2011-ਐਫ਼ ਆਈ ਐਚ ਪੁਰਸ਼ ਹਾਕੀ ਚੈਂਪੀਅਨਜ਼ ਚੈਲੇਂਜ- 1
[ਸੋਧੋ]
http://pa.wikipedia.org/wiki/%E0%A8%A4%E0%A8%B8%E0%A8%B5%E0%A9%80%E0%A8%B0:BharatChetri_B_18_11_2011.jpg
ਰਣਜੀਤ ਸਿੰਘ ਪ੍ਰੀਤ (ਖੇਡ ਲੇਖਕ)
[ਸੋਧੋ]
ਮੁਕਾਬਲੇ ਦੀ ਮੁੱਢਲੀ ਗੱਲ ਇਸ ਚੈਂਪੀਅਨਜ਼ ਚੈਲੇਂਜ ਚੈਪੀਅਨਸ਼ਿਪ ਦਾ ਪਲੇਠਾ ਮੁਕਾਬਲਾ ਕੁਆਲਾਲੰਪੁਰ ਵਿਖੇ 2001 ਵਿੱਚ ਖੇਡਿਆ ਗਿਆ ਸੀ,ਅਤੇ ਭਾਰਤੀ ਟੀਮ ਦੱਖਣੀ ਅਫ਼ਰੀਕਾ ਨੂੰ 2-1 ਨਾਲ ਹਰਾਕੇ ਪਹਿਲੀ ਚੈਂਪੀਅਨ ਬਣੀ ਸੀ। ਹੁਣ ਤੱਕ ਭਾਰਤ ਨੇ ਦੋ ਵਾਰ ਤੀਜਾ (2007,2009) ਸਥਾਂਨ ਮੱਲਿਆ ਹੈ । ਜੋਹਾਂਸਬਰਗ ਵਿਖੇ 2003 ਵਿੱਚ ਕੋਰੀਆ ਨੂੰ 7-3 ਨਾਲ ਹਰਾਕੇ ਸਪੇਨ ਨੇ ਇਹ ਮੁਕਾਬਲਾ ਜਿੱਤਿਆ ਹੈ । 2005 ਵਿੱਚ ਇਲੈਕਜ਼ੈਂਡਰਾ ਵਿਖੇ ਅਰਜਨਟੀਨਾ ਨੇ ਕੋਰੀਆ ਨੂੰ 5-2 ਨਾਲ,ਅਰਜਨਟੀਨਾਂ ਨੇ ਹੀ 2007’ਚ ਬੂਮ ਵਿਖੇ ਨਿਊਜ਼ੀਲੈਂਡ ਨੂੰ 3-2 ਨਾਲ ਮਾਤ ਦੇ ਕੇ ਖਿਤਾਬੀ ਜਿੱਤ ਦਰਜ ਕੀਤੀ ਹੈ। ਇਸ ਨੇ ਇੱਕ ਵਾਰ ਤੀਜਾ (2001), ਇੱਕ ਵਾਰ ਚੌਥਾ (2009)ਸਥਾਨ ਲਿਆ ਹੈ। ਕੋਰੀਆ ਦੀ ਟੀਮ ਦੋ ਵਾਰ (2003,2005) ਵਿੱਚ ਦੂਜੇ ਸਥਾਨ ‘ਤੇ ਰਹੀ ਹੈ । ਸਾਲਟਾ ਵਿਖੇ 2009 ਵਿੱਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 4-2 ਨਾਲ ਹਰਾਕੇ ਸਿਖ਼ਰਲੀ ਪੁਜ਼ੀਸ਼ਨ ਮੱਲੀ ਹੇ । ਨਿਉਜ਼ੀਲੈਂਡ ਇੱਕ ਵਾਰ ਦੂਜੇ (2007) ਅਤੇ ਇੱਕ ਵਾਰ ਚੌਥੇ (2003) ਸਥਾਨ ‘ਤੇ ਰਿਹਾ ਹੈ । ਪਾਕਿਸਤਾਨ ਇੱਕ ਵਾਰ ਹੀ(2009) ਦੂਜੀ ਥਾਂ ਲੈ ਸਕਿਆ ਹੈ । ਦੱਖਣੀ ਅਫਰੀਕਾ ਨੇ 2001 ਵਿੱਚ ਦੂਜੀ,ਅਤੇ 2003 ਵਿੱਚ ਤੀਜੀ ਪੁਜ਼ੀਸ਼ਨ ਮੱਲੀ ਹੈ । ਬੈਲਜੀਅਮ ਨੇ 2005 ਵਿੱਚ ਤੀਜੀ,ਇੰਗਲੈਂਡ ਨੇ 2005,2007 ਵਿੱਚ ਚੌਥੀ, ਏਵੇਂ ਮਲੇਸ਼ੀਆ ਨੇ 2001’ਚ ਚੌਥੀ,ਪੁਜ਼ੀਸ਼ਨ ਹਾਸਲ ਕੀਤੀ ਹੈ । ਹਰ ਦੋ ਸਾਲ ਬਾਅਦ ਹੋਣ ਵਾਲੇ ਇਸ ਮੁਕਾਬਲੇ ਵਿੱਚ ਹੁਣ ਤੱਕ 7 ਮੁਲਕ ਹੀ ਫਾਈਨਲ ਖੇਡੇ ਹਨ। ਸਿਰਫ਼ ਅਰਜਨਟੀਨਾ ਹੀ ਦੋ ਵਾਰ ਫਾਈਨਲ ਜੇਤੂ ਰਹਾ ਹੈ । ਭਾਰਤ,ਸਪੇਨ,ਨਿਊਜ਼ੀਲੈਂਡ ਨੇ ਇੱਕ-ਇੱਕ ਵਾਰ ਇਹ ਮੁਕਾਬਲਾ ਜਿਤਿਆ ਹੈ।
ਮੁਕਾਬਲੇ ਦੀ ਮੌਜੂਦਾ ਗੱਲ
[ਸੋਧੋ]
ਜੋਹਾਂਸਬਰਗ (ਦੱਖਣੀ ਅਫਰੀਕਾ) ਵਿਖੇ ਛੇਵਾਂ ਮਰਦ ਹਾਕੀ ਚੈਂਪੀਅਨਜ਼ ਚੈਲੇਂਜ -1 ਟੂਰਨਾਮੈਟ 26 ਨਵੰਬਰ ਤੋਂ 4 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ। ਕੁੱਲ 24 ਮੈਚ ਖੇਡੇ ਜਾਣੇ ਹਨ,ਜਿਨ੍ਹਾ ਨੂੰ ਟੈੱਨ ਸਪੋਰਟਸ ਚੈਨਲ ਨੇ ਪ੍ਰਸਾਰਿਤ ਕਰਨਾ ਹੈ। ਉਦਘਾਟਨੀ ਮੈਚ ਪੂਲ ਬੀ ਦੀਆਂ ਟੀਮਾਂ ਕੈਨੇਡਾ ਬਨਾਮ ਮਲੇਸ਼ੀਆ ਨੇ ਦੱਖਣੀ ਅਫ਼ਰੀਕਾ ਦੇ ਸਮੇ ਅਨੁਸਾਰ ਸਵੇਰੇ 11.00 ਵਜੇ ਖੇਡਣਾ ਹੈ । ਇਸ ਟੂਰਨਾਮੈਟ ਵਿੱਚ 8 ਟਿਮਾਂ ਭਾਗ ਲੈ ਰਹੀਆਂ ਹਨ । ਜਿਨ੍ਹਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਭਾਰਤ ਨੇ ਆਪਣਾ ਪਹਿਲਾ ਮੈਚ ਬੈਲਜੀਅਮ ਨਾਲ ਖੇਡਣਾ ਹੈ ।
