ਸਮੱਗਰੀ 'ਤੇ ਜਾਓ

ਉੱਪ-ਸਭਿਆਚਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਉਪ ਸੱਭਿਆਚਾਰ ਦਰਅਸਲ ਸੱਭਿਆਚਾਰ ਦਾ ਹੀ ਭਾਗ ਹੈ। ਜਿੱਥੇ ਸੱਭਿਆਚਾਰ ਦਾ ਸੰਬੰਧ ਕਿਸੇ ਜਨ-ਸਮੂਹ ਜਾਂ ਸਮਾਜ ਨਾਲ ਹੁੰਦਾ ਹੈ ਉਥੇ ਉਪ-ਸੱਭਿਆਚਾਰ ਦਾ ਸੰਬੰਧ ਇਸੇ ਜਨ-ਸਮੂਹ ਦੇ ਵਿਕਾਸ ਪੱਧਰ ਵਿਚ ਆਏ, ਵੱਖ-ਵੱਖ ਪੜਾਵਾ ਦੇ ਆਧਾਰ ਤੇ ਉਪ-ਸਮੂਹਾਂ ਨਾਲ ਸੰਬੰਧ ਰੱਖਦਾ ਹੈ। ਸੱਭਿਆਚਾਰ ਅਤੇ ਉਪ-ਸੱਭਿਆਚਾਰ ਨੂੰ ਇੱਕ ਦੂਜੇ ਤੋਂ ਨਿਖੇੜ ਕੇ ਨਹੀਂ ਬਲਕਿ ਇੱਕ ਦੂਸਰੇ ਦੇ ਸੰਦਰਭ ਵਿਚ ਰੱਖਕੇ ਹੀ ਅੰਤਰ ਸਪੱਸ਼ਟ ਕੀਤਾ ਜਾ ਸਕਦਾ ਹੈ। ਜਿੱਥੇ ਅਸੀਂ ਇੱਕ ਸੱਭਿਆਚਾਰ ਨੂੰ ਦੂਜੇ ਸੱਭਿਆਚਾਰ ਦੇ ਪ੍ਰਸੰਗ ਵਿਚ ਰੱਖ ਕੇ ਸਮਝਦੇ ਹਾਂ ਉਥੇ ਇਕੋ ਸੱਭਿਆਚਾਰ ਵਿਚਲੇ ਦੋ ਜਾਂ ਇਸ ਤੋਂ ਵੱਧ ਉਪ-ਭਾਸ਼ਾਈ ਸੱਭਿਆਚਾਰਾ ਦੀਆਂ ਬੁਨਿਆਦੀ ਸਾਂਝਾ ਨੂੰ ਪਰਖਣ ਉਪਰੰਤ ਜੋ ਅੰਤਰ ਪਾਏ ਜਾਂਦੇ ਹਨ, ਨੂੰ ਉਸ ਖਿੱਤੇ ਦਾ ਉਪ-ਸੱਭਿਆਚਾਰ ਕਿਹਾ ਜਾਂਦਾ ਹੈ।

ਉਦਾਹਰਣ

[ਸੋਧੋ]

ਉਦਾਹਰਣ ਦੇ ਤੌਰ `ਤੇ ਜਿੱਥੇ ਭਾਰਤੀ ਸੱਭਿਆਚਾਰ ਦੇ ਸੰਦਰਭ ਵਿਚ ਵੇਖਿਆ ਬੰਗਾਲੀ, ਪੰਜਾਬੀ ਅਤੇ ਗੁਜਰਾਤੀ ਆਦਿ ਉਪ-ਸੱਭਿਆਚਾਰਕ ਦਾ (ਮੂਲ) ਭਾਰਤੀ ਸੱਭਿਆਚਾਰ ਹੈ। ਉਥੇ ਹੀ ਇਹਨਾਂ ਰਾਜਾ ਅਧੀਨ ਉਥੇ ਵੱਸਦੇ ਵੱਖ-ਵੱਖ ਜਨ-ਸਮੂਹਾਂ ਜਾਂ ਜਾਤੀਆਂ, ਧਰਮਾਂ ਆਦਿ ਦੇ ਲੋਕਾਂ ਦੇ ਸੱਭਿਆਚਾਰ ਉਪ-ਸੱਭਿਆਚਾਰ ਅਖਵਾਉਣਗੇ। ਉਦਾਹਰਣ ਲਈ ਪੰਜਾਬੀ ਸੱਭਿਆਚਾਰ ਅਧੀਨ ਆਉਂਦੇ ਵੱਖ-ਵੱਖ ਖਿੱਤੇ ਸਾਂਝਾ, ਮਾਲਵਾਂ, ਪੁਆਧ ਅਤੇ ਦੁਆਬਾ ਆਦਿ ਇਲਾਕੇ ਆਪਣੀਆਂ ਇਲਾਕੀਆਂ ਵਿਸ਼ੇਸ਼ਤਾਈਆਂ ਵੱਖਰਤਾਵਾਂ ਕਰਨ ਇਕ-ਦੂਜੇ ਨਾਲੋਂ ਅੱਡਰੇ ਹਨ। ਇਨ੍ਹਾਂ ਵੱਖਰਤਾਵਾਂ ਦੇ ਆਧਾਰ ਤੇ ਇਹ ਪੰਜਾਬੀ ਸੱਭਿਆਚਾਰ ਵਿਚ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਉਪ-ਸੱਭਿਆਚਾਰਾਂ ਕਰਕੇ ਜਾਣੇ ਜਾਂਦੇ ਹਨ।1

