ਸਮੱਗਰੀ 'ਤੇ ਜਾਓ

300 (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
300
Theatrical release poster of 300
ਫ਼ਿਲਮ ਦਾ ਪੋਸਟਰ
ਨਿਰਦੇਸ਼ਕਜ਼ੈਕ ਸਿੰਡਰ
ਸਕਰੀਨਪਲੇਅ
ਨਿਰਮਾਤਾ
ਸਿਤਾਰੇ
ਸਿਨੇਮਾਕਾਰਲੈਰੀ ਫ਼ੌਂਗ
ਸੰਪਾਦਕਵਿਲੀਅਮ ਹੋਏ
ਸੰਗੀਤਕਾਰਟਾਈਲਰ ਬੇਟਸ
ਡਿਸਟ੍ਰੀਬਿਊਟਰਵਾਰਨਰ ਬ੍ਰਦਰਜ਼ ਪਿਕਚਰਜ਼
ਰਿਲੀਜ਼ ਮਿਤੀ
  • ਦਸੰਬਰ 9, 2006 (2006-12-09)
ਮਿਆਦ
116 ਮਿੰਟ[1]
ਦੇਸ਼ਸੰਯੁਕਤ ਰਾਜ ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$65 ਮਿਲੀਅਨ[2]
ਬਾਕਸ ਆਫ਼ਿਸ$456.1 ਮਿਲੀਅਨ[3]

300 2006 ਵਿੱਚ ਬਣੀ ਇੱਕ ਅਮਰੀਕੀ ਬੀਰ-ਗਾਥਾ ਤੇ ਯੁੱਧ ਅਧਾਰਿਤ ਫ਼ਿਲਮ ਹੈ ਜਿਹੜੀ ਫ਼ਰੈਂਕ ਮਿੱਲਰ ਅਤੇ ਲਿਨ ਵਾਰਲੀ ਦੁਆਰਾ ਰਚੀ ਗਈ 1998 ਦੀ ਕੌਮਿਕ ਲੜੀ 300 ਤੇ ਅਧਾਰਿਤ ਹੈ। ਇਹ ਦੋਵੇਂ ਕਹਾਣੀਆਂ ਫ਼ਾਰਸ ਦੀਆਂ ਜੰਗਾਂ ਵਿਚਲੀ ਥਰਮੋਪਾਈਲੇ ਦੀ ਜੰਗ ਦਾ ਕਾਲਪਨਿਕ ਦੁਹਰਾਅ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਜ਼ੈਕ ਸਿੰਡਰ ਦੁਆਰਾ ਕੀਤਾ ਗਿਆ ਹੈ ਜਦਕਿ ਮਿੱਲਰ ਨੇ ਇਸ ਵਿੱਚ ਐਗਸੈਕੇਟਿਵ ਪ੍ਰੋਡਿਊਸਰ ਅਤੇ ਸਲਾਹਕਾਰ ਦੀ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਨੂੰ ਮੁੱਖ ਤੌਰ 'ਤੇ ਸੂਪਰ-ਇੰਪੋਸੀਸ਼ਨ ਕਰੋਮਾ ਕੀ ਤਕਨੀਕ ਨਾਲ ਬਣਾਇਆ ਗਿਆ ਹੈ ਤਾਂ ਕਿ ਮੂਲ ਕੌਮਿਕ ਕਿਤਾਬ ਦੀ ਦ੍ਰਿਸ਼ ਕਲਪਨਾ ਨੂੰ ਠੀਕ ਤਰ੍ਹਾਂ ਸਿਰਜਿਆ ਜਾ ਸਕੇ।