ਇਸ ਵਾਰੀ ਸੰਪਨ ਹੋਏ ਮੁਕਾਬਲੇ ਨੂੰ ਜਿੱਥੇ ਬੈਲਜੀਅਮ ਨੇ ਪਹਿਲੀ ਵਾਰ ਜਿਤਿਆ ਹੈ,ਅਤੇ 2012 ਦੀ ਆਸਟਰੇਲੀਆਂ ਚੈਂਪੀਅਨਜ਼ ਟਰਾਫ਼ੀ ਲਈ ਕੁਆਲੀਫਾਈ ਕਰ ਲਿਆ ਹੈ,ਉਥੇ ਭਾਰਤੀ ਟੀਮ ਆਪਣੀਆਂ ਕਮਜ਼ੋਰੀਆਂ,ਅਤੇ ਸੌਖੇ ਮੈਚਾਂ ਦੇ ਚਾਅਵਿੱਚ ਹੀ ਹਾਰਾਂ ਦਾ ਸਾਹਮਣਾ ਕਰਦੀ ਹੋਈ ਇਸ ਤੋਂ ਵਾਂਝੀ ਰਹਿ ਗਈ ਹੈ। ਬੈਲਜੀਅਮ ਦਾ ਟੌਮ ਬੂਨ ਅਤੇ ਦੱਖਣੀ ਅਫ਼ਰੀਕਾ ਦਾ ਜਸਟਿਨ ਰੇਡ ਰੋਜ਼ ੮-੮ ਗੋਲ ਕਰਕੇ ਟਾਪ ਸਕੋਰਰ ਰਹੇ ਹਨ। ਮੁਕਾਬਲੇ ਦਾ ਸਰਵੋਤਮ ਖਿਡਾਰੀ ਭਾਰਤ ਦਾ ਸੰਦੀਪ ਸਿੰਘ ਰਿਹਾ ਹੈ। ਵਧੀਆ ਗੋਲ ਕੀਪਰ ਦਾ ਖ਼ਿਤਾਬ ਬੈਲਜੀਅਮ ਦੇ ਡੇਵਿਡ ਵਾਨ ਰਾਇਸਲਬਰਗ ਦੇ ਹਿੱਸੇ ਅਤੇ ਫ਼ੇਅਰ ਟਰਾਫ਼ੀ ਦਾ ਸਨਮਾਨ ਦੱਖਣੀ ਅਫ਼ਰੀਕਾ ਟੀਮ ਨੂੰ ਮਿਲਿਆ ਹੈ। ਸਾਰੇ ਖੇਡੇ ਗਏ ਮੈਚਾਂ ਦੌਰਾਂਨ ਕੁੱਲ 133 (5.54 ਪ੍ਰਤੀ ਮੈਚ)ਗੋਲ ਹੋਏ ।
ਇਹ ਹਾਕੀ ਟੂਰਨਾਮੈਂਟ ਲੀਗ ਕਮ ਨਾਕ ਆਊਟ ਅਧਾਰ ਉੱਤੇ ਖੇਡਿਆ ਜਾਣਾ ਹੈ । ਪੂਲ ਵਿੱਚ ਹਰੇਕ ਟੀਮ ਨੇ ਹਰੇਕ ਟੀਮ ਨਾਲ ਲੋਹਾ ਲੈਣਾ ਹੈ । ਦੋਨੋ ਪੂਲਾਂ ਦੀਆਂ ਸਿਖ਼ਰਲੀਆਂ ਦੋ-ਦੋ ਟੀਮਾਂ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰਨਗੀਆਂ । ਇੱਥੋਂ ਹੀ ਨਾਕ-ਆਊਟ ਗੇੜ ਸ਼ੁਰੂ ਹੋਵੇਗਾ । ਪੌਲ ਏ ਦੀ ਟਾਪਰ ਟੀਮ ਪੂਲ ਬੀ ਦੀ ਦੋ ਨੰਬਰ ਵਾਲੀ ਟੀਮ ਨਾਲ ਖੇਡੇਗੀ , ਜਦੋਂ ਕਿ ਪੂਲ ਬੀ ਦੀ ਸਿਖ਼ਰਲੀ ਟੀਮ ਪੂਲ ਏ ਦੀ ਦੋਇਮ ਟੀਮ ਨਾਲ ਭਿੜੇਗੀ । ਇੱਥੇ ਹਾਰਨ ਵਾਲੀਆਂ ਟੀਮਾਂ ਤੀਜੇ-ਚੌਥੇ ਸਥਾਨ ਲਈ ,ਅਤੇ ਜੇਤੂ ਰਹੀਆਂ ਟੀਮਾਂ ਦਾ ਖਿਤਾਬੀ ਭੇੜ ਹੋਵੇਗਾ
