ਇਲੈਕਟ੍ਰੋਪੌਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਲੈਕਟ੍ਰੋਪੌਪ
ਸ਼ੈਲੀਗਤ ਮੂਲ
ਸਭਿਆਚਾਰਕ ਮੂਲਮ1980 ਦੀ ਸ਼ੁਰੂਆਤ ਵਿੱਚ
ਪ੍ਰਤੀਨਿਧ ਸਾਜ਼
ਵਿਓਂਤਪਤ ਰੂਪ
ਹੋਰ ਵਿਸ਼ੇ

ਇਲੈਕਟ੍ਰੋਪੌਪ ਸਿੰਥ-ਪੌਪ ਦੀ ਇੱਕ ਕਿਸਮ ਹੈ, ਜਿਸ ਵਿੱਚ ਇਲੈਕਟ੍ਰੌਨਿਕ ਸੰਗੀਤ ਦੀ ਅਵਾਜ਼ ਦੇ ਤਿੱਖੇਪਨ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਇਹ ਸ਼ੈਲੀ 2000 ਦੇ ਦਹਾਕੇ ਤੋਂ ਮਸ਼ਹੂਰ ਹੋਣੀ ਸ਼ੁਰੂ ਹੋਈ ਅਤੇ ਇਸ ਪਿੱਛੋਂ ਇਸਦਾ ਪ੍ਰਭਾਵ ਵਧਦਾ ਹੀ ਰਿਹਾ ਹੈ।[4]

ਇਤਿਹਾਸ[ਸੋਧੋ]

ਸ਼ੁਰੂਆਤੀ 1980 ਵਿੱਚ[ਸੋਧੋ]

1980 ਦੀ ਸ਼ੁਰੂਆਤ ਵਿੱਚ ਕਲਾਕਾਰ ਜਿਵੇਂ ਕਿ ਗੈਰੀ ਨੂਮਨ, ਦ ਹਿਊਮਨ ਲੀਗ, ਸੌਫ਼ਟ ਸੈੱਲ, ਜੌਨ ਫ਼ੌਕਸ ਅਤੇ ਵਿਸਾਜ ਹੋਰਾਂ ਨੇ ਇੱਕ ਨਵੇਂ ਸਿੰਥ-ਪੌਪ ਸੰਗੀਤ ਦੇ ਇੱਕ ਨਵੇਂ ਰੂਪ ਨੂੰ ਅੱਗੇ ਵਧਾਇਆ ਜਿਸ ਵਿੱਚ ਇਲੈਕਟ੍ਰੌਨਿਕ ਅਤੇ ਸਿੰਥੇਸਾਈਜ਼ਰ ਸੰਗੀਤ ਦੇ ਤਿੱਖੇਪਨ ਦਾ ਇਸਤੇਮਾਲ ਕੀਤਾ ਗਿਆ ਸੀ।[5] ਇਲੈਕਟ੍ਰੋ ਸੰਗੀਤ ਦੀ ਸ਼ੈਲੀ ਨੂੰ ਮੁੱਖ ਤੌਰ 'ਤੇ ਐਫ਼ਰੀਕਾ ਬਾਮਬਾਟਾ ਦੁਆਰਾ ਬਣਾਇਆ ਗਿਆ ਸੀ ਜਿਹੜਾ ਕਿ ਯੈਲੋ ਮੈਜਿਕ ਔਰਕੈਸਟਰਾ ਅਤੇ ਕਰਾਫ਼ਵਰਕ ਤੋਂ ਬਹੁਤ ਪ੍ਰਭਾਵਿਤ ਸੀ, ਜਿਹੜੇ ਕਿ ਅੱਗੋਂ 1980 ਦੇ ਮੈਡੋਨਾ ਦੇ ਪੌਪ ਸੰਗੀਤ ਦੀ ਸ਼ੈਲੀ ਤੋਂ ਪ੍ਰਭਾਵਿਤ ਸਨ।[6]

21ਵੀਂ ਸ਼ਤਾਬਦੀ[ਸੋਧੋ]