ਇਸ ਫ਼ਿਲਮ ਦੀ ਕਹਾਣੀ ਰਾਜੇ ਲਿਓਨਾਈਡਸ (ਗੇਰਾਰਡ ਬਟਲਰ) ਦੁਆਲੇ ਘੁੰਮਦੀ ਹੈ ਜਿਹੜਾ ਕਿ ਫ਼ਾਰਸ ਰਾਜੇ ਜ਼ਰਕਜ਼ੀਸ (ਰੌਡਰੀਗੋ ਸੌਂਤੋਰੋ) ਦੇ ਵਿਰੁੱਧ ਜੰਗ ਵਿੱਚ 300 ਸਪਾਰਟਾਵਾਂ ਦਾ ਮੁਖੀ ਹੈ। ਜ਼ਰਕਸੀਜ਼ ਦੀ ਸੈਨਾ ਵਿੱਚ 3 ਲੱਖ ਸਿਪਾਹੀ ਹਨ। ਜਿਵੇਂ-ਜਿਵੇਂ ਦੁਸ਼ਮਣ ਵਧਦਾ ਆ ਰਿਹਾ ਹੈ ਰਾਣੀ ਗੌਰਗੋ (ਲੀਨਾ ਹੀਡੀ) ਜਿਹੜੀ ਲਿਓਨਾਈਡਸ ਦੀ ਪਤਨੀ ਹੈ, ਆਪਣੇ ਪਤੀ ਦੇ ਹੱਕ ਵਿੱਚ ਮੰਤਰੀਆਂ ਤੋਂ ਮਦਦ ਦੀ ਮੰਗ ਕਰਦੀ ਹੈ। ਇਸ ਕਹਾਣੀ ਨੂੰ ਇੱਕ ਸਪਾਰਟਾ ਸਿਪਾਹੀ ਡਿਲਿਓਸ (ਡੇਵਿਡ ਵੈਨਹੈਮ) ਦੀ ਜ਼ਬਾਨੀ ਬਿਆਨ ਕੀਤਾ ਹੈ। ਇਸ ਤਰ੍ਹਾਂ ਵੱਖਰੇ ਤਰੀਕੇ ਨਾਲ ਬਿਆਨ ਕਰਨ ਦੀ ਤਕਨੀਕ ਇਸ ਫ਼ਿਲਮ ਨੂੰ ਬਹੁਤ ਹੀ ਸ਼ਾਨਦਾਰ ਉਚਾਈਆਂ ਤੱਕ ਲੈ ਗਈ।

300 ਨੂੰ ਅਮਰੀਕਾ ਵਿੱਚ 9 ਮਾਰਚ, 2007 ਨੂੰ ਦੋਵੇਂ ਆਮ ਅਤੇ ਆਈਮੈਕਸ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਗਿਆ ਸੀ। 31 ਜੁਲਾਈ, 2007 ਨੂੰ ਇਸਦੀ ਡੀਵੀਡੀ, ਬਲੂ-ਰੇ ਡਿਸਕ ਅਤੇ ਐਚਡੀ. ਡੀਵੀਡੀ ਰਿਲੀਜ਼ ਕੀਤੀ ਸੀ। ਇਹ ਫ਼ਿਲਮ ਬੌਕਸ ਆਫ਼ਿਸ ਤੇ ਬਹੁਤ ਕਾਮਯਾਬ ਰਹੀ ਸੀ ਅਤੇ 450 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਪੈਸੇ ਕਮਾਏ ਸਨ। ਇਸ ਫ਼ਿਲਮ ਦੀ ਸ਼ੁਰੂਆਤੀ ਕਮਾਈ ਬੌਕਸ ਆਫ਼ਿਸ ਦੇ ਇਤਿਹਾਸ ਵਿੱਚ 24ਵੇਂ ਸਥਾਨ ਤੇ ਰਹੀ ਸੀ। ਇਸ ਫ਼ਿਲਮ ਦਾ ਅਗਲਾ ਭਾਗ ਰਾਈਜ਼ ਆਫ਼ ਐਨ ਐਮਪਾਇਰ 7 ਮਾਰਚ, 2014 ਨੂੰ ਰਿਲੀਜ਼ ਹੋਇਆ ਸੀ।

ਕਹਾਣੀ[ਸੋਧੋ]

