ਅਨੁਰਾਧਾ ਬੇਨੀਵਾਲ
ਜਨਮ
[ਸੋਧੋ]ਅਨੁਰਾਧਾ ਬੇਨੀਵਾਲ ਦਾ ਜਨਮ 20 ਅਪ੍ਰੈਲ, 1986 ਨੂੰ ਪਿੰਡ ਖੇੜੀ ਮਹਿਮ, ਜ਼ਿਲ੍ਹਾ ਰੋਹਤਕ, ਹਰਿਆਣਾ ਵਿੱਚ ਹੋਇਆ। ਉਹ ਇੱਕ ਸ਼ਤਰੰਜ ਦੀ ਨੈਸ਼ਨਲ ਚੈਂਪੀਅਨ ਹੈ ਤੇ ਕੌਮਾਂਤਰੀ ਪੱਧਰ ’ਤੇ ਵੀ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕੀ ਹੈ।[1]
ਸਿੱਖਿਆ
[ਸੋਧੋ]ਅਨੁਰਾਧਾ ਬੇਨੀਵਾਲ ਦੀ ਮੁੱਢਲੀ ਸਿੱਖਿਆ ਉਸਦੇ ਆਪਣੇ ਘਰ ਵਿੱਚ ਹੀ ਹੋਈ ਅਤੇ ਉਹ ਬਚਪਨ ਤੋਂ ਲਗਾਤਾਰ ਸ਼ਤਰੰਜ ਖੇਡਦੀ ਰਹੀ ਹੈ। ਉਸਨੇ ਦਿੱਲੀ ਦੇ ਮਰਿੰਡਾ ਹਾਊਸ ਕਾਲਜ ਵਿੱਚੋਂ ਬੀ. ਏ. ਦੀ ਡਿਗਰੀ ਹਾਸਿਲ ਕੀਤੀ ਅਤੇ ਬਾਅਦ ਵਿੱਚ ,ਐਲ. ਐਲ. ਬੀ. ਕੀਤੀ। ਆਪਣੀ ਵਿਲੱਖਣ ਪਰਵਰਿਸ਼ ਕਰਕੇ ਉਹ ਸ਼ੁਰੂ ਤੋਂ ਸਮਾਜ ਵਿੱਚ ਔਰਤ ਉੱਤੇ ਹੋ ਰਹੇ ਦਮਨ ਨੂੰ ਮਹਿਸੂਸ ਕਰਦੀ ਰਹੀ ਹੈ, ਜਿਸਦੇ ਹਵਾਲੇ ਉਸਦੀਆਂ ਲਿਖਤਾਂ ਵਿੱਚੋਂ ਮਿਲਦੇ ਹਨ।
ਕਿੱਤਾ
[ਸੋਧੋ]ਅਨੁਰਾਧਾ ਬੇਨੀਵਾਲ ਅੱਜਕੱਲ੍ਹ ਲੰਡਨ ਵਿੱਚ ਰਹਿੰਦੀ ਹੈ ਤੇ ਸਕੂਲਾਂ, ਕਾਲਜਾਂ, ਘਰਾਂ ਵਿੱਚ ਸ਼ਤਰੰਜ ਸਿਖਾਉਂਦੀ ਹੈ।[2] ਲੰਡਨ ਵਿੱਚ ਪੈਰ ਜਮਾਉਣ ਤੋਂ ਬਾਅਦ ਉਸਨੇ ਹਿੰਦੁਸਤਾਨ ਵਿੱਚ ਕੁੜੀਆਂ ਦੇ ਸਮਾਜਿਕ ਮਾਨਸਿਕ ਵਿਕਾਸ ਲਈ ਇੱਕ ਗ਼ੈਰ-ਸਰਕਾਰੀ ਸੰਸਥਾ ‘ਜੀਓ ਬੇਟੀ’ ਦੇ ਨਾਮ ਤੋਂ ਸ਼ੁਰੂ ਕੀਤੀ ਹੈ। ਇਸ ਸੰਸਥਾ ਰਾਹੀਂ ਉਹ ਸਕੂਲਾਂ ਵਿੱਚ ਛੋਟੀਆਂ ਕੁੜੀਆਂ ਦੇ ਕੈਂਪ ਲਗਾਉਂਦੀ ਹੈ ਜਿਸ ਵਿੱਚ ਉਨ੍ਹਾਂ ਨੂੰ ਯੋਗ, ਆਤਮ-ਸੁਰੱਖਿਆ,ਸ਼ਤਰੰਜ ਅਤੇ ਹੋਰ ਕਈ ਚੀਜ਼ਾਂ ਸਿਖਾਉਂਦੀ ਹੈ।[3]
ਸਾਹਿਤ ਦੇ ਖੇਤਰ ਵਿੱਚ
[ਸੋਧੋ]ਅਜ਼ਾਦੀ ਮੇਰਾ ਬ੍ਰਾਂਡ
