2015 ਬੱਲਭਗੜ੍ਹ ਦੰਗੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

2015 ਬੱਲਭਗੜ੍ਹ ਫ਼ਸਾਦ ਉਸ ਘਟਨਾ ਵੱਲ ਸੰਕੇਤ ਹੈ ਜਦੋਂ ਹਿੰਦੂ ਭੀੜ ਨੇ ਅਟਾਲੀ ਪਿੰਡ, ਬੱਲਭਗੜ੍ਹ ਦੇ 400 ਮੁਸਲਿਮ ਪਿੰਡਵਾਸੀਆਂ ਤੇ ਹਮਲਾ ਕਰ ਦਿੱਤਾ।[1][2][3]

ਪਿੱਠਭੂਮੀ[ਸੋਧੋ]

ਸਥਾਨਕ ਲੋਕਾਂ ਅਨੁਸਾਰ ਟਕਰਾਅ ਦਾ ਕਾਰਨ ਇੱਕ 30 ਸਾਲ ਪੁਰਾਣੀ ਮਸਜਿਦ ਬਾਰੇ ਵਿਵਾਦ ਸੀ। 2009 ਵਿੱਚ ਪਿੰਡ ਦੇ ਹਿੰਦੂ ਲੋਕਾਂ ਨੇ ਦਾਅਵਾ ਕੀਤਾ ਕਿ ਇਹ ਪਿੰਡ ਦੀ ਪੰਚਾਇਤ ਦੀ ਜਾਇਦਾਦ ਸੀ, ਜਦ ਕਿ ਮੁਸਲਮਾਨ ਕਹਿੰਦੇ ਸਨ ਕਿ ਇਹ ਵਕਫ਼ ਬੋਰਡ ਦੀ ਹੈ। ਫਰੀਦਾਬਾਦ ਦੀ ਅਦਾਲਤ ਨੇ ਮੁਸਲਿਮ ਭਾਈਚਾਰੇ ਦੇ ਹੱਕ ਵਿੱਚ ਫੈਸਲਾ ਕੀਤਾ। ਪਰ ਹਿੰਦੂਆਂ ਨੇ ਇਤਰਾਜ਼ ਕਰਨੇ ਜਾਰੀ ਰਖੇ, ਅਤੇ ਕੁਝ ਲੋਕ ਮਸਜਿਦ ਨੂੰ ਢਾਹੁਣ ਦੀ ਵਕਾਲਤ ਕਰਦੇ ਸਨ ਕਿ ਮੰਦਰ ਦੇ ਨੇੜੇ ਸੀ।[1][4]

ਹਿੰਸਾ ਦੀ ਘਟਨਾ[ਸੋਧੋ]

2000 ਹਿੰਦੂ ਲੋਕਾਂ ਦੀ ਹਥਿਆਰਬੰਦ ਭੀੜ ਨੇ ਪਿੰਡ ਤੇ ਹਮਲਾ ਬੋਲ ਦਿੱਤਾ।[5] ਮਸਜਿਦ ਸਾੜ ਦਿੱਤੀ ਗਈ ਅਤੇ ਪਿੰਡ ਦੇ ਮੁਸਲਮਾਨ ਭੱਜ ਗਏ।[6][7]

ਹਵਾਲੇ[ਸੋਧੋ]