2020 ਸੰਯੁਕਤ ਰਾਜ ਰਾਸ਼ਟਰਪਤੀ ਚੋਣਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

2020 ਸੰਯੁਕਤ ਰਾਜ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 4 ਵਰ੍ਹੇਆਂ ਬਾਅਦ ਹੋਣ ਵਾਲੀਆਂ 59ਵੀਆਂ ਚੋਣਾਂ ਸੀ, ਜਿਹੜਾ 3 ਨਵੰਬਰ 2020 ਨੂੰ ਹੋਈਆਂ ਸਨ। ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਲਈ ਖੜ੍ਹੇ ਉਮੀਦਵਾਰ ਜੋ ਬਾਈਡਨ ਅਤੇ ਉੱਪ-ਪ੍ਰਧਨ ਲਈ ਖੜ੍ਹੀ ਉਮੀਦਵਾਰ ਕਮਲਾ ਹੈਰਿਸ ਨੇ ਰਿਪਬਲਿਕਨ ਪਾਰਟੀ ਦੇ ਪ੍ਰਧਾਨ ਲਈ ਖੜ੍ਹੇ ਉਮੀਦਵਾਰ ਡੌਨਲਡ ਟਰੰਪ ਅਤੇ ਉੱਪ-ਪ੍ਰਧਾਨ ਲਈ ਖੜ੍ਹੇ ਉਮੀਦਵਾਰ ਮਾਈਕ ਪੈਂਸ ਨੂੰ ਹਰਾ ਦਿੱਤਾ। ਟਰੰਪ 1992 ਤੋਂ ਬਾਅਦ ਪਹਿਲਾ ਅਜਿਹਾ ਪ੍ਰਧਾਨ ਹੈ ਜਿਹੜਾ ਇੱਕ ਬਾਰ ਚੋਣਾਂ ਜਿੱਤਣ ਤੋਂ ਅਗਲੀ ਬਾਰ ਹਾਰ ਗਿਆ ਹੋਵੇ। ਬਾਈਡਨ ਅਤੇ ਟਰੰਪ ਦੋਹਾਂ ਨੂੰ 7 ਕਰੋੜ ਤੋਂ ਵੱਧ ਵੋਟਾਂ ਪਈਆਂ, ਜਿਹਦੇ ਕਾਰਣ ਉਹਨਾਂ ਨੇਂ ਓਬਾਮਾ ਦਾ 2008 ਵਿੱਚ ਬਣਿਆ 69 ਕਰੋੜ 50 ਲੱਖ ਵੋਟਾਂ ਦਾ ਰਿਕਾਰਡ ਤੋੜ ਦਿੱਤਾ। 7 ਕਰੋੜ 90 ਲੱਖ+ ਵੋਟਾਂ ਨਾਲ਼ ਬਾਈਡਨ ਅੱਜ ਤੱਕ ਦਾ ਸਭ ਤੋਂ ਵੱਧ ਵੋਟਾਂ ਪੈਣ ਵਾਲਾ ਅਮਰੀਕੀ ਰਾਸ਼ਟਰਪਤੀ ਬਣ ਗਿਆ ਹੈ।

ਬਾਈਡਨ ਅਤੇ ਹੈਰਿਸ ਜਨਵਰੀ 20, 2021 ਨੂੰ ਆਪਣੇ-ਆਪਣੇ ਅਹੁਦਿਆਂ ਲਈ ਸਹੁੰ ਚੁੱਕਣਗੇ। ਨਵੰਬਰ 21 ਤੱਕ ਟਰੰਪ ਕਈ ਵਾਰ ਇਹ ਕਹਿ ਚੁੱਕਾ ਹੈ ਕਿ ਚੋਣਾਂ ਉਹ ਜਿੱਤਿਆ ਹੈ, ਜਿਹੜੀ ਕੀ ਗ਼ਲਤ ਜਾਣਕਾਰੀ ਹੈ। ਉਹ ਕਈ ਕੋਰਟਾਂ ਵਿੱਚ ਕੇਸ ਵੀ ਕਰ ਚੁੱਕਾ ਹੈ, ਜਿਹਨਾਂ ਦਾ ਕੋਈ ਸਿੱਟਾ ਟਰੰਪ ਦੇ ਹੱਕ ਵਿੱਚ ਨਹੀਂ ਆਇਆ।