ਭਾਰਤੀ ਟੀਮ 116 ਕੌਮਾਂਤਰੀ ਮੈਚ ਖੇਡਣ ਵਾਲੇ 27 ਵਰ੍ਹਿਆਂ ਦੇ ਭਰਤ ਛੇਤਰੀ ਦੀ ਕਪਤਾਨੀ ਅਧੀਨ ਖੇਡੇਗੀ।ਰਾਜਪਾਲ ਸਿੰਘ , ਇੰਪੈਡਕਸ ਦੇ ਅਪਰੇਸ਼ਨ ਦੀ ਵਜ੍ਹਾ ਕਰਕੇ ਟੀਮ ਤੋਂ ਬਾਹਰ ਹੈ, ਇਗਨਸ ਟਿਰਕੀ , ਭਰਤ ਚਿਕਾਰਾ, ਰਵੀ ਪਾਲ,ਗੁਰਵਿੰਦਰ ਚੰਦੀ ,18 ਮੈਂਬਰੀ ਟੀਮ ਤੋਂ ਬਾਹਰ ਹਨ,ਜਦੋਂ ਕਿ ਸ਼ਵਿੰਦਰ ਸਿੰਘ ਜਿਸਦੇ ਜੁਲਾਈ ਮਹੀਨੇ ਬੰਗਲੌਰ ਕੈਂਪ ਸਮੇ ਕਾਲਰਬੋਨ ਉੱਤੇ ਸੱਟ ਲੱਗੀ ਸੀ ਨੂੰ ਠੀਕ ਹੋਣ ਤੇ ਟੀਮ ਵਿੱਚ ਸ਼ਾਮਲ ਕਰਨ ਤੋਂ ਇਲਾਵਾ , ਨਵੇਂ ਚਿਹਰੇ ਬਿਰੇਂਦਰ ਲਾਕੜਾ,ਸੀ ਕਾਗਜੁੰਮ ਨੂੰ ਟੀਮ ਵਿੱਚ ਦਾਖ਼ਲਾ ਦਿੱਤਾਗਿਆ ਹੈ। ਇਹਨਾਂ ਤੋਂ ਇਲਾਵਾ ਪੀ ਆਰ ਸ਼੍ਰੀਜੇਸ਼, ਮਨਜੀਤ ਕੁਲੂ , ਰੁਪਿੰਦਰ ਸਿੰਘ, ਬੀ ਆਰ ਰਘੁਨਾਥ,ਸੰਦੀਪ ਸਿੰਘ, ਗੁਰਬਾਜ਼ ਸਿੰਘ,ਸਰਦਾਰਾ ਸਿੰਘ ,ਅਰਜੁਨ ਹਲੱਪਾ, ਮਨਪ੍ਰੀਤ ਸਿੰਘ ਸਵਰਨਜੀਤ ਸਿੰਘ, ਯੁਵਰਾਜ ਵਾਲਮੀਕੀ, ਐਸ ਵੀ ਸੁਨੀਲ,ਦਾਨਿਸ਼ ਮੁਜ਼ਤਬਾ,ਅਤੇ ਤੁਸ਼ਾਰ ਖਾਂਡੇਕਰ ਦੇ ਨਾਂਅ ਟੀਮ ਵਿੱਚ ਸ਼ਾਮਲ ਹਨ।
ਟੇਬਲ ਪੂਲ ਏ
ਟੀਮ
|
ਖੇਡੇ ਮੈਚ
|
ਜਿੱਤੇ
|
ਬਰਾਬਰ
|
ਹਾਰੇ
|
ਗੋਲ ਕੀਤੇ
|
ਗੋਲ ਖਾਧੇ
|
ਗੋਲ ਅੰਤਰ
|
ਪੁਆਇੰਟਸ
|
ਭਾਰਤ
|
3 |
2 |
1 |
0 |
17 |
7 |
+10 |
7
|
ਬੈਲਜੀਅਮ
|
3 |
2 |
1 |
0 |
12 |
7 |
+5 |
7
|
ਦੱਖਣੀ ਅਫ਼ਰੀਕਾ
|
3 |
1 |
0 |
2 |
8 |
10 |
-2 |
3
|
ਪੋਲੈਂਡ
|
3 |
0 |
0 |
3 |
4 |
17 |
−13 |
0
|
ਪੂਲ ਏ ਦੇ ਮੈਚਾਂ ਦਾ ਵੇਰਵਾ
ਤਾਰੀਖ਼ |
ਟੀਮਾਂ |
ਜੇਤੂ ਟੀਮ |
ਗੋਲ |
|
26ਨਵੰਬਰ2011 |
ਭਾਰਤ-ਬੈਲਜੀਅਮ |
ਬਰਾਬਰ |
3-- 3 |
|
26ਨਵੰਬਰ2011 |
ਦੱਖਣੀ ਅਫ਼ਰੀਕਾ-ਪੋਲੈਂਡ |
ਦੱਖਣੀ ਅਫ਼ਰੀਕਾ |
3-- 1 |
|
27ਨਵੰਬਰ2011 |
ਬੈਲਜੀਅਮ-ਪੋਲੈਂਡ |
