ਸਮੱਗਰੀ 'ਤੇ ਜਾਓ

ਅਜਾਤਸ਼ਤਰੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਜਾਤਸ਼ਤਰੂ
ਮਗਧ ਦਾ ਬਾਦਸਾਹ
ਅਜਾਤਸ਼ਤਰੂ ਰਾਤ ਨੂੰ
ਸ਼ਾਸਨ ਕਾਲਅੰ. 492 – ਅੰ. 460 BCE
ਪੂਰਵ-ਅਧਿਕਾਰੀਬਿੰਬੀਸਾਰ
ਵਾਰਸਉਦਾਇ
ਮੌਤ461 ਬੀਸੀ
ਜੀਵਨ-ਸਾਥੀਰਾਜਕੁਮਾਰੀ ਵਜੀਰਾ
ਔਲਾਦਉਦੈਭਾਦਰਾ
ਸ਼ਾਹੀ ਘਰਾਣਾਹਰਿਯੰਕ ਵੰਸ਼
ਪਿਤਾਬਿੰਬੀਸਾਰ

ਅਜਾਤਸ਼ਤਰੂ (492 – c. 460 ਬੀਸੀ) ਉਤਰੀ ਭਾਰਤ ਦੇ ਮਗਧ ਦੇ ਹਰਿਯੰਕ ਵੰਸ਼ ਦਾ ਰਾਜਾ ਸੀ। ਆਪ ਰਾਜਾ ਬਿੰਬੀਸਾਰ ਦਾ ਪੁੱਤਰ ਸੀ। ਉਹ ਮਹਾਂਵੀਰ ਅਤੇ ਮਹਾਤਮਾ ਬੁੱਧ ਦੇ ਸਮੇਂ ਹੋਇਆ। ਉਹ ਆਪਣੇ ਪਿਤਾ ਨੂੰ ਕਤਲ ਕਰ ਕੇ ਰਾਜਾ ਬਣਿਆ।[1] ਅਜਾਤਸ਼ਤਰੂ ਨੂੰ ਕੂਣਿਕ ਵੀ ਕਿਹਾ ਜਾਂਦਾ ਹੈ। ਉਸ ਨੇ ਛੇਤੀ ਹੀ ਸਮਝ ਲਿਆ ਕਿ ਰਾਜ ਤਖਤ ਫੁੱਲਾਂ ਦੀ ਸੇਜ ਨਹੀਂ ਹੈ। ਮਗਧ ਦੀ ਉੱਤਰੀ ਤੇ ਉੱਤਰੀ ਪੱਛਮੀ ਸੀਮਾਵਾਂ ਉੱਤੇ ਗਣਤੰਤੀਕ ਜਾਤੀਆਂ ਅਧੀਨ ਹੋ ਰਹੀਆਂ ਸਨ ਅਤੇ ਉਹ ਸਾਰੀਆਂ ਅਜਾਤਸ਼ਤਰੂ ਦੇ ਵਿਰੋਧੀਆਂ ਨਾਲ ਕਾਸ਼ੀ ਕੋਸਲ ਦੇ ਗੁੱਟ ਵਿੱਚ ਜਾ ਰਲੀਆਂ। ਇਸ ਤਰ੍ਹਾਂ ਅਜਾਤਸ਼ਤਰੂ ਨੂੰ ਸ੍ਰਵਸਤੀ, ਵੈਸ਼ਾਲੀ ਦੇ ਵ੍ਰਿਜਾਂ, ਕੁਸ਼ੀਨਗਰ ਦੇ ਮੱਲਾਂ, ਪਾਵਾ ਦੇ ਮੱਲਾਂ ਦਾ ਸਾਹਮਣਾ ਕਰਨਾ ਪਿਆ।

ਹਵਾਲੇ

[ਸੋਧੋ]