20 ਨਵੰਬਰ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

20 ਨਵੰਬਰ ਰਾਣਾ ਰਣਬੀਰ ਦਾ ਲਿਖਿਆ ਪੰਜਾਬੀ ਨਾਵਲੈਟ ਹੈ। ਇਸ ਨਾਵਲ ਨੂੰ ਚੇਤਨਾ ਪ੍ਰਕਾਸ਼ਨ ਨੇ ਪ੍ਰਕਾਸ਼ਤ ਕੀਤਾ ਹੈ। ਇਸ ਤੋਂ ਪਹਿਲਾਂ ਵੀ ਰਾਣਾ ਰਣਬੀਰ ਪਾਠਕਾਂ ਲਈ ਕਿਣ ਮਿਣ ਤਿੱਪ ਤਿੱਪ ਨਾਮ ਦਾ ਕਵਿ ਸੰਗ੍ਰਿਹ ਪਾਠਕਾਂ ਨੂੰ ਦੇ ਚੁਕਾ ਹੈ।

ਇਹ ਨਾਵਲੈਟ ਪੰਜਾਬ ਦੀਆਂ ਅਜੋਕੇ ਸਮੇਂ ਵਿਚਰ ਰਹੀਆਂ ਤਿੰਨ ਪੀੜ੍ਹੀਆਂ ਦੇ ਪਰਸਪਰ ਸਬੰਧਾਂ ਦੇ ਮਸਲਿਆਂ ਨੂੰ ਮੁਖ਼ਾਤਿਬ ਹੈ। ਇਸ ਵਿੱਚ ਮੁੱਖ ਪਾਤਰ ਦੇ ਜੀਵਨ ਦੇ ਸਿਰਫ ਇੱਕ ਦਿਨ ਦੇ ਬਿਰਤਾਂਤ ਰਾਹੀਂ ਮੌਜੂਦਾ ਭਾਰਤੀ ਪੰਜਾਬ ਦੇ ਵਭਿੰਨ ਸਰੋਕਾਰਾਂ ਦਾ ਮੁਲੰਕਣ ਮਿਲਦਾ ਹੈ। ਨਾਵਲੈਟ ਦਾ ਪਲਾਟ ਬੱਚਿਆਂ ਦੀ ਜ਼ਿੰਦਗੀ ਨੂੰ ਕੇਂਦਰ ਵਿੱਚ ਰੱਖ ਕੇ ਸਿਰਜਿਆ ਗਿਆ ਹੈ।[1]

ਹਵਾਲੇ[ਸੋਧੋ]