ਸੰਨ 481 ਈਸਾ ਪੂਰਵ ਵਿੱਚ, ਥਰਮੋਪਾਈਲ ਦੀ ਜੰਗ ਤੋ ਇੱਕ ਸਾਲ ਪਹਿਲਾਂ, ਡਿਲੀਓਸ, ਜਿਹੜਾ ਕਿ ਸਪਾਰਟਨ ਸੈਨਾ ਦਾ ਇੱਕ ਹੋਪਲਾਈਟ ਸੈਨਿਕ ਹੈ, ਲਿਓਨਾਈਡਸ ਦੇ ਜੀਵਨ ਨੂੰ ਬਚਪਨ ਤੋਂ ਰਾਜਾ ਬਣਨ ਤੱਕ ਬਿਆਨ ਕਰਦਾ ਹੈ। ਡਿਲੀਓਸ ਦੀ ਕਹਾਣੀ ਜਾਰੀ ਰਹਿੰਦੀ ਹੈ ਅਤੇ ਫ਼ਾਰਸ ਦੇ ਸੰਦੇਸ਼ਵਾਹਕ ਸਪਾਰਟਾ ਦੇ ਬੂਹੇ ਉੱਪਰ ਰਾਜੇ ਜ਼ਰਕਸੀਜ਼ ਦੇ ਸਪਰਪਣ ਦੇ ਰੂੁਪ ਵਿੱਚ ਸਪਾਰਟਾ ਤੋਂ ਧਰਤੀ ਅਤੇ ਪਾਣੀ ਦੀ ਮੰਗ ਕਰਦੇ ਹਨ। ਸਪਾਰਟਾ ਉਹਨਾਂ ਦਾ ਜਵਾਬ ਉਹਨਾਂ ਨੂੰ ਮਾਰ ਕੇ ਦਿੰਦੇ ਹਨ ਅਤੇ ਉਹਨਾਂ ਦੀਆਂ ਲਾਸ਼ਾਂ ਨੂੰ ਇੱਕ ਖੂਹ ਵਿੱਚ ਸੁੱਟ ਦਿੰਦੇ ਹਨ। ਲਿਓਨਾਈਡਸ ਇਫੋਰਾਂ (ਮੰਤਰੀਆਂ) ਨੂੰ ਮਿਲਦਾ ਹੈ ਅਤੇ ਸੈਨਿਕ ਸ਼ਕਤੀ ਦੇ ਤੌਰ 'ਤੇ ਮਜ਼ਬੂਤ ਫ਼ਾਰਸ ਦੁਸ਼ਮਣਾਂ ਦਾ ਸਾਹਮਣਾ ਕਰਨ ਲਈ ਤਜਵੀਜ਼ ਦਿੰਦਾ ਹੈ। ਉਸਦੀ ਤਰਕੀਬ ਸੀ ਕਿ ਇੱਕ ਮਜ਼ਬੂਤ ਕੰਧ ਕੱਢ ਦਿੱਤੀ ਜਾਵੇ ਅਤੇ ਫ਼ਾਰਸੀਆਂ ਨੂੰ ਇੱਕ ਸਮੁੰਦਰ ਅਤੇ ਚੱਟਾਨਾਂ ਵਿਚਲੇ ਛੋਟੇ ਜਿਹੇ ਰਸਤੇ ਵਿੱਚੋਂ ਆਉਣ ਲਈ ਮਜਬੂਰ ਕੀਤਾ ਜਾਵੇ। ਮੰਤਰੀ ਪਾਇਥੀਆ (ਉੱਚ ਧਾਰਮਿਕ ਮੰਤਰੀ) ਨਾਲ ਗੱਲ ਕਰਦੇ ਹਨ ਅਤੇ ਉਹ ਉਹਨਾਂ ਨੂੰ ਯੁੱਧ ਵਿੱਚ ਨਾ ਜਾਣ ਲਈ ਕਹਿੰਦਾ ਹੈ ਕਿਉਂਕਿ ਕਾਰਨੀਆ ( ਸਪਾਰਟਾ ਤਿਓਹਾਰ) ਦੇ ਸਮੇਂ ਵਿੱਚ ਉਹ ਯੁੱਧ ਨਹੀਂ ਕਰ ਸਕਦੇ। ਲਿਓਨਾਈਡਸ ਉੱਥੋਂ ਗੁੱਸੇ ਨਾਲ ਚਲਾ ਜਾਂਦਾ ਹੈ ਅਤੇ ਜ਼ਰਕਸੀਜ਼ ਦਾ ਇੱਕ ਸੰਦੇਸ਼ਵਾਹਕ ਸਾਹਮਣੇ ਆਉਂਦਾ ਹੈ ਅਤੇ ਮੰਤਰੀਆਂ ਨੂੰ ਉਹਨਾਂ ਦੇ ਸਮਰਥਨ ਲਈ ਇਨਾਮ ਦਿੰਦਾ ਹੈ।