ਸੱਭਿਆਚਾਰ ਅਤੇ ਉਪ-ਸੱਭਿਆਚਾਰ ਵਿਚਲਾ ਵਖਰੇਵਾਂ ਸੱਭਿਆਚਾਰਕ ਵਰਤਾਰਿਆਂ ਨੂੰ ਪ੍ਰਗਟ ਕਰਦੇ ਪੈਟਰਨਾਂ ਉੱਤੇ ਨਿਰਭਰ ਕਰਦਾ ਹੈ, ਜਿਹੜੇ ਪੈਟਰਨ ਸਮਾਜਕ ਪ੍ਰਬੰਧ ਦੇ ਸਮੁੱਚ ਦੀ ਥਾਂ ਇਸਦੇ ਕਿਸੇ ਇੱਕ ਉਪ-ਅੰਗ ਨੂੰ ਪ੍ਰਗਟ ਕਰਦੇ ਹਨ ਉਹ ਉਪ-ਸੱਭਿਆਚਾਰ ਨਾਲ ਸਬੰਧਿਤ ਹੁੰਦੇ ਹਨ। ਇਨ੍ਹਾਂ ਵਿੱਚ ਅਕਸਰ ਕਿੱਤੇ, ਰੁਤਬੇ, ਜਮਾਤ, ਜਾਤ, ਧਰਮ, ਵਿਦਿਆ ਅਤੇ ਭਾਸ਼ਾਈ ਪ੍ਰਯੋਗ ਜਾਂ ਇਲਾਕਾਈ ਬਣਤਰ ਤੋਂ ਪਹਿਰਾਵੇ ਤੱਕ ਦਾ ਆਸ਼ਿਕ ਵਖਰੇਵਾਂ ਵੀ ਸੱਭਿਆਚਾਰ ਅਤੇ ਉਪ ਸੱਭਿਆਚਾਰ ਦੇ ਅੰਤਰ-ਨਿਖੇੜ ਦਾ ਪਹਿਲੂ ਹੋ ਸਕਦਾ ਹੈ।2 ਹਰ ਕੌਮ ਦਾ ਦਾ ਇੱਕ ਕੇਂਦਰੀ ਸੱਭਿਆਚਾਰ ਹੁੰਦਾ ਹੈ। ਉਸ ਦੇ ਅੱਗੇ ਕਈ ਉਪ ਸੱਭਿਆਚਾਰ ਹੰੁਦੇ ਹਨ। ਉਪ-ਸੱਭਿਆਚਾਰ ਵੱਖ-ਵੱਖ ਸੱਭਿਆਚਾਰਾਂ ਦੇ ਸੰਘਰਸ਼ ਵਿਚੋਂ ਉਤਪੰਨ ਹੁੰਦੇ ਹਨ। ਕਿਉਂਕਿ ਉਹਨਾਂ ਦੋਹਾਂ ਦਾ ਰਹਿਣ-ਸਹਿਣ ਅਰਥਾਤ ਜੀਵਨ-ਢੰਗ ਵੱਖੋਂ-ਵੱਖਰਾ ਹੁੰਦਾ ਹੈ। ਮਿਸਾਲ ਵਜੋਂ ਜੇ ਕੁੱਝ ਲੋਕ ਦੋ ਵੱਖ-ਵੱਖ ਖੇਤਰਾਂ ਵਿਚ ਵੱਖ-ਵੱਖ ਰਹਿ ਰਹੇ ਹੋਣ ਪਰ ਬਾਅਦ ਵਿਚ ਉਹਨਾਂ ਨੂੰ ਕਿਸੇ ਇੱਕ ਵਿਸ਼ੇਸ਼ ਖੇਤਰ ਅੰਦਰ ਮਿਲਕੇ ਇਕੱਠਿਆ ਰਹਿਣਾ ਪਵੇਂ ਤਾਂ ਦੋਹਾਂ ਸੱਭਿਆਚਾਰਾਂ ਦਾ ਸੱਭਿਆਚਾਰਕ ਸੰਘਰਸ਼ ਹੋਣਾਂ ਜ਼ਰੂਰੀ ਅਤੇ ਸੁਭਾਵਕ ਹੁੰਦਾ ਹੈ ਕਿਉਂਕਿ ਉਹਨਾਂ ਲੋਕਾਂ ਦਾ ਸੱਭਿਆਚਾਰ ਵੱਖ-ਵੱਖ ਹੁੰਦਾ ਹੈ। ਕਿਸੇ ਸਮੁੱਚੇ ਸਮਾਜ ਦਾ ਇੱਕ ਸੱਭਿਆਚਾਰ ਹੈ ਜਿਹੜਾ ਉਸ ਸਮਾਜ ਦੇ ਸਾਰੇ ਮੈਂਬਰਾਂ ਲਈ ਸਾਂਝਾ ਹੁੰਦਾ ਹੈ। ਪਰ ਉਹ ਸਮਾਜ ਵਿਚ ਕਈ ਵੱਖਰੇ-ਵੱਖਰੇ ਗਰੁੱਪ ਹੁੰਦੇ ਹਨ। ਜਿਹਨਾਂ ਨੂੰ ਉਪ-ਗਰੁੱਪ ਕਿਹਾ ਜਾ ਸਕਦਾ ਹੈ। ਇਨ੍ਹਾਂ ਉਪ-ਗਰੁੱਪਾ ਦਾ ਆਪੋ-ਆਪਣਾ ਜੀਵਨ ਢੰਗ ਵੀ ਹੁੰਦਾ ਹੈ ਜਿਸ ਨੂੰ ਉਪ-ਸੱਭਿਆਚਾਰ ਕਿਹਾ ਜਾ ਸਕਦਾ ਹੈ।3

ਉਪ ਸੱਭਿਆਚਾਰ ਬਾਰੇ ਉਪਰੋਕਤ ਕਥਨਾਂ ਦੇ ਆਧਾਰ `ਤੇ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਵਿਚ ਵਿਚਰਦੀਆਂ ਵੱਖ-ਵੱਖ ਜਾਤਾਂ, ਕਿੱਤਿਆ, ਧਰਮਾਂ ਆਦਿ ਨਾਲ ਸੰਬੰਧ ਰੱਖਣ ਵਾਲੇ ਵਰਗਾਂ ਦਾ ਆਪਣੇ ਕਿੱਤਿਆਂ ਦੇ ਆਧਾਰ ਤੇ ਅਪਣਾਏ ਜੀਵਨ-ਢੰਗ ਦੀ ਉਪ-ਸੱਭਿਆਚਾਰ ਅਖਵਾਉਂਦੇ ਹਨ।4 ਹੁਣ ਅਸੀਂ ਪੰਜਾਬੀ ਸੱਭਿਆਚਾਰ ਤੇ ਦੋ ਉਪ-ਸੱਭਿਆਚਾਰਾਂ ਤੇ ਵਿਚਾਰ ਚਰਚਾ ਕਰਾਂਗੇ ਕੀ ਕਿਸ ਤਰ੍ਹਾਂ ਪੰਜਾਬੀ ਵਿੱਚ ਸੱਭਿਆਚਾਰ ਦੇ ਅੱਗੇ ਉਪ-ਸੱਭਿਆਚਾਰ ਬਣਦੇ ਹਨ ਇਸ ਲਈ ਪੰਜਾਬੀ ਸੱਭਿਆਚਾਰਾਂ ਦੇ ਅਧੀਨ ਆਉਂਦੇ ਮਾਝੇ ਅਤੇ ਮਲਵਈ ਉਪ-ਸੱਭਿਆਚਾਰ ਦਾ ਅਧਿਐਨ ਇੱਕ ਦੂਜੇ ਦੀਆਂ ਸਥਾਨਿਕ ਵਿਭਿੰਨਤਾਵਾਂ ਕਰਕੇ। ਇਨ੍ਹਾਂ ਬਾਰੇ ਸੰਪੂਰਨ ਜਾਣਕਾਰੀ ਦੇਵਾਂਗੇ।