[ਸੋਧੋ]ਆਪਣੇ ਇਨ੍ਹਾਂ ਯਤਨਾਂ ਦੇ ਨਾਲ਼-ਨਾਲ਼ ਉਹ ਹਿੰਦੁਸਤਾਨ ਦੀਆਂ ਕੁੜੀਆਂ ਦੀਆਂ ਨੂੰ ਘਰੋਂ ਨਿਕਲਣ ਲਈ ਵੀ ਪ੍ਰੇਰਦੀ ਹੈ।[4] ਉਹ ਭਾਰਤ ਵਿੱਚ ਔਰਤਾਂ ਦੇ ਮਸਲਿਆਂ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਹੈ ਅਤੇ ਸਮੇਂ-ਸਮੇਂ ਤੇ ਲੋਕਾਂ ਵਿੱਚ ਚੇਤਨਾ ਵੀ ਲੈ ਕੇ ਜਾਂਦੀ ਹੈ। ਇਸੇ ਸੰਵੇਦਨਸ਼ੀਲਤਾ ਵਿੱਚੋਂ ਉਸਦੀ ਪਹਿਲੀ ਕਿਤਾਬ ‘ਅਜ਼ਾਦੀ ਮੇਰਾ ਬ੍ਰਾਂਡ’ ਨਿਕਲੀ ਹੈ। ਕਿਤਾਬ ਦੀ ਭੂਮਿਕਾ ਵਿੱਚ ‘ਸਵਾਨੰਦ ਕਿਰਕਰੇ’ ਨੇ ਉਸਨੂੰ ‘ਨਵੇਂ ਜ਼ਮਾਨੇ ਦੀ ਭਾਰਤੀ ਫ਼ਕੀਰਨ’ ਆਖਿਆ ਹੈ। ਇਹ ਉਸਦੀ ਯੋਰੂਪ ਘੁਮਕੜੀ ਦੇ ਬਿਰਤਾਂਤ ਦੀ ਪਹਿਲੀ ਕੜੀ ਹੈ। ਆਪਣੇ ਸਵਾਲਾਂ ਦੇ ਨਾਲ ਅਨੁਰਾਧਾ ਨੇ ਭਾਰਤੀ ਸਮਾਜ ਵਿੱਚ ਇਨਸਾਨ ਉੱਪਰ ਲੱਗੀਆਂ ਬੰਦਿਸ਼ਾਂ ਦੀ ਚੀਰਫਾੜ ਕੀਤੀ ਹੈ। ਅਜ਼ਾਦੀ ਮੇਰਾ ਬ੍ਰਾਂਡ ਸਥਾਪਤ ਸਮਾਜਿਕ ਢਾਂਚੇ ਵਿੱਚ ਔਰਤ ਅਤੇ ਮਰਦ ਦੋਨਾਂ ਦੀਆਂ ਬੰਦਿਸ਼ਾਂ ਬਾਰੇ ਸਵਾਲ ਉਠਾਉਂਦੀ ਹੈ। ਇਹ ਕਿਤਾਬ ਆਪਣੀ ਵਿਲੱਖਣ ਸ਼ੈਲੀ ਤੇ ਭਾਸ਼ਾ ਕਰਕੇ ਪਾਠਕਾਂ ਨੇ ਬਹੁਤ ਪਸੰਦ ਕੀਤੀ ਹੈ। ਇਸ ਕਿਤਾਬ ਵਿੱਚ ਲੇਖਿਕਾ ਨੇ ਯੂਰੋਪ ਦੇ ਨੌਂ ਸ਼ਹਿਰਾਂ ਦੀ ਆਪਣੀ ਪਹਿਲੀ ਯਾਤਰਾ ਦਾ ਵਰਣਨ ਕੀਤਾ ਹੈ।
ਇਸ ਘੁਮੱਕੜ ਨਾਮੇ ਦੀ ਦੂਜੀ ਕੜੀ ਕਿਤਾਬ 'ਲੋਕ ਜੋ ਮੇਰੇ ਵਿੱਚ ਰਹਿ ਗਏ' ਹੈ। ਇਸ ਕਿਤਾਬ ਵਿੱਚ ਲੇਖਿਕਾ ਨੇ ਆਪਣੀਆ ਯਾਤਰਾਵਾਂ ਦੌਰਾਨ ਮਿਲੇ ਉਨ੍ਹਾਂ ਲੋਕਾਂ ਬਾਰੇ ਲਿਖਿਆ ਹੈ ਜੋ ਉਸਦੇ ਜੀਵਨ ਵਿੱਚ ਸਦਾ ਲਈ ਰਹਿ ਗਏ। ਇਹ ਕਿਤਾਬ ਇੱਕ ਸਭਿਆਚਾਰਾਂ ਦਾ ਸੰਵਾਦ ਹੈ। ਇਹ ਕਿਤਾਬ ਪੰਜਾਬੀ ਵਿੱਚ ਵੀ ਅਨੁਵਾਦ[6] ਹੋ ਚੁੱਕੀ ਹੈ ਜਿਸਨੂੰ ‘ਕਥੋ ਪ੍ਰਕਾਸ਼ਨ’ ਨੇ ਛਾਪਿਆ ਹੈ ਅਤੇ ਅਰਸ਼ ਨੇ ਅਨੁਵਾਦ ਕੀਤਾ ਹੈ।