ਭਾਵੇਂ ਇਫ਼ੋਰਾਂ ਨੇ ਲਿਓਨਾਈਡਸ ਨੂੰ ਸਪਾਰਟਾ ਸੈਨਾ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ ਪਰ ਲਿਓਨਾਈਡਸ ਨੇ ਆਪਣੇ ਤਿੰਨ ਸੌ ਸਭ ਤੋਂ ਵਧੀਆ ਸੈਨਿਕ ਜੰਗ ਲਈ ਤਿਆਰ ਕਰ ਲਏ। ਉਹਨਾਂ ਨੂੰ ਰਸਤੇ ਵਿੱਚ ਆਰਕੇਡੀਅਨਾਂ ਦਾ ਸਾਥ ਮਿਲ ਗਿਆ। ਥਰਮੋਪਾਈਲ ਵਿਖੇ ਉਹਨਾਂ ਨੇ ਮਾਰੇ ਹੋਏ ਫ਼ਾਰਸੀ ਸੈਨਿਕਾਂ ਦੀ ਕੰਧ ਦੇ ਰੂਪ ਵਿੱਚ ਚਿਣਾਈ ਕਰ ਦਿੱਤੀ, ਜਿਸ ਨਾਲ ਫ਼ਾਰਸੀਆਂ ਨੂੰ ਗੁੱਸਾ ਚੜ ਗਿਆ। ਸਟੀਲੀਓਸ, ਇੱਕ ਮੁੱਖ ਸਪਾਰਟਨ ਸੈਨਿਕ ਨੇ ਇੱਕ ਫ਼ਾਰਸੀ ਸੈਨਿਕ ਦੀ ਬਾਂਹ ਵੱਢ ਕੇ ਉਸਨੂੰ ਫ਼ਾਰਸੀ ਸੈਨਾ ਕੋਲ ਜਾਣ ਲਈ ਕਿਹਾ ਅਤੇ ਜ਼ਰਕਜ਼ੀਸ ਨੂੰ ਚਿਤਾਵਨੀ ਦੇਣ ਲਈ ਕਿਹਾ।

ਇਸ ਦੌਰਾਨ ਲਿਓਨਾਈਡਸ ਦਾ ਸਾਹਮਣਾ ਅਫੀਅਲਟਸ ਨਾਲ ਹੁੰਦਾ ਹੈ ਜਿਸਦਾ ਪਰਿਵਾਰ ਖ਼ਤਰੇ ਨੂੰ ਭਾਂਪ ਕੇ ਭੱਜ ਗਿਆ ਸੀ। ਅਫੀਅਲਟਸ ਲਿਓਨਾਈਡਸ ਨੂੰ ਉਸਦੇ ਪਿਤਾ ਨੂੰ ਮਾਫ਼ ਕਰਨ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਉਹ ਸਪਾਰਟਨਾਂ ਨਾਲ ਲੜਨ ਲਈ ਤਿਆਰ ਹੈ। ਉਸਨੇ ਲਿਓਨਾਈਡਸ ਨੂੰ ਇੱਕ ਗੁਪਤ ਰਸਤੇ ਬਾਰੇ ਵੀ ਦੱਸਿਆ ਕਿ ਫ਼ਾਰਸੀ ਉਸ ਰਸਤੇ ਦਾ ਇਸਤੇਮਾਲ ਸਪਾਰਟਨਾਂ ਦੀ ਸੈਨਾ ਨੂੰ ਖੰਡਿਤ ਕਰਨ ਜਾਂ ਘੇਰਨ ਲਈ ਕਰ ਸਕਦੇ ਹਨ। ਪਰ ਲਿਓਨਾਈਡਸ ਨੇ ਹਮਦਰਦੀ ਨਾਲ ਉਸਨੂੰ ਲੜਨ ਲਈ ਮਨ੍ਹਾਂ ਕਰ ਦਿੱਤਾ ਕਿਉਂਕਿ ਉਹ ਬਾਂਝ ਸੀ ਅਤੇ ਆਪਣੀ ਠੀਕ ਤਰ੍ਹਾਂ ਉੱਪਰ ਚੁੱਕਣ ਦੇ ਯੋਗ ਨਹੀਂ ਸੀ। ਇਹ ਜਵਾਬ ਸੁਣ ਕੇ ਅਫੀਅਲਟਸ ਗੁੱਸੇ ਹੋ ਗਿਆ।