ਮਲਵਈ ਉਪ ਸੱਭਿਆਚਾਰ

[ਸੋਧੋ]

ਦਰਿਆ ਸਤਲੁਜ ਦੇ ਉਤਰ-ਪੂਰਬ ਵੱਲ ਦੇ ਖੇਤਰ ਨੂੰ ‘ਮਾਲਵਾ` ਕਿਹਾ ਜਾਂਦਾ ਹੈ। ਇਸ ਖੇਤਰ ਦੀ ਭੂਗੋਲਿਕ ਹੱਦ-ਬੰਦੀ ਸਭ ਤੋਂ ਪਹਿਲਾਂ ਇੱਕ ਅੰਗਰੇਜੀ ਵਿਦਵਾਨ ਗਰੀਅਰਸਨ ਨੇ ਪੰਜਾਬੀ ਭਾਸ਼ਾ ਬਾਰੇ ਕੀਤੇ ਕੰਮ ਵੇਲੇ ਕੀਤੀ ਸੀ। ਉਸ ਅਨੁਸਾਰ, “ਦਰਿਆ ਸਤਲੁਜ਼ ਦੇ ਪੂਰਬ ਵੱਲ ਜੱਟ ਸਿੱਖਾਂ ਦਾ ਵਸਾਇਆ ਖੁਸਕ ਇਲਾਕਾ ਮਾਲਵਾ ਅਖਵਾਉਂਦਾ ਹੈ। ਇਸ ਵਿਚ ਸਾਰਾ ਬਰਤਾਨਵੀ ਫਿਰੋਜਪੁਰ ਜ਼ਿਲਾਂ ਲੁਧਿਆਣੇ ਦਾ ਬਹੁਤਾ ਜ਼ਿਲ੍ਹਾਂ ਆ ਜਾਂਦਾ ਹੈ। ਫ਼ਰੀਦਕੋਟ ਮਲੇਰਕੋਟਲਾ ਪਟਿਆਲਾ, ਨਾਭਾ ਅਤੇ ਜੀਂਦ ਰਿਆਸਤਾਂ ਦਾ ਕਾਫ਼ੀ ਹਿੱਸਾ ਵੀ ਇਸ ਵਿਚ ਆ ਜਾਂਦਾ ਹੈ।”5 ਮਾਲਵੇ ਦੇ ਪਿੰਡ ਦੀ ਬਣਤਰ

ਮਾਲਵੇਂ ਦਾ ਲਗਭਗ ਸਾਰਾ ਖੇਤਰ ਮੈਦਾਨੀ ਅਤੇ ਰੇਤਲਾ ਇਲਾਕਾ ਹੈ ਲੇਕਿਨ ਫਿਰ ਵੀ ਉਪਜਾਊ ਹੈ। ਪੰਜਾਬ ਵਾਂਗ ਇਸਦੀ ਵਸੋਂ ਵੀ ਪਿੰਡਾ ਵਿਚ ਹੀ ਹੈ। ਰੇਤਲਾ ਇਲਾਕਾ ਹੋਣ ਕਾਰਨ ਬਾਜਰੇ ਅਤੇ ਮੱਕੀ ਦੀ ਫਸਲ ਬਹੁਤ ਹੁੰਦੀ ਹੈ ਇਹ ਇਲਾਕਾ ਰਾਜਸਥਾਨ ਦੇ ਰੋਹੀ ਨਾਲ ਲੱਗਵਾਂ ਇਲਾਕਾ ਹੈ ਜਿਸਦੀ ਪ੍ਰੋੜਤਾ ਇੱਥੋਂ ਦੇ ਲੋਕ ਗੀਤਾਂ ਵਿਚ ਮਿਲ ਜਾਂਦੀ ਹੈ, ਜਿਵੇਂ:- ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ ਵਿਆਹ ਲੈ ਗਿਆ ਤੂਤ ਦੀ ਛਟੀ (ਇਕ ਮਲਵਈ ਲੋਕ-ਗੀਤ)। ਪੰਜਾਬ ਵਾਂਗ ਇਸਦੀ ਵਸੋਂ ਵੀ ਪਿੰਡਾ ਵਿਚ ਹੀ ਹੈ। ਪਿੰਡ ਦੇ ਪਰਿਵਾਰ ਵਿਚ ਮੁਖੀਏ ‘ਲਾਣੇਦਾਰ` ਆਖਿਆ ਜਾਂਦਾ ਹੈ ਪਿੰਡ ਦਾ ਸਾਰਾ ਅਰਥ ਚਾਰਾ ਪਿੰਡ ਦੇ ਅੰਦਰ-ਅੰਦਰ ਹੀ ਰਹਿੰਦਾ ਹੈ। ਹਰ ਮਲਵਈ ਪਿੰਡ ਇਕ-ਸਵੈ-ਸੰਪੰਨ ਇਕਾਈ ਹੈ। ਇਸਦੀ ਛੋਟੀ ਤੋਂ ਛੋਟੀ ਇਕਾਈ ਸਾਂਝਾ ਪਰਿਵਾਰ ਹੈ। ਪਰਿਵਾਰ ਦੇ ਪਿੰਡ ਦੀਆਂ ਇਕਾਈਆਂ ਦੀ ਅੰਤਰ-ਨਿਰਭਰਤਾ ਤੇ ਖੁਦਸੁਖਤਾਰੀ ਵਿੱਚੋਂ ਹੀ ਸਾਰੀਆਂ ਸੱਭਿਆਚਾਰਕ ਰੂੜੀਆਂ ਨਿਰਧਾਰਤ ਹੁੰਦੀਆਂ ਹਨ। ਮਾਲਵੇ ਦੀ ਪਰਿਵਾਰਿਕ ਬਣਤਰ