ਸਫ਼ਰ ਅਨੁਰਾਧਾ ਬੇਨੀਵਾਲ ਦੀ ਮੂਲ ਪ੍ਰਵਿਰਤੀ ਬਣ ਚੁੱਕਿਆ ਹੈ। ਉਹ ਪੂਰੀ ਦੁਨੀਆਂ ਨੂੰ ਆਪਣੇ ਖੰਭਾਂ ਹੇਠ ਸਮੇਟ ਘੁੰਮਦੀ ਰਹਿੰਦੀ ਹੈ।
ਸਾਹਿਤਕ ਨਮੂਨਾ
[ਸੋਧੋ]ਸ਼ਹਿਰ ਜਾਂ ਕੋਈ ਥਾਂ ਆਪਣੀ ਸ਼ਾਨੋ-ਸ਼ੌਕ਼ਤ ਨਾਲ਼ ਨਹੀਂ, ਕੁਝ ਹੋਰ ਨਾਲ਼ ਆਪਣਾ ਲਗਦੈ। ਕੀ ਹੈ ਉਹ ਕੁਝ ਹੋਰ, ਕਦੇ ਸੋਚਿਐ? ਮੇਰਾ ਮਨ ਤੜਫ ਉੱਠਦਾ ਏ ਅਜਿਹੀ ਥਾਂ ਲਈ, ਜਿੱਥੇ ਮੇਰੀ ਭਾਸ਼ਾ ਹੋਵੇ, ਮੇਰੇ ਲੋਕ ਹੋਣ, ਮੇਰਾ ਘਰ ਹੋਵੇ, ਮੇਰੇ ਤਿਉਹਾਰ ਹੋਣ, ਮੇਰੇ ਦੋਸਤ ਹੋਣ, ਮੇਰਾ ਕਾਲਜ ਹੋਵੇ, ਮੇਰਾ ਕੰਮ ਹੋਵੇ ਤੇ ਕੋਲ ਹੀ ਮੇਰਾ ਪਿੰਡ ਵੀ ਹੋਵੇ। ਸੁਪਨੇ ਵਰਗੀ ਗੱਲ ਲੱਗਦੀ ਹੈ, ਕੰਮ ਕੋਲ ਪਿੰਡ ਹੋਣਾ, ਪਿੰਡ ਕੋਲ ਅਜ਼ਾਦੀ ਹੋਣਾ, ਅਜ਼ਾਦੀ ਕੋਲ ਆਪਣਿਆਂ ਦਾ ਹੋਣਾ, ਆਪਣਿਆਂ ਕੋਲ ਪਿਆਰ ਹੋਣਾ, ਪਿਆਰ ਕੋਲ ਬੇਫ਼ਿਕਰੀ ਹੋਣਾ, ਬੇਫ਼ਿਕਰੀ ਦੇ ਕੋਲ ਭਰੋਸਾ ਹੋਣਾ, ਭਰੋਸੇ ਕੋਲ ਹਿੰਮਤ ਹੋਣਾ, ਹਿੰਮਤ ਕੋਲ ਅੱਖਾਂ ਹੋਣਾ, ਅੱਖਾਂ ਕੋਲ ਕੰਨ ਹੋਣਾ, ਤੇ ਕੰਨ ਕੋਲ ਤੇਰੇ ਬੁੱਲ੍ਹ ਹੋਣਾ...[7]
- ↑ ਬੇਨੀਵਾਲ, ਅਨੁਰਾਧਾ (2016). ਅਜ਼ਾਦੀ ਮੇਰਾ ਬ੍ਰਾਂਡ. ਦਿੱਲੀ: ਸਾਰਥਕ.
- ↑ "Linkedin Profile".
- ↑ "ਸ਼ਤਰੰਜ ਕੈਂਪ ਦੌਰਾਨ".
- ↑ "ਜੈਪੁਰ ਸਾਹਿਤ ਉਤਸਵ ਦੇ ਸੰਬੰਧ ਵਿੱਚ ਹਿੰਦੁਸਤਾਨ ਟਾਈਮਜ਼ ਦੀ ਸਟੋਰੀ".
- ↑ "ਕਿਤਾਬ ਲੈਣ ਲਈ ਲਿੰਕ".
- ↑ "ਕਿਤਾਬ ਲੈਣ ਲਈ ਲਿੰਕ".
- ↑ ਬੇਨੀਵਾਲ, ਅਨੁਰਾਧਾ (2022). ਲੋਕ ਜੋ ਮੇਰੇ ਵਿੱਚ ਰਹਿ ਗਏ. ਪਟਿਆਲਾ: ਕਥੋ ਪ੍ਰਕਾਸ਼ਨ. p. 101. ISBN 978-81-950511-4-4.
{{cite book}}
:|translator-first=
missing|translator-last=
(help)