ਸਪਾਰਟਨਾਂ ਹਥਿਆਰ ਸੁੱਟਣ ਤੋਂ ਮਨ੍ਹਾਂ ਕਰਨ ਪਿੱਛੋਂ ਜੰਗ ਸ਼ੁਰੂ ਹੋਈ। ਬੂਹਿਆਂ ਦੀ ਮਦਦ ਨਾਲ ਅਤੇ ਆਪਣੀ ਜ਼ਬਰਦਸਤ ਲੜਾਕੂ ਦੀ ਬਦੌਲਤ ਸਪਾਰਟਨਾਂ ਨੇ ਫ਼ਾਰਸੀ ਸੈਨਾ ਦਾ ਬੁਰੀ ਤਰ੍ਹਾਂ ਘਾਤ ਕਰਨਾ ਸ਼ੁਰੂ ਕਰ ਦਿੱਤਾ। ਜੰਗ ਵਿੱਚ ਇੱਕ ਸਮੇਂ ਦੌਰਾਨ ਜ਼ਰਕਸੀਜ਼ ਖੁਦ ਲਿਓਨਾਈਡਸ ਕੋਲ ਚੱਲ ਕੇ ਆਇਆ ਅਤੇ ਉਸਨੂੰ ਕਿਹਾ ਕਿ ਉਸ ਸਾਹਮਣੇ ਗੋਢੇ ਟੇਕ ਦੇਵੇ ਅਤੇ ਇਸ ਬਦਲੇ ਉਸਨੇ ਉਸਨੂੰ ਬਹੁਤ ਸਾਰੀ ਧਨ-ਦੌਲਤ ਅਤੇ ਤਾਕਤ ਦੇਣ ਦੀ ਤਜਵੀਜ਼ ਦਿੱਤੀ। ਲਿਓਨਾਈਡਸ ਨੇ ਉਸਦੀ ਤਜਵੀਜ਼ ਠੁਕਰਾ ਦਿੱਤੀ ਅਤੇ ਫ਼ਾਰਸੀਆਂ ਦੀ ਲੜਨ ਦੀ ਅਯੋਗ ਤਕਨੀਕ ਦੀ ਖਿੱਲੀ ਉਡਾਈ। ਇਸ ਤੋਂ ਗੁੱਸੇ ਹੋ ਕੇ ਜ਼ਰਕਸੀਜ਼ ਨੇ ਆਪਣੀ ਸਭ ਤੋਂ ਵਧੀਆ ਸੈਨਿਕ ਟੁਕੜੀ ਇੰਮੋਰਟਲਸ ਨੂੰ ਲਿਓਨਾਈਡਸ ਦਾ ਮੁਕਾਬਲਾ ਕਰਨ ਲਈ ਭੇਜ ਦਿੱਤਾ। ਇਸ ਮੁਕਾਬਲੇ ਵਿੱਚ ਭਾਵੇਂ ਕੁਝ ਸਪਾਰਟਨ ਸੈਨਿਕ ਮਾਰੇ ਗਏ ਪਰ ਉਹਨਾਂ ਨੇ ਬੜੀ ਬਹਾਦਰੀ ਨਾਲ ਉਹਨਾਂ ਨੂੰ ਹਰਾ ਦਿੱਤਾ, ਜਿਸ ਵਿੱਚ ਉਹਨਾਂ ਨੂੰ ਥੋੜ੍ਹੀ ਆਰਕੇਡੀਅਨਾਂ ਦਾ ਮਦਦ ਵੀ ਮਿਲੀ।