ਬੈਲਜੀਅਮ |
7--3 |
|
27ਨਵੰਬਰ2011 |
ਭਾਰਤ--ਦੱਖਣੀ ਅਫ਼ਰੀਕਾ |
ਭਾਰਤ |
7--4 |
|
29ਨਵੰਬਰ2011 |
ਭਾਰਤ-ਪੋਲੈਂਡ |
ਭਾਰਤ |
7--0 |
|
29ਨਵੰਬਰ2011 |
ਬੈਲਜੀਅਮ- ਦੱਖਣੀ ਅਫ਼ਰੀਕਾ |
ਬੈਲਜੀਅਮ |
2- -1 |
|
ਟੀਮ
|
ਖੇਡੇ ਮੈਚ
|
ਜਿੱਤੇ
|
ਬਰਾਬਰ
|
ਹਾਰੇ
|
ਗੋਲ ਕੀਤੇ
|
ਗੋਲ ਖਾਧੇ
|
ਗੋਲ ਅੰਤਰ
|
ਪੁਆਇੰਟਸ
|
ਅਰਜਨਟੀਨਾ
|
3 |
2 |
1 |
0 |
10 |
6 |
+4 |
7
|
ਜਪਾਨ
|
3 |
1 |
2 |
0 |
6 |
5 |
+1 |
5
|
ਕੈਨੇਡਾ
|
3 |
1 |
0 |
2 |
6 |
6 |
0 |
3
|
ਮਲੇਸ਼ੀਆ
|
3 |
0 |
1 |
2 |
5 |
10 |
−5 |
1
|
ਪੂਲ ਬੀ ਦੇ ਮੈਚਾਂ ਦਾ ਵੇਰਵਾ
ਤਾਰੀਖ਼ |
ਟੀਮਾਂ |
ਜੇਤੂ ਟੀਮ |
ਗੋਲ |
|
26ਨਵੰਬਰ2011 |
ਕੈਨੇਡਾ-ਮਲੇਸ਼ੀਆ: |
ਕੈਨੇਡਾ |
3 – 1 |
|
26ਨਵੰਬਰ2011 |
ਅਰਜਨਟੀਨਾ-ਜਪਾਨ |
ਬਰਾਬਰ |
2 – 2 |
|
27ਨਵੰਬਰ2011 |
ਅਰਜਨਟੀਨਾ-ਕੈਨੇਡਾ |
ਅਰਜਨਟੀਨਾ |
3 – 2 |
|
27ਨਵੰਬਰ2011 |
ਜਪਾਨ-ਮਲੇਸ਼ੀਆ |
ਬਰਾਬਰ |
2 – 2 |
|
29ਨਵੰਬਰ2011 |
ਜਪਾਨ-ਕੈਨੇਡਾ |
ਜਪਾਨ |
2 – 1 |
|
29ਨਵੰਬਰ2011 |
ਅਰਜਨਟੀਨਾ- ਮਲੇਸ਼ੀਆ |
ਅਰਜਨਟੀਨਾ |
5 – 2 |
|
ਕੁਆਰਟਰ ਫਾਈਨਲ ਨਾਕ-ਆਊਟ ਗੇੜ
[ਸੋਧੋ]
1 ਦਸੰਬਰ 2011 |
ਬੈਲਜੀਅਮ-ਕੈਨੇਡਾ |
ਬੈਲਜੀਅਮ |
4 – 0 |
|
1 ਦਸੰਬਰ 2011 |
ਅਰਜਨਟੀਨਾਂ-ਪੋਲੈਂਡ |
ਅਰਜਨਟੀਨਾਂ |
5 – 1 |
|
1 ਦਸੰਬਰ 2011 |
ਭਾਰਤ-ਮਲੇਸ਼ੀਆ |
ਭਾਰਤ, ਗੋਲਡਨ ਗੋਲ ਰਾਹੀਂ |
5 – 4 |
|
