ਸਮੱਗਰੀ 'ਤੇ ਜਾਓ

ਅਲਬਰਟ ਬੈਂਡੂਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਲਬਰਟ ਬੈਂਡੂਰਾ
ਜਨਮ (1925-12-04) ਦਸੰਬਰ 4, 1925 (ਉਮਰ 99)
ਰਾਸ਼ਟਰੀਅਤਾਕੈਨੇਡੀਅਨ/ਅਮਰੀਕਨ
ਅਲਮਾ ਮਾਤਰਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ
ਆਇਓਵਾ ਯੂਨੀਵਰਸਿਟੀ
ਲਈ ਪ੍ਰਸਿੱਧਸਮਾਜਕ ਬੋਧਾਤਮਕ ਥਿਊਰੀ
ਸਵੈ-ਕਾਰਗਰਤਾ
ਸੋਸ਼ਲ ਲਰਨਿੰਗ ਥਿਊਰੀ
ਬੋਬੋ ਡੌਲ ਪ੍ਰਯੋਗ
ਮਨੁੱਖੀ ਏਜੰਸੀ
ਪਰਸਪਰ ਨਿਸਚਤਾਵਾਦ
ਵਿਗਿਆਨਕ ਕਰੀਅਰ
ਖੇਤਰਮਨੋਵਿਗਿਆਨ, ਐਕਸ਼ਨ ਦਾ ਮਨੋਵਿਗਿਆਨ
ਅਦਾਰੇਸਟੈਨਫੋਰਡ ਯੂਨੀਵਰਸਿਟੀ
InfluencesRobert Sears, Clark Hull, Kenneth Spence, Arthur Benton. Neal Miller
Influencedਬੋਧਾਤਮਕ ਮਨੋਵਿਗਿਆਨ, ਸਮਾਜਿਕ ਮਨੋਵਿਗਿਆਨ

ਐਲਬਰਟ ਬੈਂਡੂਰਾ ਓਸੀ (/bænˈdʊərə/; ਜਨਮ 4 ਦਸੰਬਰ, 1925) ਹੈ, ਇੱਕ ਮਨੋਵਿਗਿਆਨੀ ਹੈ,ਸਟੈਨਫੋਰਡ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਵਿੱਚ ਸੋਸ਼ਲ ਸਾਇੰਸ ਦੇ ਡੇਵਿਡ ਸਟਾਰ ਜੌਰਡਨ ਪ੍ਰੋਫੈਸਰ ਐਮੀਰੀਟਸ ਹੈ।  

ਤਕਰੀਬਨ ਛੇ ਦਹਾਕਿਆਂ ਤੋਂ, ਬੈਂਡੂਰਾ ਸਿੱਖਿਆ ਦੇ ਖੇਤਰ ਅਤੇ ਸਮਾਜਿਕ ਬੋਧਾਤਮਕ ਸਿਧਾਂਤ, ਇਲਾਜ ਅਤੇ ਸ਼ਖਸੀਅਤ ਮਨੋਵਿਗਿਆਨ ਸਮੇਤ ਮਨੋਵਿਗਿਆਨ ਦੇ ਕਈ ਖੇਤਰਾਂ ਵਿੱਚ ਯੋਗਦਾਨ ਲਈ ਜ਼ਿੰਮੇਵਾਰ ਰਿਹਾ ਹੈ, ਅਤੇ ਵਿਵਹਾਰਵਾਦ ਅਤੇ ਬੋਧ ਮਨੋਵਿਗਿਆਨ ਦੇ ਵਿਚਕਾਰ ਅੰਤਰਕਾਲ ਵਿੱਚ ਵੀ ਪ੍ਰਭਾਵੀ ਸੀ। ਉਹ ਸਮਾਜਿਕ ਸਿੱਖਿਆ ਸਿਧਾਂਤ (ਸਮਾਜਿਕ ਬੋਧਾਤਮਕ ਸਿਧਾਂਤ ਦਾ ਨਾਂ ਬਦਲਿਆ ਗਿਆ) ਅਤੇ ਸਵੈ-ਕਾਰਗਰਤਾ ਦੇ ਸਿਧਾਂਤਕ ਨਿਰਮਾਣ ਦੇ ਮੋਢੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ ਪ੍ਰਭਾਵਸ਼ਾਲੀ 1961 ਦੇ ਬੋਬੋ ਡੌਲ ਪ੍ਰਯੋਗ ਲਈ ਵੀ ਜ਼ਿੰਮੇਵਾਰ ਹੈ। 