ਦੂਜੇ ਦਿਨ ਜ਼ਰਕਸੀਜ਼ ਨੇ ਏਸ਼ੀਆ ਦੀਆਂ ਕੁਝ ਨਵੀਆਂ ਫ਼ੌਜਾਂ ਅਤੇ ਹਾਥੀਆਂ ਨਾਲ ਲੈਸ ਵੱਡੀ ਸੈਨਾ ਨੂੰ ਸਪਾਰਟਨਾਂ ਨੂੰ ਇੱਕੋ ਵਾਰੀ ਕੁਚਲਣ ਲਈ ਭੇਜਿਆ। ਇਸ ਦੌਰਾਨ ਅਫੀਅਲਟਸ ਨੇ ਲਿਓਨਾਈਡਸ ਤੋਂ ਬਦਲਾ ਲੈਣ ਲਈ ਧਨ-ਦੌਲਤ, ਸ਼ੁਹਰਤ ਅਤੇ ਵਰਦੀ ਲਈ ਜ਼ਰਕਸੀਜ਼ ਨੂੰ ਉਸ ਗੁਪਤ ਰਸਤੇ ਬਾਰੇ ਦੱਸ ਦਿੱਤਾ। ਅਫੀਅਲਟਸ ਦੇ ਕੀਤੇ ਧੋਖੇ ਬਾਰੇ ਪਤਾ ਲੱਗਣ ਤੇ ਆਰਕੇਡੀਅਨ ਪਿੱਛੇ ਹਟ ਗਏ ਪਰ ਸਪਾਰਟਨ ਰੁਕੇ ਰਹੇ। ਲਿਓਨਾਈਡਸ ਨੇ ਇੱਕ ਲੜਨ ਲਈ ਜ਼ਿਦ ਕਰਨ ਵਾਲੇ ਜ਼ਖ਼ਮੀ ਸਪਾਰਟਾ ਡਿਲੀਓਸ ਨੂੰ ਸਪਾਰਟਾ ਵਾਪਸ ਜਾਣ ਲਈ ਕਿਹਾ ਅਤੇ ਇੱਕ ਦੱਸਣ ਲਈ ਕਿਹਾ ਕਿ ਜੰਗ ਦੇ ਮੈਦਾਨ ਵਿੱਚ ਕੀ ਕੁਝ ਵਾਪਰਿਆ ਹੈ।