2009 ਵਿੱਚ ਮੀਡੀਆ ਨੇ ਇਲੈਕਟ੍ਰੋਪੌਪ ਦੇ ਸਿਤਾਰਿਆਂ ਦੇ ਇੱਕ ਨਵੇਂ ਯੁਗ ਬਾਰੇ ਕਈ ਲੇਖ ਲਿਖੇ ਅਤੇ ਬੇਸ਼ੱਕ ਉਹਨਾਂ ਨੇ ਇਲੈਕਟ੍ਰੋਪੌਪ ਦੇ ਕਈ ਕਲਾਕਾਰਾਂ ਦੀ ਲੋਕਪ੍ਰਿਯਤਾ ਦੇ ਚੜ੍ਹਾਅ ਨੂੰ ਵੇਖਿਆ ਸੀ। ਬੀਬੀਸੀ ਦੁਆਰਾ ਕਰਵਾਏ ਗਏ ਸਾਊਂਡ ਔਫ਼ 2009 ਦੇ ਸਰਵੇਖਣ ਵਿੱਚ, ਜਿਸ ਵਿੱਚ ਉਹਨਾਂ ਨੇ 130 ਸੰਗੀਤ ਮਾਹਿਰਾਂ ਦੀ ਰਾਏ ਲਈ ਗਈ ਸੀ, ਦੇ ਨਤੀਜੇ ਅਨੁਸਾਰ ਉੱਪਰੀ ਸਤਰ ਦੇ 15 ਕਲਾਕਾਰਾਂ ਵਿੱਚੋਂ 10 ਇਲੈਕਟ੍ਰੋਪੌਪ ਸ਼ੈਲੀ ਨਾਲ ਸਬੰਧ ਰੱਖਦੇ ਸਨ।[7]ਲੇਡੀ ਗਾਗਾ ਦੀ ਉਸਦੀ 2008 ਵਿੱਚ ਆਈ ਪਹਿਲੀ ਐਲਬਮ ਦ ਫ਼ੇਮ ਤੋਂ ਉਸਨੂੰ ਬਹੁਤ ਹੀ ਵੱਡੀ ਵਪਾਰਕ ਸਫ਼ਲਤਾ ਹਾਸਲ ਹੋਈ ਸੀ।[8][9][10][11][12] ਸੰਗੀਤ ਲੇਖਕ ਸਾਈਮਨ ਰੇਨਡਲਸ ਨੇ ਨੋਟ ਕੀਤਾ ਕਿ ਗਾਗਾ ਬਾਰੇ ਸੰਗੀਤ ਤੋਂ ਬਿਨ੍ਹਾਂ (ਜਿਹੜਾ ਕਿ 1980ਵੇਂ ਦਾ ਨਹੀਂ ਸੀ) ਸਭ ਕੁਝ ਇਲੈਕਟ੍ਰੋਕਲੈਸ਼ ਤੋਂ ਆਇਆ ਹੈ।[13] ਕੋਰੀਅਨ ਪੌਪ ਸੰਗੀਤ ਵੀ ਇਲੈਕਟ੍ਰੋਪੌਪ ਤੋਂ ਪ੍ਰਭਾਵਿਤ ਸੀ ਖ਼ਾਸ ਕਰਕੇ ਉਹਨਾਂ ਮੁੰਡਿਆਂ ਅਤੇ ਕੁੜੀਆਂ ਦੇ ਬੈਂਡਾਂ ਵਿੱਚ ਜਿਵੇਂ ਕਿ ਸੂਪਰ ਜੂਨੀਅਰ, ਸ਼ੀਨੀ, ਐਫ਼ਐਕਸ ਗਰੁੱਪ ਅਤੇ ਗਰਲਜ਼ ਜਨਰੇਸ਼ਨ ਆਦਿ।[14]