ਇਸ ਤਰ੍ਹਾਂ ਪਿੰਡ ਦੀ ਖ਼ਾਸ ਪੱਧਰ ਦੀ ਬਣਤਰ ਵਾਂਗ ਮਾਲਵੇ ਦੀ ਪਰਿਵਾਰਿਕ ਬਣਤਰ ਵੀ ਇੱਕ ਖ਼ਾਸ ਪੈਟਰਨ ਤੇ ਸਥਾਪਤ ਹੈ। ਮਾਲਵੇ ਵਿਚ ਪਰਿਵਾਰ ਅਰਥਾਤ ‘ਟੱਬਰ` ਦੇ ਜੀਆਂ ਵਿਚ ਪਰਿਵਾਰ ਦਾ ਪਿਤਾ, ਮਾਂ ਪੁੱਤਰ ਧੀ, ਬੱਚੇ ਆਦਿ ਮਿਲਕੇ ਇਕੋਂ ਹੀ ਘਰ ਵਿਚ ਰਹਿੰਦੇ ਹਨ। ਇਸ ਖਿੱਤੇ ਵਿੱਚ ਮੁਸਲਮਾਨਾਂ ਦੀ ਜਾਤ ਨਾ ਹੋਣ ਕਾਰਨ ਦੂਜਾ ਵਿਆਹ ਦਾ ਰਿਵਾਜ਼ ਨਹੀਂ ਪਿਆ ਨਿਤਾ ਜਾਂ ਘਰ ਦੇ ਬਜ਼ੁਰਗਾ ਦੀ ਪਰਿਵਾਰ ਵਿਚ ਸਰਕਾਰੀ ਨਹੀਂ ਹੈ ਪ੍ਰੰਤੂ ਘਰ ਜਾਂ ਪਰਿਵਾਰ ਦਾ ਮੁਖੀ ਮੰਨਦੇ ਉਸਦੀ ਹਰ ਮੌਕੇ ਤੇ ਸਲਾਹ ਲਈ ਅਤੇ ਮੰਨੀ ਜਾਂਦੀ ਹੈ। ਕਿੱਤਿਆਂ ਦਾ ਆਪਸੀ ਸੰਬੰਧਾਂ

ਮਾਲਵੇਂ ਦੇ ਪਿੰਡਾ ਦੇ ਲੋਕਾਂ ਦਾ ਆਰਥਿਕ ਸੋਮਾ ਖੇਤੀਬਾੜੀ ਹੈ। ਜਾਗੀਰਦਾਰੀ ਨਿਜ਼ਾਮ ਕਾਰਨ ਕੰਮ ਦੀ ਵੰਡ ਜਾਤਾਂ ਦੇ ਆਧਾਰ ਤੇ ਹੈ। ਮਾਲਵੇ ਵਿਚ ਜੱਟ ਅਤੇ ਸੀਰੀ ਦਾ ਰਿਸ਼ਤਾ ਖ਼ਾਸ ਵਰਨਣਯੋਗ ਹੈ ਇਹ ਰਿਸ਼ਤਾ ਪੀੜ੍ਹੀਆਂ ਬੱਧੀ ਇੰਜ ਹੀ ਚਲਦਾ ਰਹਿੰਦਾ ਹੈ। ਸਿੰਚਾਈ ਦੇ ਸਾਧਨ ਘੱਟ ਹੋਣ ਕਾਰਨ ਮਲਵਈ ਲੋਕ ਬਹੁਤ ਵੱਡੇ ਸੁਪਨੇ ਨਹੀਂ ਵੇਖਦੇ ਬਲਕਿ ਜੋ ਹੈ ਉਸੇ ਵਿਚ ਦਿਨਕਟੀ ਕਰਦੇ ਆਪਣੇ ਆਪ ਨੂੰ ਮੌਤ ਦੇ ਨੇੜੇ ਲਿਆਉਂਦੇ ਦਿਸਦੇ ਹਨ। ਜਿੰਦਗੀ ਪ੍ਰਤੀ ਉਹਨਾਂ ਦੀ ਪਕੜ ਨਿਰਾਸ਼ਵਾਦੀ ਹੀ ਕਹੀ ਜਾ ਸਕਦੀ ਹੈ, ਇਸਦਾ ਸਭ ਤੋਂ ਵੱਡਾ ਕਾਰਨ ਉਹਨਾਂ ਦੀ ਆਰਥਿਕ ਮੰਦਹਾਲੀ ਹੈ।6

ਜਨਮ

[ਸੋਧੋ]

ਮਾਲਵੇਂ ਵਿਚ ਵੀ ਪੰਜਾਬ ਦੇ ਹੋਰਨਾਂ ਪਿੰਡਾ ਵਾਂਗ ਪੁੱਤ ਦੇ ਜੰਮਣ ਤੇ ਖੁਸ਼ੀ ਮਨਾਈ ਜਾਂਦੀ ਹੈ। ਅੰਤ ਮੰੁੰਡੇ ਦਾ ਜੰਮਣਾ ਵੰਸ਼ ਦੇ ਵਾਧੇ ਲਈ ਸ਼ੁਤ ਮੰਨਿਆਂ ਜਾਂਦਾ ਹੈ। ‘ਮੜ੍ਹੀ ਦਾ ਦੀਵਾ` ਵਿਚ ਵੀ ਨੰਦੀ ਨੇ ਜਗਸੀਰ ਦੇ ਜਨਮ ਵੇਲੇ ਸੁੱਖਾ ਸੁੱਖ ਕੇ ਚਹੁੰ ਧੀਆਂ ਮਗਰੋਂ ਇੱਕ ਪੁੱਤ ਖੱਟਿਆ ਸੀ। ਜੱਗ ਆਪਣਾ ਸੀਰ ਪੈ ਗਿਆ ਸਮਝ ਕੇ ਉਹਨੇ ਉਹਦਾ ਨਾਂ ਜਗਸੀਰ ਰੱਖਿਆ (ਮੜੀਆ ਦਾ ਦੀਵਾ, ਪੈਨਾ ਨੰ. 11)।

ਵਿਆਹ

[ਸੋਧੋ]