ਸਮਾਜਿਕ ਬੋਧਾਤਮਕ ਸਿਧਾਂਤ ਇਹ ਹੈ ਕਿ ਲੋਕ ਦੂਜਿਆਂ ਨੂੰ ਵਾਚਣ ਤੋਂ ਕਿਵੇਂ ਤੋਂ ਸਿੱਖਦੇ ਹਨ। ਸਮਾਜਿਕ ਬੋਧਾਤਮਕ ਸਿਧਾਂਤ ਦਾ ਇੱਕ ਉਦਾਹਰਣ ਅਧਿਆਪਕ ਦੀ ਰੀਸ ਕਰਨ ਵਾਲੇ ਵਿਦਿਆਰਥੀ ਹੋਣਗੇ। ਸਵੈ-ਕਾਰਗਰਤਾ "ਸੰਭਾਵੀ ਸਥਿਤੀਆਂ ਦਾ ਪ੍ਰਬੰਧ ਕਰਨ ਲਈ ਲੋੜੀਂਦੇ ਕਾਰਜ ਦੇ ਮਾਰਗਾਂ ਨੂੰ ਸੰਗਠਿਤ ਕਰਨ ਅਤੇ ਲਾਗੂ ਕਰਨ ਦੀਆਂ ਆਪਣੀਆਂ ਯੋਗਤਾਵਾਂ ਵਿੱਚ ਵਿਸ਼ਵਾਸ ਹੈ।" ਦੂਜੇ ਸ਼ਬਦਾਂ ਵਿੱਚ, ਸਵੈ-ਕਾਰਗਰਤਾ ਕਾਰਵਾਈ ਕਰਨ ਲਈ ਆਪਣੇ ਆਪ ਵਿੱਚ ਵਿਸ਼ਵਾਸ ਹੈ। ਬੋਬੋ ਡੌਲ ਦਾ ਪ੍ਰਯੋਗ ਇਹੋ ਸੀ ਕਿ ਐਲਬਰਟ ਬੈਂਡੂਰਾ ਨੇ ਬੱਚਿਆਂ ਵਿੱਚ ਹਮਲਾਵਰਤਾ ਅਤੇ  ਗ਼ੈਰ-ਹਮਲਾਵਰਤਾ ਦਾ ਅਧਿਐਨ ਕਿਵੇਂ ਕੀਤਾ 

2002 ਦੇ ਸਰਵੇਖਣ ਵਿੱਚ ਬੈਂਡੂਰਾ ਨੂੰ ਸਰਬ ਸਮਿਆਂ ਵਿੱਚ ਹਵਾਲਿਆਂ ਦੇ ਤੌਰ 'ਤੇ ਸਭ ਤੋਂ ਚੌਥੇ ਸਭ ਤੋਂ ਵੱਧ ਵਾਰ ਵਰਤੇ ਜਾਣ ਵਾਲੇ ਮਨੋਵਿਗਿਆਨੀਆਂ ਵਿੱਚ ਬੀ. ਐੱਫ. ਸਕਿਨਰ, ਸਿਗਮੰਡ ਫਰਾਉਡ ਅਤੇ ਜੀਨ ਪਿਆਜੇ ਦੇ ਬਾਅਦ ਚੌਥੇ ਸਥਾਨ ਉੱਤੇ ਅਤੇ ਜੀਵਿਤ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਦੇ ਰੂਪ ਵਿੱਚ ਦਰਜ ਕੀਤਾ ਗਿਆ। [1] ਬੈਂਡੁਰਾ ਸਭ ਤੋਂ ਵੱਡਾ ਜੀਵਿਤ ਮਨੋਵਿਗਿਆਨੀ ਅਤੇ[2][3][4][5] ਸਰਬ ਸਮਿਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਮਨੋਵਿਗਿਆਨਿਆਂ ਵਿੱਚੋਂ ਇੱਕ ਵਜੋਂ ਵੱਡੇ ਪੈਮਾਨੇ ਤੇ ਚਰਚਾ ਵਿੱਚ ਰਿਹਾ ਹੈ।[6][7]

1974 ਵਿੱਚ ਬੈਂਡੂਰਾ ਨੂੰ ਅਮਰੀਕੀ ਸਾਈਕਲੋਜੀਕਲ ਐਸੋਸੀਏਸ਼ਨ (ਏਪੀਏ) ਦਾ 82ਵਾਂ ਪ੍ਰਧਾਨ ਚੁਣਿਆ ਗਿਆ। ਉਹ ਏਪੀਏ ਦੇ ਇਤਿਹਾਸ ਵਿੱਚ 48 ਸਾਲ ਦੀ ਉਮਰ ਵਿਚ, ਸਭ ਤੋਂ ਘੱਟ ਉਮਰ ਦੇ ਪ੍ਰਧਾਨ ਚੁਣੇ ਗਏ ਵਿਅਕਤੀਆਂ ਵਿੱਚੋਂ ਇੱਕ ਸੀ। ਬੈਂਡੂਰਾ ਨੇ ਏਪੀਏ ਬੋਰਡ ਆਫ਼ ਸਾਇੰਟੀਫਿਕ ਅਫ਼ੇਅਰਜ਼ ਦੇ ਮੈਂਬਰ ਦੇ ਤੌਰ 'ਤੇ 1968 ਤੋਂ 1970 ਤਕ ਸੇਵਾ ਕੀਤੀ ਅਤੇ ਜਰਨਲ ਆਫ਼ ਪਰਸਨੈਲਟੀ ਐਂਡ ਸੋਸ਼ਲ ਸਾਇਕੋਲਾਜੀ ਸਮੇਤ ਮਨੋਵਿਗਿਆਨ ਦੇ ਰਸਾਲਿਆਂ ਦੇ ਸੰਪਾਦਕੀ ਬੋਰਡ ਦੇ ਮੈਂਬਰ ਵਜੋਂ ਜਾਣਿਆ ਜਾਂਦਾ ਹੈ। [8] 82 ਸਾਲ ਦੀ ਉਮਰ ਵਿਚ, ਬੈਂਡੂਰਾ ਨੂੰ ਮਨੋਵਿਗਿਆਨ ਲਈ ਗਰਾਮਾਅਰ ਅਵਾਰਡ ਦਿੱਤਾ ਗਿਆ।

