2018 ਮਹਿਲਾ ਹਾਕੀ ਵਿਸ਼ਵ ਕੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

2018 ਮਹਿਲਾ ਹਾਕੀ ਵਿਸ਼ਵ ਕੱਪ, ਮਹਿਲਾ ਹਾਕੀ ਵਿਸ਼ਵ ਕੱਪ ਫੀਲਡ ਹਾਕੀ ਟੂਰਨਾਮੈਂਟ ਦਾ 14 ਵਾਂ ਐਡੀਸ਼ਨ ਸੀ। ਇਹ 21 ਜੁਲਾਈ ਤੋਂ 5 ਅਗਸਤ 2018 ਤਕ ਇੰਗਲੈਂਡ ਦੇ ਲੰਡਨ ਵਿੱਚ ਲੀ ਵੈਲੀ ਹਾਕੀ ਅਤੇ ਟੈਨਿਸ ਸੈਂਟਰ ਵਿੱਚ ਆਯੋਜਿਤ ਕੀਤਾ ਗਿਆ ਸੀ।[1]

ਸਾਬਕਾ ਜੇਤੂ, ਨੀਦਰਲੈਂਡ ਨੇ ਫਾਈਨਲ ਵਿਚ ਆਇਰਲੈੰਡ ਨੂੰ 6-0, ਨਾਲ ਹਰਾ ਕੇ ਇਹ ਟੂਰਨਾਮੈਂਟ ਰਿਕਾਰਡ ਅੱਠਵੇ ਵਾਰ ਜਿੱਤਿਆ।[2][3] ਸਪੇਨ ਨੇ ਆਸਟਰੇਲੀਆ ਨੂੰ 3-1 ਨਾਲ ਹਰਾ ਕੇ ਤੀਜੇ ਥਾਂ ਤੇ ਰਹੀ ਅਤੇ ਇਸ ਨਾਲ ਉਹਨਾਂ ਨੇ ਆਪਣਾ ਪਹਿਲਾ ਵਿਸ਼ਵ ਕੱਪ ਮੈਡਲ ਵੀ ਜਿੱਤਿਆ।[4]

ਫਾਰਮੈਟ[ਸੋਧੋ]

16 ਟੀਮਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਸੀ, ਅਤੇ ਹਰ ਇੱਕ ਗਰੁੱਪ ਵਿੱਚ ਚਾਰ ਟੀਮਾਂ ਸਨ। ਹਰ ਟੀਮ ਨੇ ਇੱਕ ਵਾਰ ਇਸ ਗਰੁੱਪ ਵਿੱਚ ਇੱਕ ਦੂਜੇ ਨਾਲ ਮੁਕਾਬਲਾ ਕੀਤਾ। ਹਰ ਗਰੁੱਪ ਦੀ ਜੇਤੂ  ਟੀਮ ਨੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ, ਜਦਕਿ ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ ਟੀਮਾਂ ਕ੍ਰਾਸ ਓਵਰ ਮੈਚਾਂ ਵਿੱਚ ਪਹੁੰਚੀਆਂ। ਇੱਥੋਂ ਇੱਕ ਸਿੰਗਲ-ਇਲੈਮੀਨੇਸ਼ਨ ਟੂਰਨਾਮੈਂਟ ਖੇਡੀ ਗਈ।

ਨਿਰਣਾਇਕ[ਸੋਧੋ]

15 ਨਿਰਣਾਇਕ ਸਨ, ਜਿਹਨਾਂ ਨੂੰ ਮੁਕਾਬਲੇ ਲਈ ਐਫ ਆਈ ਐਚ ਦੁਆਰਾ ਕੀਤਾ ਗਿਆ ਸੀ।[5]

ਨਤੀਜੇ[ਸੋਧੋ]

ਇਹ ਲੇਖਪੱਤਰ 26 ਨਵੰਬਰ 2017 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।[6][7]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]