈੱਟ ਫ਼ੋਨ ਸਿਸਟਮ ਸਥਾਪਤ ਕੀਤਾ ਸੀ ਜਿਸ ਨਾਲ ਉਸ ਦੀਆਂ ਟੈਲੀਫ਼ੋਨ ਕਾਲਾਂ ਨਿਊਜਰਸੀ ਰਾਹੀਂ ਘੁੰਮ ਕੇ ਆਉਂਦੀਆਂ ਸਨ। ਉਸ ਨੇ ਗੂਗਲ ਅਰਥ ਦੀ ਮਦਦ ਨਾਲ ਮੁੰਬਈ ਦੀਆਂ ਉਨ੍ਹਾਂ ਥਾਵਾਂ ਬਾਰੇ ਅੱਤਵਾਦੀਆਂ ਨੂੰ ਜਾਣਕਾਰੀ ਮੁਹੱਈਆ ਕੀਤੀ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਲਸ਼ਕਰ-ਏ-ਤੋਇਬਾ ਦਾ 53 ਸਾਲਾ ਅੱਤਵਾਦੀ ਹੇਡਲੀ ਮੁੰਬਈ 'ਚ ਹੋਏ ਹਮਲੇ ਦੀ ਸਾਜਿਸ਼ 'ਚ ਸ਼ਾਮਲ ਹੋਣ ਸਮੇਤ ਕਈ ਦੋਸ਼ਾਂ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 35 ਸਾਲ ਜੇਲ ਦੀ ਸਜ਼ਾ ਕੱਟ ਰਿਹਾ ਹੈ। ਹੇਡਲੀ ਦੀ ਪਤਨੀ ਸ਼ਾਜੀਆ ਤੋਂ ਇਲਾਵਾ ਭਾਰਤ ਨੇ ਪੋਰਸ਼ੀਆ ਪੀਟਰ ਅਤੇ ਇੱਕ ਹੋਰ ਮਹਿਲਾ ਮਿੱਤਰ ਅਤੇ ਤਹਿਵੁਰ ਰਾਣਾ ਤੋਂ ਪੁੱਛ-ਗਿੱਛ ਕੀਤੀ। ਰਾਣਾ ਮੁੰਬਈ ਅੱਤਵਾਦੀ ਹਮਲੇ 'ਚ ਹੇਡਲੀ ਦਾ ਸਹਿਯੋਗੀ ਮੰਨਿਆ ਜਾਂਦਾ ਹੈ। ਲਸ਼ਕਰ ਏ ਤੋਇਬਾ ਦੇ ਸਮੁੰਦਰੀ ਹਮਲੇ ਦੀ ਵਿੰਗ ਦਾ ਮੁਖੀ ਅਬੂ ਯਾਕੂਬ ਹੈ। ਇਸ ਵਿੰਗ ਨੂੰ 'ਆਈਸ ਕਿਊਬ' ਦੇ ਨਾਂਅ ਤੋਂ ਜਾÎਣਿਆ ਜਾਂਦਾ ਹੈ। ਐਲਈਟੀ ਦੇ ਲਈ 26/11 ਸਮੇਤ ਸਾਰੇ ਸਮੁੰਦਰੀ ਹਮਲਿਆਂ ਦਾ ਜ਼ਿੰਮੇਦਾਰ ਯਾਕੂਬ ਹੈ। ਨਵੰਬਰ 2008 ਵਿੱਚ ਹੋਇਆ ਮੁੰਬਈ ਹਮਲਾ ਖ਼ੁਫ਼ੀਆ ਏਜੰਸੀਆਂ ਦੀ ਲਾਪਰਵਾਹੀ ਅਤੇ ਆਪਸੀ ਤਾਲਮੇਲ ਦੀ ਘਾਟ ਕਾਰਨ ਹੋਇਆ ਸੀ।
ਸਥਾਨ
[ਸੋਧੋ]ਸਥਾਨ | ਹਮਲੇ ਦੀ ਕਿਸਮ |
---|---|
![]() |
ਗੋਲੀਆ ਅਤੇ ਗੋਲਿਆ ਨਾਲ ਹਮਲਾ |
ਦੱਖਣੀ ਮੁੰਬਈ ਪੁਲਿਸ ਮੁੱਖ ਦਫਤਰ | ਗੋਲੀਆ ਮਾਰੀਆ |
![]() |
ਗੋਲੀਆ ਚੱਲੀਆਂ |
![]() |
ਗੋਲੀਆ |
![]() |
ਗੋਲੀਆ ਧਮਾਕੇ, ਘੇਰਾਬੰਦੀ, ਅੱਗ, |
ਮਜ਼ਾਗਾਉਂ ਡੌਕ | ਧਮਾਕਾ ਵਾਲੀ ਸਮਾਨ ਦੀ ਕਿਸਤੀ ਨੂੰ ਫੜਿਆ ਗਿਆ |
ਕਾਮਾ ਹਸਤਪਾਨ | ਗੋਲੀਆ ਘੇਰਾਬੰਦੀ |
ਨਾਰੀਮਨ ਹਾਉਸ | ਗੋਲੀਆ, ਘੇਰਾਬੰਦੀ |