ਮੁਢਲੀ ਜ਼ਿੰਦਗੀ 

[ਸੋਧੋ]

ਬੈਂਡੂਰਾ ਦਾ ਜਨਮ ਅਲਬਰਟਾ ਦੇ ਮੁੰਡਾਰੇ, ਜੋ ਕਿ ਚਾਰ ਸੌ ਲੋਕਾਂ ਦਾ ਇੱਕ ਖੁੱਲ੍ਹੇ ਕਸਬਾ ਸੀ, ਵਿਖੇ ਵਿੱਚ ਹੋਇਆ ਸੀ। ਸਭ ਤੋਂ ਛੋਟੇ ਬੱਚੇ ਦੇ ਰੂਪ ਵਿੱਚ ਉਹ ਛੇ ਜਣਿਆਂ ਦੇ ਇੱਕ ਪਰਵਾਰ ਵਿੱਚ ਇੱਕ ਹੀ ਪੁੱਤਰ ਸੀ। ਇਹੋ ਜਿਹੇ ਇੱਕ ਦੂਰ ਦੁਰਾਡੇ ਦੇ ਕਸਬੇ ਵਿੱਚ ਸਿੱਖਿਆ ਦੀਆਂ ਸੀਮਾਵਾਂ ਦੇ ਕਾਰਨ ਬੈਂਡੂਰਾ ਸਿੱਖਣ ਦੇ ਮਾਮਲੇ ਵਿੱਚ ਸੁਤੰਤਰ ਅਤੇ ਸਵੈ-ਪ੍ਰੇਰਿਤ ਹੋ ਗਿਆ, ਅਤੇ ਇਹ ਮੁੱਖ ਤੌਰ 'ਤੇ ਵਿਕਸਤ ਹੋ ਗਏ ਲੱਛਣ ਉਸਦੇ ਲੰਬੇ ਕੈਰੀਅਰ ਵਿੱਚ ਬਹੁਤ ਸਹਾਇਕ ਸਾਬਤ ਹੋਏ।[9] ਬੈਂਡੂਰਾ ਪੋਲਿਸ਼ ਅਤੇ ਯੂਕਰੇਨੀ ਮੂਲ ਦਾ ਹੈ; ਉਸ ਦਾ ਪਿਤਾ ਕ੍ਰਾਕੋ, ਪੋਲੈਂਡ ਤੋਂ ਸੀ ਜਦੋਂ ਕਿ ਉਸਦੀ ਮਾਂ ਯੂਕਰੇਨ ਤੋਂ ਸੀ।

ਹਵਾਲੇ

[ਸੋਧੋ]
  1. Haggbloom S.J. (2002). The 100 most eminent psychologists of the 20th century, Review of General Psychology, 6 (2). 139–152.
  2. "Showcasing The Very Best Online Psychology Videos". All-about-psychology.com. Archived from the original on 27 December 2010. Retrieved December 30, 2010. {{cite web}}: Unknown parameter |dead-url= ignored (|url-status= suggested) (help)
  3. Foster, Christine (July 2, 2003). "STANFORD Magazine: September/October 2006 > Features > Albert Bandura". Stanfordalumni.org. Retrieved December 30, 2010.
  4. Vancouver, The (December 6, 2007). "Canadian-born psychology legend wins $200,000 prize". Canada.com. Archived from the original on September 3, 2011. Retrieved December 30, 2010. {{cite web}}: Unknown parameter |dead-url= ignored (|url-status= suggested) (help)
  5. [1]
  6. "10 Most Influential Psychologists". Psychology.about.com. September 24, 2010. Retrieved December 30, 2010.
  7. C. George Boeree (December 4, 1925). "Albert Bandura". Webspace.ship.edu. Retrieved December 30, 2010.
  8. http://search.proquest.com/docview/614419572
  9. "Bandura, Albert." Psychologists and Their Theories for Students. Ed. Kristine Krapp. Vol. 1. Detroit: Gale, 2005. 39–66. Gale Virtual Reference Library. Web. 3 Apr. 2012.