1 ਦਸੰਬਰ 2011 |
ਦੱਖਣੀ ਅਫ਼ਰੀਕਾ-ਜਪਾਨ |
ਦੱਖਣੀ ਅਫ਼ਰੀਕਾ |
3 – 2 |
|
2 ਦਸੰਬਰ 2011 |
ਮਲੇਸ਼ੀਆ-ਜਪਾਨ |
ਮਲੇਸ਼ੀਆ |
2 – 1 |
|
2 ਦਸੰਬਰ 2011 |
ਪੋਲੈਂਡ-ਕੈਨੇਡਾ |
ਪੋਲੈਂਡ,ਗੋਲਡਨ ਗੋਲ ਰਾਹੀਂ |
3 – 2 |
|
3 ਦਸੰਬਰ 2011 |
ਬੈਲਜੀਅਮ-ਅਰਜਨਟੀਨਾ |
ਬੈਲਜੀਅਮ |
2 – 2 (3–2 ਪ.ਸ |
|
3 ਦਸੰਬਰ 2011 |
ਭਾਰਤ-ਦੱਖਣੀ ਅਫ਼ਰੀਕਾ |
ਭਾਰਤ |
4 – 2 |
|
ਪੁਜ਼ੀਸ਼ਨ ਮੈਚ ਤੀਜੇ ਤੋਂ ਅੱਠਵੇਂ ਸਥਾਨ ਲਈ
[ਸੋਧੋ]
4 ਦਸੰਬਰ 2011 |
(7ਵੇਂ 8ਵੇਂ) ਜਪਾਨ-ਕੈਨੇਡਾ |
ਜਪਾਨ |
7 – 2 |
|
4 ਦਸੰਬਰ 2011 |
(5ਵੇਂ 6ਵੇਂ) ਮਲੇਸ਼ੀਆ-ਪੋਲੈਂਡ |
ਮਲੇਸ਼ੀਆ |
3 – 0 |
|
4 ਦਸੰਬਰ 2011 |
(ਤੀਜੇ – ਚੌਥੇ) ਸਥਾਂਨ ਲਈ ਦੱਖਣੀ ਅਫ਼ਰੀਕਾ-ਅਰਜਨਟੀਨਾਂ
|
ਦੱਖਣੀ ਅਫ਼ਰੀਕਾ |
3 – 1 |
|
4 ਦਸੰਬਰ 2011 |
ਬੈਲਜੀਅਮ -ਭਾਰਤ
|
ਬੈਲਜੀਅਮ |
4 – 3 |
|
ਪੁਰਸ਼ ਹਾਕੀ ਚੈਂਪੀਅਨਜ਼ ਚੈਲੇਂਜ-1 ਦੀ ਸਥਿੱਤੀ
[ਸੋਧੋ]
ਵੱਖ ਵੱਖ ਦੇਸ਼ਾਂ ਦਾ ਪ੍ਰਦਰਸ਼ਨ
[ਸੋਧੋ]
ਟੀਮ
|
ਜੇਤੂ
|
ਉਪ-ਜੇਤੂ
|
ਤੀਜਾ ਸਥਾਨ
|
ਚੌਥਾ ਸਥਾਨ
|
ਅਰਜਨਟੀਨਾਂ
|
2 |
0 |
1 |
2
|
ਭਾਰਤ
|
1 |
1 |
2 |
0
|
ਨਿਊਜ਼ੀਲੈਂਡ
|
1 |
1 |
0 |
1
|
ਸਪੇਨ
|
1 |
0 |
0 |
0
|
ਦੱਖਣੀ ਕੋਰੀਆ
|
0 |
2 |
0 |
0
|
ਦੱਖਣੀ ਅਫ਼ਰੀਕਾ
|
0 |
1 |
2 |
0
|
ਪਾਕਿਸਤਾਨ
|
0 |
1 |
0 |
0
|
ਬੈਲਜੀਅਮ
|
1 |
0 |
1 |
0
|
ਇੰਗਲੈਂਡ
|
0 |
0 |
0 |
2
|
ਮਲੇਸ਼ੀਆ
|
0 |
0 |
0 |
1
|