ਮਾਲਵੇ ਵਿਚ ਰਿਸ਼ਤੇ ‘ਨਾਈ` ਤਹਿ ਕਰਦਾ ਹੈ। ਇਸਨੂੰ ਮਲਵਈ ਉਪ-ਸੱਭਿਆਚਾਰ ਵਿੱਚ ਗੰਢ ਦੇਣਾ ਆਦਿ ਆਖਦੇ ਹਨ। ਮਾਲਵੇ ਦੇ ਪਿੰਡਾਂ ਵਿਚ ਵਿਆਹ ਦੀਆਂ ਰੀਤਾਂ ਵਿਚ ਬਾਕੀ ਪੰਜਾਬ ਨਾਲੋਂ ਕੁਝ ਫਰਕ ਹੈ। ਜਿਵੇਂ ਨਵੀਂ ਵਿਆਹੀ ਆਈ ਕੁੜੀ ਨੂੰ ‘ਬਹੂ` ਕਹਿਣਾ ਵਿਆਹ ਦੇ ਦਿਨਾਂ ਵਿੱਚ ਪਿੰਡਾ ਦੇ ਮੁੰਡੇ ਇਕੱਠੇ ਹੋ ਕੇ ਦਾਰੂ ਪੀਂਦੇ ਹਨ ਅਤੇ ਕੁੜੀਆਂ ਇਸ ਸਮੇਂ ਆਪਣੇ ਅੰਦਰਲੇ ਅਰਮਾਨ ਜਿਵੇਂ, ਮੁੰਡਿਆਂ ਆਦਿ ਨੂੰ ਮਜ਼ਾਕ ਦਾ ਨਿਸ਼ਾਨਾ ਬਣਾਉਣਾ ਆਦਿ ਪੂਰੇ ਕਰਦੀਆਂ ਹਨ। ਸਭ ਤੋਂ ਵੱਡਾ ਫ਼ਰਕ ਮਾਲਵੇ ਦੇ ਪਿੰਡ ਵਿਚ ਕਿਸੇ ਦੇ ਵਿਆਹ ਵੇਲੇ ਕੁੜੀਆਂ ਵਲੋਂ ‘ਜਾਗੋ` ਕੱਢਣਾ ਹੈ। ਉਪ-ਭਾਸ਼ਾ ਦੇ ਪੱਖ ਤੋਂ

ਮਲਵਈ ਉਪ-ਸੱਭਿਆਚਾਰ ਨੂੰ ਪੰਜਾਬੀ ਸੱਭਿਆਚਾਰ ਦੇ ਹੋਰਨਾਂ ਉਪ-ਸੱਭਿਆਚਾਰਾਂ ਨਾਲੋਂ ਨਿਖੇੜਦਾ ਹੈ, ਉਹ ਹੈ ਮਲਵਈ ਉਪ-ਭਾਸ਼ਾ। ਹਾਲਾਂ ਕਿ ਮਲਵਈ ਉਪ-ਭਾਸ਼ਾ ਮੂਲ ਕੇਂਦਰੀ ਪੰਜਾਬੀ ਨਾਲੋਂ ਬਹੁਤੀ ਵੱਖਰੀ ਨਹੀਂ ਪਰੰਤੂ ਫਿਰ ਵੀ ਮਲਵਈ ਦਾ ਖ਼ਾਸ ਲਹਿਜਾ, ਉਚਾਰਨ ਢੰਗ ਖ਼ਾਸ ਸ਼ਬਦਾਵਲੀ ਕਾਰਣ ਦੂਜੀਆਂ ਉਪ-ਭਾਸ਼ਾਵਾਂ ਤੋਂ ਵੱਖਰੀ ਹੋਂਦ ਵਾਲੀ ਹੈ ਜਿੱਥੇ ਕੇਂਦਰੀ ਪੰਜਾਬੀ ਵਿਚ /ਵ/ ਦੀ ਵਰਤੋਂ ਹੁੰਦੀ ਹੈ। ਮਲਵਈ ਦੇ ਉਚਾਰਣ ਵਿਚ ਉਹ /ਮ/ ਵਿਚ ਤਬਦੀਲ ਹੋ ਜਾਂਦੀ ਹੈ। ਜਿਵੇਂ ‘ਤੀਵੀ` ਦੀ ਥਾਂ ‘ਤੀਮੀ` ‘ਆਵਾਂਗਾ` ਦੀ ਥਾਂ ‘ਆਮਾਂਗਾ` ਆਦਿ। ਮਲਵਈ ਉਪ-ਭਾਸ਼ਾ ਵਿਚ ਸਵਰ ਨਹੀਂ ਉਚਾਰੇ ਜਾਂਦੇ। ਮਲਵਈ ਸਾਹਿਤਕਾਰਾਂ ਨੇ ਵੀ ਮਲਵਈ ਉਪ-ਭਾਸ਼ਾ ਵਿਚ ਸਵਰ ਨਹੀਂ ਉਚਾਰੇ ਜਾਂਦੇ। ਮਲਵਈ ਸਾਹਿਤਕਾਰਾਂ ਨੇ ਵੀ ਮਲਵਈ ਉਪ-ਭਾਸ਼ਾ ਨੂੰ ਆਪਣੀਆਂ ਰਚਨਾਵਾਂ ਵਿਚ ਜਿਉ ਦਾ ਤਿਉਂ ਪਾਤਰਾਂ ਦੇ ਵਾਰਤਾਲਾਪ ਰਾਹੀਂ ਲਿਖਕੇ ਲਿਖਤਾਂ ਨੂੰ ਆਂਚਲਿਕਤਾਂ ਪ੍ਰਦਾਨ ਕੀਤੀ ਹੈ। ਮਾਝਾ ਉਪ-ਸੱਭਿਆਚਾਰ