ਮਰਦ ਕਲਾਕਾਰ ਬਹੁਤ ਮਸ਼ਹੂਰ ਹੋ ਗਏ, ਜਿਹਨਾਂ ਨੇ ਅਮਰੀਕਾ ਵਿੱਚ ਬਹੁਤ ਲੋਕਪ੍ਰਿਯਤਾ ਹਾਸਿਲ ਕੀਤੀ ਸੀ, ਜਿਹਨਾਂ ਵਿੱਚ ਬ੍ਰਿਟਿਸ਼ ਲੇਖਕ ਅਤੇ ਨਿਰਮਾਤਾ ਟਾਇਓ ਕਰੂਜ਼ ਸ਼ਾਮਿਲ ਸੀ,[15] ਅਤੇ ਜਿਸ ਵਿੱਚ ਇੱਕ ਆਦਮੀ ਦਾ ਐਕਟ ਆਊਲ ਸਿਟੀ ਵੀ ਸ਼ਾਮਿਲ ਸੀ, ਜਿਹੜਾ ਕਿ ਅਮਰੀਕਾ ਦਾ ਇੱਕ ਨੰਬਰ ਸਿੰਗਲ ਸੀ।[16][17][18] ਪੈਸ਼ਨ ਪਿਟ ਦੇ ਗਾਇਕ ਮਾਈਕਲ ਐਂਜਲੇਕਸ ਨੇ 2009 ਦੀ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਇਲੈਕਟ੍ਰੋਪੌਪ ਸੰਗੀਤ ਨੂੰ ਵਜਾਉਣ ਬਾਰੇ ਉਸਦਾ ਕੋਈ ਇਰਾਦਾ ਨਹੀਂ ਪਰ ਵਿਦਿਆਰਥੀ ਜੀਵਨ ਦੀਆਂ ਸੀਮਾਵਾਂ ਨੇ ਇਸ ਨੂੰ ਵਧੇਰੇ ਪਹੁੰਚਯੋਗ ਬਣਾ ਦਿੱਤਾ ਸੀ।[19] ਕੁਝ ਕਲਾਕਾਰਾਂ ਨੇ ਹੋਰ ਸ਼ੈਲੀਆਂ ਨੂੰ ਇਲੈਕਟ੍ਰੋਪੌਪ ਵਿੱਚ ਬਦਲਣ ਲਈ ਸੰਗੀਤ ਤਕਨਾਲੋਜੀ ਦੀ ਵਰਤੋਂ ਕੀਤੀ ਸੀ। ਉਦਾਹਰਨ ਲਈ ਵਾਰਮ ਗੋਸਟ ਦੇ ਪੌਲ ਡੰਕਨ ਨੇ ਇੰਡੀ ਸੰਗੀਤ ਦੇ ਲੋਕ ਗਾਇਕਾਂ ਮਾਊਂਟੇਨ ਮੈਨ ਤੋਂ ਇੱਕ ਰਿਕਾਰਡ ਲਿਆ ਸੀ ਅਤੇ ਇਸਨੂੰ ਇਲੈਕਟ੍ਰੋਪੌਪ ਵਿੱਚ ਬਦਲ ਦਿੱਤਾ ਸੀ। [20]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 ਜੋਨਸ 2006, p. 107.
  2. Jon Pareles (March 21, 2010). "Spilling Beyond a Festival's Main Courses". The New York Times.
  3. "Spilling Beyond a Festival's Main Courses". The New York Times. 22 March 2010 – via New York Times.
  4. Jones 2006, p. 107.
  5. Reynolds 2005, pp. 296-308.
  6. David Toop (March 1996), "A-Z Of Electro", The Wire, no. 145, retrieved 2011-05-29
  7. UK gaga for electro-pop, guitar bands fight back Archived 2009-07-23 at the Wayback Machine., The Kuwait Times, January 28, 2009
  8. "BBC NEWS - Entertainment - Number one single for Lady GaGa". bbc.co.uk.
  9. "BBC NEWS - Entertainment - Lady GaGa holds onto chart crown". bbc.co.uk.
  10. "Search - Billboard". billboard.com.
  11. "Login".
  12. Neil McCormick (21 January 2009). "Lady GaGa: pop meets art to just dance". Telegraph.co.uk.
  13. The 1980s revival that lasted an entire decade by Simon Reynolds for The Guardian 22 January 2010
  14. Mullins, Michelle (15 January 2012). "K-pop splashes into the west". The Purdue University Calumet Chronicle. Archived from the original on 4 June 2013. Retrieved 22 June 2012. {{cite news}}: Unknown parameter |deadurl= ignored (|url-status= suggested) (help)
  15. "Taio Cruzes Up The U.S Chart!". MTV UK. Archived from the original on 2011-02-25. Retrieved 2018-04-15. {{cite web}}: Unknown parameter |dead-url= ignored (|url-status= suggested) (help)
  16. Maybe I'm Dreaming: Owl City [1] Access date: July 9, 2009.
  17. "BBC News - Pop's space cadets set to blast off". bbc.co.uk.
  18. "Party just beginning for electro-pop duo LMFAO". Reuters.
  19. "Interview: Michael Angelakos of Passion Pit Boston Phoenix October 1, 2009".
  20. Erick Sermon (March 2011). "Warm Ghost – Uncut Diamond EP -- Partisan Records: 2011". Music Nerdery. Archived from the original on 2011-02-28. Retrieved 2011-05-08. {{cite news}}: Italic or bold markup not allowed in: |publisher= (help); Unknown parameter |dead-url= ignored (|url-status= suggested) (help)

ਗ੍ਰੰਥਸੂਚੀ[ਸੋਧੋ]

Jones, Hollin (2006). Music Projects with Propellerhead Reason: Grooves, Beats and Styles from Trip Hop to Techno. PC Publishing. ISBN 978-1-870775-14-4. {{cite book}}: Invalid |ref=harv (help)