ਵਿਲੇ ਪਾਰਲੇ | ਕਾਰ 'ਚ ਧਮਾਕਾ |
ਗਿਰੇਗਾਓ ਚੋਪਾਟੀ | 2 ਅਤੰਕਬਾਦੀ ਮਾਰ ਗਰਾਏ |
ਤਾਰਦੀਓ | 2 ਅਤੰਕਬਾਦੀ ਫੜੇ ਗਏ |
ਮੈਟਰੋ ਮੁਵੀ ਸਿਨੇਮਾ | ਪੁਲਿਸ ਦੀ ਫੜੀ ਗਈ ਜੀਤ ਤੋਂ ਗੋਲੀਆ ਮਾਰੀਆ |
ਹਮਲਾਵਰ
[ਸੋਧੋ]ਇਸ ਵਿੱਚ 10 ਹਮਲਾਵਾਂ ਨੇ ਹਮਲਾ ਕੀਤਾ ਜੋ ਅਜਮਲ ਕਸਾਬ ਤੋਂ ਬਗੈਰ ਸਾਰੇ ਸੁਰੱਖਿਅਤ ਦਸਤਿਆਂ ਨਾਲ ਮੁਕਾਬਲਾ ਕਰਦੇ ਮਾਰ ਦਿਤੇ ਗਏ ਸਿਰਫ ਕਸਾਬ ਨੂੰ ਜਿੰਦਾ ਫੜ੍ਹ ਲਿਆ ਗਿਆ। 10 ਵਿੱਚ ਸਿਰਫ ਅਜਮਲ ਕਸਾਬ ਹੀ ਬਚਿਆ ਜਿਸ ਨੂੰ 2012 ਵਿੱਚ ਜੇਲ੍ਹ ਵਿੱਚ ਫ਼ਾਸ਼ੀ ਤੇ ਲਟਕਾਇਆ ਗਿਆ। ਬਾਕੀ ਦੇ ਹਮਲਾਵਰ ਅਬਦੁਲ ਰਹਿਮਾਨ, ਅਬਦੁਲ ਰਹਿਮਾਨ ਛੋਟਾ, ਅਬੁ ਅਲੀ, ਫਾਹਦ ਉਲਾ, ਇਸਮਾਇਲ ਖਾਨ, ਬਾਬਰ ਇਮਰਾਨ, ਅਬੁ ਉਮਰ, ਅਬੁ ਸੋਹਰਾਬ, ਸੋਇਬ ਉਰਫ ਸੋਹੇਬ ਸਨ।
ਚੇਤਾਵਨੀ
[ਸੋਧੋ]ਭਾਰਤ ਦੇ ਸੁਰੱਖਿਆ ਅਧਿਕਾਰੀਆਂ ਨੂੰ ਮੁੰਬਈ ਹਮਲਿਆਂ ਸਬੰਧੀ ਕਈ ਮਹੀਨੇ ਪਹਿਲਾਂ ਚਿਤਾਵਨੀ ਦੇ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਇਸ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ
ਹਵਾਲੇ
[ਸੋਧੋ]- ↑
- ↑
- ↑
- ↑ Pakistan admits Pakistanis, LeT training camps used for Mumbai attacks Archived 2017-12-10 at the Wayback Machine.. The News Tribe (2012-11-12). Retrieved on 2014-06-19.
- ↑ Nelson, Dean. (2009-07-08) Pakistani president Asif Zardari admits creating terrorist groups. Telegraph. Retrieved on 2014-06-19.
- ↑ Pakistan admits Mumbai terror link | The National. Thenational.ae (2009-02-12). Retrieved on 2014-06-19.