ਪੰਜਾਬੀ ਸੱਭਿਆਚਾਰ ਨੂੰ ਨਿਰਧਾਰਿਤ ਕਰਨ ਵਿਚ ਪੰਜਾਬ ਦੀ ਵਿਸ਼ੇਸ਼ ਭੂਗੋਲਿਕ ਸਥਿਤੀ `ਤੇ ਦਰਿਆਵਾਂ ਦੇ ਵਿਸ਼ੇਸ਼ ਯੋਗਦਾਨ ਬਾਰੇ ਅਸੀਂ ਪਿੱਛੇ ਵੀ ਲਿਖ ਆਏ ਹਾਂ ਜਿਸਦੇ ਫਲਸਰੂਪ ਪੰਜਾਬ ਦੇ ਉਪ-ਸੱਭਿਆਚਾਰ ਦੀ ਵੰਡ ਵੀ ਦਰਿਆਵਾਂ ਦੀ ਕੁਦਰਤੀ ਵਹਿਣਾਂ ਅਨੁਸਾਰ ਹੋਈ ਹੈ, ‘ਮਾਝਾ` ਦਾ ਅਰਥ ਹੈ ‘ਮੱਝਲਾਂ` ਜਾਂ ਵਿਚਕਾਰਲਾ, ਅਣਵੰਡ ਪੰਜਾਬ (1947) ਵਿਚ ਇਹ ਖਿਤਾਂ ਪੰਜਾਬ ਦੇ ਕੇਂਦਰ ਵਿਚ ਪੈਂਦਾ ਸੀ। ਮਾਝੇ ਦੇ ਉਪ-ਸੱਭਿਆਚਾਰ ਦੀ ਸਰਕਾਰੀ ਪੰਜਾਬ ਦੇ ਬਾਕੀ ਸੱਭਿਆਚਾਰਾਂ ਉੱਤੇ ਸਥਾਪਤ ਰਹੀ ਹੈ, ਇਸ ਤੱਥ ਦੀ ਪ੍ਰੋੜ੍ਹਤਾ ਪੰਜਾਬ ਦੇ ਲੋਕ ਗੀਤ ਵਿੱਚ ਹੁੰਦੀ ਹੈ। “ਮਾਏ ਨੀ ਮੈਂ ਮਾਝੇ ਜਾਣਾ ਮਾਝਾ ਮੁਲਖ਼ ਚੰਗੇਰਾ ਨੀ ਮੈਂ ਮਾਝੇ ਜਾਣਾ.......।” (ਇਕ ਮਲਵਈ ਲੋਕਗੀਤ)

ਮਾਝਾ ਖੇਤਰ ਪਰਿਵਾਰਕ ਰਾਜਸੀ ਅਤੇ ਆਰਥਿਕ ਪੱਖ ਤੋਂ ਸਮੁੱਚੇ ਪੰਜਾਬ ਵਿਚ ਬੜਾ ਅਹਿਮ ਸਥਾਨ, ਪ੍ਰਾਪਤ ਕਰਦਾ ਆ ਰਿਹਾ ਹੈ। ਪੰਜਾਬੀਆਂ ਦੀ ਅਧਿਆਤਮਕ ਸ਼ਕਤੀ ਦਾ ਕੇਂਦਰ ਅਤੇ ਪ੍ਰੇਰਨਾ-ਸੌ੍ਰਤ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਖੇਤਰ ਵਿਚ ਪੈਂਦੇ ਹਨ। ਛੇਵੇਂ ਗੁਰੂ ਸਾਹਿਬਾਨ ਵੇਲੇ ਤੱਕ ‘ਮਾਝਾ` ਖੇਤਰ ਸਿੱਖ ਧਰਮ ਅਤੇ ਸਿਆਸਤ ਦਾ ਕੇਂਦਰੀ ਧੁਰਾ ਰਿਹਾ ਹੈ। ਇਸ ਤਰ੍ਹਾਂ ਮਾਨਵਵਾਦੀ ਕਦਰਾਂ-ਕੀਮਤਾਂ ਅਤੇ ਸੰਘਰਸ਼ ਦਾ ਕੇਂਦਰ ਰਹਿਣ ਕਰਕੇ ‘ਮਾਝਾ` ਪੰਜਾਬੀਆਂ ਲਈ ਕੇਂਦਰ ਬਿੰਦੂ ਰਿਹਾ ਹੈ। ਮਾਝੇ ਦੇ ਪਿੰਡ ਦੀ ਬਣਤਰ

ਮਾਝੇ ਦੀ ਵਸੋਂ ਵੀ ਪ੍ਰਮੁੱਖ ਤੌਰ `ਤੇ ਪਿੰਡਾਂ ਨਾਲ ਜੁੜੀ ਹੋਈ ਹੈ, ਇਥੋਂ ਦੇ ਲੋਕਾਂ ਵਿਚ ਜਾਤ-ਪਾਤ ਅਤੇ ਧਰਮ ਦੇ ਵਖਰੇਵੇ ਬਾਕੀ ਸਾਰੇ ਖੇਤਰਾ ਨਾਲੋਂ ਘੱਟ ਰਹੇ ਹਨ। ਜਿਸਦਾ ਪ੍ਰਮੁੱਖ ਕਾਰਨ ਇਥੇ ਸਿੱਖ ਲਹਿਰ ਦਾ ਮਜਬੂਤ ਗੜ੍ਹ ਰਹਿਣ ਕਾਰਨ ਹੈ। ਜਾਤ-ਪਾਤ ਦਾ ਅਸਰ ਕਿੱਤਿਆਂ ਦੇ ਆਧਾਰ `ਤੇ ਪਿੰਡਾਂ ਵਿਚ ਜ਼ਰੂਰ ਵੇਖਿਆ ਜਾ ਸਕਦਾ ਹੈ। ਜੋ ਕਿ ਬਾਕੀ ਖੇਤਰਾ ਦੀ ਤੁਲਨਾ ਨਾਲ ਇਹ ਕਿੱਤੇ ਘੱਟ ਹੈ। ਸਿੱਖ ਲਹਿਰ ਦਾ ਗੜ੍ਹ ਰਹਿਣ ਕਰਕੇ ਹੀ ਮਾਝੇ ਵਿਚ ਔਰਤ ਅਤੇ ਮਰਦ ਦੀ ਬਰਾਬਰੀ ਦਾ ਸੰਕਲਪ ਵੀ ਕਾਇਮ ਹੋਇਆ ਹੈ। ਇਸ ਇਲਾਕੇ ਦੀ ਜ਼ਮੀਨ ਨੂੰ ਫਸਲ ਲਈ ਤਿਆਰ ਕਰਨ ਖਾਤਰ ਇੱਥੋਂ ਦੇ ਕਿਸਾਨਾਂ ਨੂੰ ਚੰਗੀ ਕਰੜੀ ਮਿਹਨਤ ਕਰਨੀ ਪੈਂਦੀ ਹੈ। ਇਹ ਜ਼ਮੀਨ ਦੀ ਬਹੁਤ ਪਾਣੀ ਖਿੱਚਦੀ ਹੈ। ਮਾਝੇ ਦੀ ਪਰਿਵਾਰਿਕ ਬਣਤਰ

