2022 ਮੋਰਬੀ ਪੁਲ ਹਾਦਸਾ
ਮਿਤੀ | 30 ਅਕਤੂਬਰ 2022 |
---|---|
ਸਮਾਂ | 18:40 (IST, UTC+5:30) |
ਟਿਕਾਣਾ | ਮੋਰਬੀ, ਗੁਜਰਾਤ, ਭਾਰਤ |
ਗੁਣਕ | 22°49′06″N 70°50′34″E / 22.81833°N 70.84278°E |
ਕਿਸਮ | Bridge failure |
ਮੌਤ | 135[1] |
ਗੈਰ-ਘਾਤਕ ਸੱਟਾਂ | 180+ |
2022 ਮੋਰਬੀ ਪੁਲ ਹਾਦਸਾ 30 ਅਕਤੂਬਰ, 2022 ਨੂੰ ਭਾਰਤ ਦੇ ਗੁਜਰਾਤ ਦੇ ਮੋਰਬੀ ਸ਼ਹਿਰ ਵਿੱਚ ਇਹ ਹਾਦਸਾ ਵਾਪਰਿਆ। ਵਿਸ਼ੇਸ਼ ਜਾਂਚ ਟੀਮ ਗੁਜਰਾਤ (ਸਿੱਟ) ਨੇ ਆਪਣੀ ਮੁੱਢਲੀ ਜਾਂਚ ਰਿਪੋਰਟ ਵਿਚ ਇਹ ਸਿੱਟਾ ਕੱਢਿਆ ਹੈ ਕਿ ਪੁਲ ਦੀ ਸਾਂਭ-ਸੰਭਾਲ, ਮੁਰੰਮਤ ਅਤੇ ਸੰਚਾਲਨ ਵਿਚਲੀਆਂ ਕਈ ਖ਼ਾਮੀਆਂ ਹਾਦਸੇ ਦਾ ਕਾਰਨ ਬਣੀਆਂ। ਇਸ ਹਾਦਸੇ ਵਿਚ 135 ਜਾਨਾਂ ਗਈਆਂ ਅਤੇ 180 ਤੋਂ ਵੀ ਵੱਧ ਲੋਕ ਜ਼ਖਮੀ ਹੋਏ ਸਨ। ਰਿਪੋਰਟ ਮੁਤਾਬਕ ਮੁੱਖ ਨੁਕਸਾਂ ਵਿਚੋਂ ਇਕ ਕੇਬਲ ਦੀਆਂ ਕਰੀਬ ਅੱਧੀਆਂ ਤਾਰਾਂ ਦਾ ਜੰਗਾਲੀਆਂ ਹੋਣਾ ਅਤੇ ਲਟਕਾਉਣ ਵਾਲੇ ਪੁਰਾਣੇ ਢਾਂਚੇ ਦੀ ਨਵੇਂ ਢਾਂਚੇ ਨਾਲ ਕੀਤੀ ਗਈ ਵੈਲਡਿੰਗ ਸੀ। ਹੋਰ ਗੰਭੀਰ ਖ਼ਾਮੀਆਂ ਵਿਚ ਪੁਲ ਉੱਤੇ ਆਉਣ ਵਾਲੇ ਸੈਲਾਨੀਆਂ ਨੂੰ ਟਿਕਟਾਂ ਦੀ ਅੰਨ੍ਹੇਵਾਹ ਕੀਤੀ ਗਈ ਵਿਕਰੀ, ਪੁਲ ਉੱਤੇ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਨੂੰ ਸੀਮਤ ਕਰਨ ਵਿਚ ਨਾਕਾਮੀ ਅਤੇ ਤਕਨੀਕੀ ਮਾਹਿਰਾਂ ਦੀ ਸਲਾਹ ਤੋਂ ਬਿਨਾ ਹੀ ਮੁਰੰਮਤ ਦੇ ਕੰਮਾਂ ਨੂੰ ਅੰਜਾਮ ਦਿੱਤਾ ਜਾਣਾ ਸ਼ਾਮਿਲ ਹਨ। ਘੜੀਆਂ ਬਣਾਉਣ ਵਾਲੀ ਮਸ਼ਹੂਰ ਕੰਪਨੀ ਓਰੇਵਾ ਨੇ ਮੁਰੰਮਤ ਕੀਤੀ ਅਤੇ ਪੁਲ ਦੇ ਸੰਚਾਲਨ ਅਤੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਇਸੇ ਕੰਪਨੀ ਨੂੰ ਦਿੱਤੀ ਗਈ। ਰਿਪੋਰਟ ਨੇ ਇਸ ਕੰਪਨੀ ਨੂੰ ਦੋਸ਼ੀ ਮੰਨਿਆ ਹੈ।
ਵਿਸ਼ੇਸ਼
[ਸੋਧੋ]ਇਹ ਪੁਲ 1887 ਵਿਚ ਮੱਛੂ ਦਰਿਆ ਤੇ ਬਰਤਾਨਵੀ ਰਾਜ ਦੌਰਾਨ ਬਣਾਇਆ ਗਿਆ। ਇਹ ਪੁਲ ਮਜ਼ਬੂਤ ਖੰਭਿਆਂ ਨਾਲ ਜੁੜੀਆਂ ਤਾਰਾਂ/ਕੇਬਲਾਂ ਸਹਾਰੇ ਖੜ੍ਹਾ ਸੀ। ਅਜਿਹੇ ਪੁਲਾਂ ਨੂੰ ਝੂਲਾ-ਪੁਲ ਜਾਂ ਲਟਕਦੇ ਹੋਏ ਪੁਲ ਕਿਹਾ ਜਾਂਦਾ ਹੈ।
ਹਵਾਲੇ
[ਸੋਧੋ]- ↑ Langa, Mahesh (31 October 2022). "Morbi bridge collapse tragedy: 141 deaths reported so far". The Hindu (in Indian English). Retrieved 24 November 2022.