ਸਪਾਰਟਾ ਵਿੱਚ ਰਾਣੀ ਗੌਰਗੋ ਸਪਾਰਟਨ ਮੰਤਰੀਆਂ ਸਾਹਮਣੇ ਬੇਨਤੀ ਕਰਦੀ ਹੈ ਕਿ 300 ਸੈਨਿਕਾਂ ਦੀ ਮਦਦ ਵਿੱਚ ਹੋਰ ਸੈਨਾ ਭੇਜੀ ਜਾਵੇ। ਥੇਰੌਨ ਜਿਹੜਾ ਕਿ ਇੱਕ ਭ੍ਰਿਸ਼ਟ ਰਾਜਨੇਤਾ ਹੈ, ਨੇ ਜਵਾਬ ਦਿੱਤਾ ਕਿ ਉਹ ਇਸ ਕੌਂਸਲ ਨੂੰ ਚਲਾਉਂਦਾ ਹੈ ਅਤੇ ਉਸਨੇ ਗੌਰਗੋ ਨੂੰ ਡਰਾਇਆ, ਜਿਹੜੀ ਕਿ ਉਸਦੀ ਮਦਦ ਬਦਲੇ ਉਸ ਨਾਲ ਸਬੰਧ ਬਣਾਉਣ ਲਈ ਤਿਆਰ ਹੋ ਗਈ ਸੀ। ਜਦੋਂ ਥੇਰੌਨੇ ਸਾਰੀ ਕੌਂਸਲ ਸਾਹਮਣੇ ਉਸਦੀ ਬੇਇੱਜ਼ਤੀ ਕੀਤੀ ਤਾਂ ਗੌਰਗੋ ਨੇ ਗੁੱਸੇ ਵਿੱਚ ਆ ਕੇ ਉਸਦਾ ਕਤਲ ਕਰ ਦਿੱਤਾ ਅਤੇ ਮਰਨ ਸਮੇਂ ਥੇਰੌਨ ਦੀ ਕੰਬਲੀ ਵਿੱਚੋਂ ਜ਼ਰਕਸੀਜ਼ ਦਾ ਦਿੱਤਾ ਹੋਇਆ ਸੋਨਾ ਬਾਹਰ ਡਿੱਗ ਪੈਂਦਾ ਹੈ। ਥੇਰੌਨ ਦੇ ਧੋਖੇ ਨੂੰ ਵੇਖ ਕੇ ਕੌਂਸਲ ਇਕਮਤ ਹੋ ਕੇ 300 ਸੈਨਿਕਾਂ ਦੀ ਮਦਦ ਵਿੱਚ ਸੈਨਾ ਭੇਜਣ ਲਈ ਰਾਜ਼ੀ ਹੋ ਗਈ। ਤੀਜੇ ਦਿਨ, ਫ਼ਾਰਸੀਆਂ ਨੂੰ ਅਫੀਅਲਟਸ ਗੁਪਤ ਰਸਤੇ ਬਾਰੇ ਖ਼ੁਦ ਅਗਵਾਈ ਕਰਕੇ ਦੱਸਦਾ ਹੈ, ਜਿਸ ਨਾਲ ਉਹ ਸਪਾਰਟਨਾਂ ਨੂੰ ਘੇਰ ਲੈਂਦੇ ਹਨ। ਜ਼ਰਕਸੀਜ਼ ਇੱਕ ਵਾਰ ਲਿਓਨਾਈਡਸ ਨੂੰ ਆਤਮ-ਸਪਰਪਣ ਕਰਨ ਕਹਿੰਦਾ ਹੈ। ਲਿਓਨਾਈਡਸ ਗੋਢੇ ਟੇਕ ਕੇ ਉਸ ਸਾਹਮਣੇ ਬੈਠ ਜਾਂਦਾ ਹੈ ਜਿਸ ਨਾਲ ਸਟੀਲੀਓਸ ਉਸ ਦੇ ਪਿੱਛੋਂ ਦੀ ਨਿਕਲਦਾ ਹੈ ਅਤੇ ਫ਼ਾਰਸੀਆਂ ਦੇ ਜਨਰਲ ਨੂੰ ਮਾਰ ਦਿੰਦਾ ਹੈ। ਗੁੱਸੇ ਵਿੱਚ ਆਇਆ ਜ਼ਰਕਸੀਜ਼ ਆਪਣੀ ਸੈਨਾ ਨੂੰ ਫੇਰ ਹਮਲਾ ਕਰਨ ਲਈ ਕਹਿੰਦਾ ਹੈ। ਲਿਓਨਾਈਡਸ ਬੜੇ ਜ਼ੋਰ ਨਾਲ ਆਪਣਾ ਭਾਲਾ ਜ਼ਰਕਸੀਜ਼ ਵੱਲ ਸੁੱਟਦਾ ਹੈ। ਭਾਲਾ ਜ਼ਰਕਸੀਜ਼ ਦੇ ਚਿਹਰੇ ਨੂੰ ਜ਼ਖ਼ਮੀ ਕਰਦਾ ਹੋਇਆ ਲੰਘ ਜਾਂਦਾ ਹੈ ਅਤੇ ਜ਼ਰਕਸੀਜ਼ ਵਾਲ-ਵਾਲ ਬਚ ਜਾਂਦਾ ਹੈ। ਚਿਹਰੇ ਦੇ ਜ਼ਖ਼ਮੀ ਹੋਣ ਨਾਲ ਜ਼ਰਕਸੀਜ਼ ਜਿਹੜਾ ਆਪਣੇ-ਆਪ ਨੂੰ ਖ਼ੁਦ ਰੱਬ ਕਹਾਉਂਦਾ ਹੈ, ਦੇ ਅਮਰ ਹੋਣ ਦਾ ਸ਼ੱਕ ਦੂਰ ਕਰ ਦਿੰਦਾ ਹੈ। ਲਿਓਨਾਈਡਸ ਅਤੇ ਉਸਦੇ ਨਾਲ ਲੜਦੇ ਸਿਪਾਹੀ ਆਪਣੀ ਮੌਤ ਤੱਕ ਲੜਦੇ ਰਹੇ ਜਦੋਂ ਕਿ ਉਹਨਾਂ ਉੱਪਰ ਤੀਰਾਂ ਦੀ ਬਰਸਾਤ ਕਰ ਦਿੱਤੀ ਗਈ।