ਮਾਝੇ ਦੇ ਪਿੰਡਾਂ ਵਿਚ ਵੀ ਪੰਜਾਬ ਦੇ ਹੋਰਨਾਂ ਪਿੰਡਾਂ ਪਰਿਵਾਰ ਇੱਕ ਇਕਾਈ ਵਾਂਗ ਰਹਿੰਦੇ ਹਨ। ਸਿੱਖ ਧਰਮ ਦੇ ਅਸਰ ਕਾਰਨ ਮਾਏ ਦੇ ਲੋਕਾਂ ਵਿਚ ਅੰਧ ਵਿਸ਼ਵਾਸਾਂ `ਤੇ ਆਧਾਰਤ ਸਮਾਜਕ ਰਹੁ-ਰੀਤਾਂ ਮਾਲਵੇ ਦੇ ਲੋਕਾਂ ਨਾਲੋਂ ਘੱਟ ਰਹੀਆਂ ਹਨ। ਗੁਰੂ ਸਾਹਿਬਾਨ ਦੀ ਵਰੋਸਾਈ ਹੋਈ ਧਰਤੀ ਦੇ ਬਾਸਿੰਦੇ ਹੋਣ ਕਾਰਨ ਮਾਝੇ ਵਿਚ ਮਨੁੱਖੀ ਬਰਾਬਰੀ, ਮਾਂਝੀਵਾਲਤਾ, ਭਾਈਵਾਲਤਾਂ, ਮਨੁੱਖੀ ਸੈ੍ਵਮਾਨ ਦੀ ਰਾਖੀ, ਔਰਤਾ ਦਾ ਸਤਿਕਾਰ, ਗਊ-ਗਰੀਬ ਦੀ ਰੱਖਿਆ ਅਤੇ ਨਿਆਸਰਿਆਂ ਦਾ ਆਸਰਾਂ ਬਣਨ ਵਾਲੀਆਂ ਕਦਰਾਂ-ਕੀਮਤਾਂ ਸਥਾਪਤ ਰਹੀਆਂ ਹਨ। ਲੋਕ-ਯਾਨਿਕ ਰੂੜ੍ਹੀਆਂ ਦੇ ਪੱਖ ਤੋਂ

ਮਾਝੇ ਵਿਚ ਸਮਾਜਿਕ ਰਸਮਾਂ ਰੀਤਾਂ ਜਿਵੇਂ ਜਨਮ, ਵਿਆਹ ਅਤੇ ਮਰਨ ਆਦਿ ਸਮੇਂ ਦੇ ਰਿਵਾਜ ਹੋਰਨਾਂ ਖੇਤਰਾਂ ਵਾਂਗ ਪ੍ਰਚੱਲਤ ਹਨ। ਇਥੋਂ ਦਾ ਪੜਿਆ-ਲਿਖਿਆਂ ਤਬਕਾਂ ਸਦੀਆਂ ਪੁਰਾਣੀਆਂ ਚੱਲੀਆਂ ਆ ਰਹੀਆਂ ਰੂੜ੍ਹੀਆਂ ਦਾ ਕਾਇਲ ਨਹੀਂ ਸੀ। ਮਾਝੇ ਵਿਚ ‘ਉਦਯੋਗੀਕਰਨ` ਦੇ ਆ ਜਾਣ ਕਾਰਨ ਅਤੇ ਪੇਂਡੂ-ਜਨ ਜੀਵਨ ਦੇ ਸ਼ਹਿਰੀਕਰਣ ਹੋਣ ਨਾਲ ਰਹੁ ਰੀਤਾਂ ਵਿਚ ਵੀ ਦੂਸਰੇ ਖਿੱਤਿਆਂ ਨਾਲੋਂ ਫ਼ਰਕ ਆਇਆ ਹੈ। ਮਿਸਾਲ ਦੇ ਤੌਰ `ਤੇ ਜਿੱਥੇ ਮਾਲਵੇ ਵਿਚ ਮਰਨ ਵਾਲੇ ਦੀ ਮੜ੍ਹੀ ਬਣਾ ਕੇ ਉਸਦੀ ਪੂਜਾ ਕੀਤੀ ਜਾਂਦੀ ਹੈ, ਮਾਝੇ ਵਿਚ ਇੰਜ ਨਹੀਂ ਕੀਤਾ ਜਾਂਦਾ। ਇਸ ਖਿੱਤੇ ਵਿਚ ਮਰਨ ਵਾਲੇ ਦੇ ‘ਫੁੱਲ` ਪਾਣੀ ਵਿਚ ਪ੍ਰਵਾਹ ਦਿੱਤੇ ਜਾਂਦੇ ਹਨ।

ਮਾਝੇ ਵਿਚ ਵਿਆਹ ਵੇਲੇ ਦੀਆਂ ਵੀ ਬਹੁਤੀਆਂ ਰਸਮਾਂ ‘ਲਾਂਗੀ` ਹੀ ਕਰਦੇ ਹਨ। ਵਿਆਹ ਸੰਸਥਾਂ ਵੀ ਇਸ ਖਿੱਤੇ ਵਿਚ ਦੂਸਰੇ ਖਿੱਤਿਆਂ ਨਾਲੋਂ ਹੱਟ ਕੇ ਹੈ। ਮੁਸਲਮਾਨੀ ਖੇਤਰ ਦੇ ਨੇੜੇ ਹੋਣ ਕਾਰਨ ਅਤੇ ਮੁਸਲਿਮ ਧਰਮ ਦੇ ਅਸਰ ਕਾਰਨ ਇਥੇ ਦੋ ਵਿਆਹਾਂ ਦੀ ਰੀਤ ਪ੍ਰਚੱਲਤ ਹੈ। ਪੈਸੇ ਦੀ ਸਰਦਾਰੀ ਕਾਰਨ ਅਤੇ ਮੁਸਲਮਾਨਾਂ ਦੀ ਦੇਖਾ-ਦੱਖੀ ਜੱਟ, ਜ਼ਿੰਮੀਦਾਰ ਵੀ ਦੂਜਾ ਵਿਆਹ ਕਰਵਾ ਲੈਂਦੇ ਹਨ। ਬੱਚੇ ਦੇ ਜਨਮ, ਖਾਸ ਕਰਕੇ ਮੁੰਡੇ ਦੇ ਜੰਮਣ ਨੂੰ ਸ਼ੁਭ ਮੰਨਿਆ ਜਾਂਦਾ ਹੈ। ਉਪ-ਭਾਸ਼ਾ ਦੇ ਪੱਖ ਤੋਂ

ਮਾਝੀ ਉਪ-ਸੱਭਿਆਚਾਰ ਨੂੰ ਵਖਰਿਆਉਂਦਾ ਇੱਕ ਹੋਰ ਪੱਖ ਇਥੋਂ ਦੀ ਉਪ-ਭਾਸ਼ਾ ‘ਮਾਂਝੀ` ਹੈ। ਇਥੇ ਬੋਲੀ ਜਾਂਦੀ ਭਾਸ਼ਾ ਨੂੰ ਕੇਂਦਰੀ ਪੰਜਾਬੀ ਮੰਨਿਆ ਗਿਆ ਹੈ। ਇਥੋਂ ਦੇ ਵਸਨੀਕਾਂ ਦੇ ਉਚਾਰਣ ਵਿਚੋਂ ਸਥਾਨਕ ਰੰਗਣ ਅਤੇ ਮਾਝੀ ਸੁਰ ਵੇਖੀ ਜਾ ਸਕਦੀ ਹੈ। ਜਿਵੇਂ “ਕਿਉਂ ਲੈ ਕੇ ਗਈ ਹੈ?” ਦੀ ਥਾਂ ‘ਕਿਉਂ ਉਲਗਈ ਏਂ ?` ਮੁਹਾਵਰੇ ਦੀ ਵਰਤੋਂ ਬੜੇ ਉੱਤਮ ਚੰਗ ਨਾਲ ਕਰਵਾਈ ਹੈ। ਜਿਵੇਂ: ਜਲ ਮਿਲਿਆ ਪਰਮੇਸ਼ਰ ਮਿਲਿਆ, ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ.ਪੀ. ਆਫਰਿਆਂ, ਜਿਹਨਾਂ ਖਾਧੀਆਂ ਗਾਜਰਾ ਪੇਟ ਉਹਨਾਂ ਦੇ ਪੀੜ ਆਦਿ। ਮਾਝੀ ਲੋਕਾਂ ਦਾ ਆਪਣਾ ਖ਼ਾਸ ਮੁਹਾਵਰਾ ਅਤੇ ਉਚਾਰਨ ਦਾ ਲਹਿਜ਼ਾ ਵੀ ਆਪਣਾ ਹੀ ਹੈ।7

ਹੁਣ ਅਸੀਂ ਉਪਰ ਕੀਤੀਆਂ ਗੱਲਾਂ ਦੇ ਅਧਾਰ ਤੇ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਇਨ੍ਹਾਂ ਉਪ ਸੱਭਿਆਚਾਰਾਂ ਵਿਚ ਭਾਸ਼ਾਈ ਵੱਖਰਤਾਂ ਵਿਚ ਰੁੱਝ ਸ਼ਬਦਾਂ ਵਿਚ ਵੱਖਰਤਾਂ, ਮਹਾਵਰਿਆਂ ਅਤੇ ਕੁਝ ਰੀਤੀ ਰਿਵਾਜਾਂ ਕਰਕੇ ਵੱਰਖਤਾ ਪਾਈ ਗਈ ਹੈ। ਇਸ ਅਧਾਰ ਤੇ ਅਸੀਂ ਮਾਝੇ ਅਤੇ ਮਾਲਵੇ ਦੇ ਉਪ ਸੱਭਿਆਚਾਰਾਂ ਵਿਚ ਵੱਖਰਤਾਵਾਂ ਦਾ ਅਧਿਐਨ ਕੀਤਾ ਹੈ। ਇਸ ਵਿਚ ਉਹਨਾਂ ਦੇ ਭਾਸ਼ਾ ਦੇ ਬੋਲਣ ਢੰਗ ਅਤੇ ਲਹਿਜਾ ਵੀ ਅਹਿਮ ਭੂਮਿਕਾਂ ਅਦਾ ਕਰਦਾ ਹੈ।

ਹਵਾਲੇ

[ਸੋਧੋ]
  1. ਗੁਰਦਿਆਲ ਸਿੰਘ, ਮੜ੍ਹੀ ਦਾ ਦੀਵਾ, ਅਰਸੀ ਪਬਲਿਸ਼ਰਜ, ਚਾਂਦਨੀ ਚੌਕ ਦਿੱਲੀ, 1987
  2. ਜੀਤ ਸਿੰਘ ਜੋਸ਼ੀ, ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਲਾਹੌਰ ਬੁੱਕ ਸ਼ਾਪ 2, ਲਾਜਪਤ ਰਾਏ ਮਾਰਕਿਟ, ਲੁਧਿਆਣਾ, 2004.
  3. ਪ੍ਰੋ. ਸ਼ੈੱਰੀ ਸਿੰਘ, ਪੰਜਾਬੀ ਸੱਭਿਆਚਾਰ: ਵਿਭਿੰਨ ਪਰਿਪੇਖ 26 ਗੁਰੂ ਤੇਗ ਬਹਾਦਰ ਨਗਰ, ਡਾਕਖਾਨਾ ਖਾਲਸਾ ਕਾਲਜ, ਅੰਮ੍ਰਿਤਸਰ, 2009.
  4. ਡਾ. ਬਰਿੰਦਰ ਕੌਰ, ਮਾਝੀ ਅਤੇ ਮਲਵਈ ਉਪ-ਸੱਭਿਆਚਾਰ ਤੁਲਨਾਤਮਕ ਅਧਿਐਨ, 42-ਗੁਰੂ ਤੇਗ ਬਹਾਦਰ ਨਗਰ ਖਾਲਸਾ ਕਾਲਜ ਅੰਮ੍ਰਿਤਸਰ, 2012.
  5. ਡਾ. ਗੁਰਦਿਆਲ ਸਿੰਘ ਫੁੱਲ, ਪੰਜਾਬੀ ਸੱਭਿਆਚਾਰ ਇੱਕ ਦ੍ਰਿਸ਼ਟੀਕੋਣ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1987.
  6. ਡਾ. ਬਰਿੰਦਰ ਕੌਰ, ਮਾਝੀ ਅਤੇ ਮਲਵਈ ਉਪ-ਸੱਭਿਆਚਾਰ ਤੁਲਨਾਤਮਕ ਅਧਿਐਨ, 42-ਗੁਰੂ ਤੇਗ ਬਹਾਦਰ ਨਗਰ ਖਾਲਸਾ ਕਾਲਜ, ਅੰਮ੍ਰਿਤਸਰ, 2012.
  7. ਡਾ. ਬਰਿੰਦਰ ਕੌਰ, ਮਾਝੀ ਅਤੇ ਮਲਵਈ ਉਪ-ਸੱਭਿਆਚਾਰ ਤੁਲਨਾਤਮਕ ਅਧਿਐਨ, 42-ਗੁਰੂ ਤੇਗ ਬਹਾਦਰ ਨਗਰ, ਖਾਲਸਾ ਕਾਲਜ ਅੰਮ੍ਰਿਤਸਰ, 2012.