ਡਿਲੀਓਸ, ਜਿਹੜਾ ਕਿ ਹੁਣ ਸਪਾਰਟਾ ਵਿਖੇ ਮੌਜੂਦ ਹੈ, ਕੌਂਸਲ ਸਾਹਮਣੇ ਇਹ ਸਾਰੀ ਕਹਾਣੀ ਪੇਸ਼ ਕਰਦਾ ਹੈ। ਲਿਓਨਾਈਡਸ ਦੀ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਯੂਨਾਨ ਆਪਣੀ ਸੈਨਾ ਤਿਆਰ ਕਰਨੀ ਸ਼ੁਰੂ ਕਰ ਦਿੰਦਾ ਹੈ। ਇੱਕ ਸਾਲ ਬਾਅਦ ਫ਼ਾਰਸੀ 30 ਹਜ਼ਾਰ ਆਜ਼ਾਦ ਯੂਨਾਨੀਆਂ ਨਾਲ ਜੰਗ ਕਰਦੇ ਹਨ ਜਿਹਨਾਂ ਦੇ ਮੋਹਰੀ 10 ਹਜ਼ਾਰ ਸਪਾਰਟਨ ਹਨ। 300 ਨੂੰ ਯਾਦ ਕਰਦੇ ਹੋਏ ਆਪਣੀ ਆਖ਼ਰੀ ਭਾਸ਼ਣ ਵਿੱਚ ਡਿਲੀਓਸ (ਜਿਹੜਾ ਕਿ ਹੁਣ ਸਪਾਰਟਨ ਸੈਨਾ ਦਾ ਮੁਖੀ ਹੈ, ਸੈਨਾ ਦੀ ਜੰਗ ਵਿੱਚ ਅਗਵਾਈ ਕਰਦਾ ਹੈ। ਇਹ ਜੰਗ ਪਲੈਟੀਆ ਦੇ ਮੈਦਾਨਾਂ ਵਿੱਚ ਹੁੰਦੀ ਹੈ।

ਪਾਤਰ[ਸੋਧੋ]

ਹਵਾਲੇ[ਸੋਧੋ]

  1. "300 (15)". British Board of Film Classification. February 22, 2007. Retrieved September 6, 2016.
  2. Corliss, Richard (ਮਾਰਚ 14, 2007). "7 Reasons Why 300 Is a Huge Hit". Time. Archived from the original on ਅਕਤੂਬਰ 15, 2008. Retrieved November 18, 2008. {{cite news}}: Unknown parameter |deadurl= ignored (|url-status= suggested) (help)
  3. "300 (2006)". Box Office Mojo. Archived from the original on 13 ਮਾਰਚ, 2009. Retrieved 8 ਮਾਰਚ, 2009. {{cite web}}: Check date values in: |accessdate= and |archivedate= (help); Unknown parameter |deadurl= ignored (|url-status= suggested) (help)
  4. 4.0 4.1 4.2 4.3 "300 Comic To Movie Comparison Archived July 7, 2011, at the Wayback Machine.." About.com. Retrieved October 5, 2010.