ਕਾਰਲ ਜੁੰਗ
ਕਾਰਲ ਜੁੰਗ | |
---|---|
ਜਨਮ | ਕਾਰਲ ਗੁਸਤਫ਼ ਜੁੰਗ 26 ਜੁਲਾਈ 1875 ਕੈਸਵਿਲ, ਸਵਿਟਜ਼ਰਲੈਂਡ |
ਮੌਤ | 6 ਜੂਨ 1961 ਜ਼ੁਰਿਕ, ਸਵਿਟਜ਼ਰਲੈਂਡ |
ਲਈ ਪ੍ਰਸਿੱਧ | ਵਿਸ਼ਲੇਸ਼ਕੀ ਮਨੋਵਿਗਿਆਨ |
ਜੀਵਨ ਸਾਥੀ | ਐਮਾ ਜੁੰਗ |
ਵਿਗਿਆਨਕ ਕਰੀਅਰ | |
ਖੇਤਰ | ਮਨੋਵਿਗਿਆਨ, ਮਨੋਵਿਸ਼ਲੇਸ਼ਣ |
ਡਾਕਟੋਰਲ ਸਲਾਹਕਾਰ | ਯੂਜੀਨ ਬਲੁਏਲਾਰ, ਸਿਗਮੰਡ ਫ਼ਰਾਇਡ |
ਦਸਤਖ਼ਤ | |
ਕਾਰਲ ਗੁਸਤਫ਼ ਜੁੰਗ (ਜਰਮਨ:ˈkarl ˈɡʊstaf ˈjʊŋ; 26 ਜੁਲਾਈ 1875 – 6 ਜੂਨ 1961) ਸਵਿਟਜਰਲੈਂਡ ਦਾ ਮਨੋਵਿਗਿਆਨੀ ਅਤੇ ਮਨੋਚਿਕਿਤਸਕ ਸੀ।[1] ਉਹਨਾਂ ਨੇ ਵਿਸ਼ਲੇਸ਼ਕੀ ਮਨੋਵਿਗਿਆਨ (analytical psychology) ਦੀ ਨੀਂਹ ਰੱਖੀ। ਜੁੰਗ ਨੇ ਬਾਹਰਮੁਖੀ ਅਤੇ ਅੰਤਰਮੁਖੀ ਸ਼ਖਸੀਅਤ, ਆਦਿਰੂਪਾਂ, ਅਤੇ ਸਾਮੂਹਕ ਅਚੇਤਨ ਦੀਆਂ ਧਾਰਨਾਵਾਂ ਪੇਸ਼ ਤੇ ਵਿਕਸਿਤ ਕੀਤੀਆਂ। ਮਨੋਰੋਗ, ਮਨੋਵਿਗਿਆਨ ਅਤੇ ਧਰਮ, ਸਾਹਿਤ ਅਤੇ ਸਬੰਧਤ ਖੇਤਰਾਂ ਦੇ ਅਧਿਐਨ ਵਿੱਚ ਉਹਨਾਂ ਦਾ ਕੰਮ ਪ੍ਰਭਾਵਸ਼ਾਲੀ ਰਿਹਾ ਹੈ। ਜੁੰਗ ਨੇ ਬਾਹਰਮੁਖੀ ਅਤੇ ਅੰਤਰਮੁਖੀ ਸ਼ਖਸੀਅਤ, ਆਦਿਰੂਪ (archetypes), ਅਤੇ ਸਮੂਹਿਕ ਅਵਚੇਤਨ ਦੇ ਸੰਕਲਪ ਪੇਸ਼ ਕੀਤੇ। ਵਿਅਕਤੀਕਰਨ (Individuation) ਵਿਸ਼ਲੇਸ਼ਣਾਤਮਕ ਮਨੋਵਿਗਿਆਨ ਦਾ ਕੇਂਦਰੀ ਸੰਕਲਪ ਹੈ। ਜੁੰਗ ਵਿਅਕਤੀਕਰਨ (Individuation) ਨੂੰ - ਯਾਨੀ ਆਪਣੀ ਸਾਪੇਖਕ ਖੁਦਮੁਖਤਿਆਰੀ ਕਾਇਮ ਰੱਖਣ ਦੇ ਨਾਲ ਨਾਲ ਅਚੇਤ ਅਤੇ ਸੁਚੇਤ ਦੇ ਸਮੇਤ ਵਿਰੋਧਾਂ ਦੇ ਏਕੀਕਰਨ ਦੀ ਮਨੋਵਿਗਿਆਨਿਕ ਪ੍ਰਕਿਰਿਆ ਨੂੰ ਮਨੁੱਖ ਦੇ ਵਿਕਾਸ ਦੀ ਕੇਂਦਰੀ ਪ੍ਰਕਿਰਿਆ ਸਮਝਦਾ ਸੀ।[2] ਜੁੰਗ ਨੇ ਆਦਿਰੂਪ, ਸਮੂਹਿਕ ਅਵਚੇਤਨ, ਜਟਿਲ, ਅਤੇ ਸੁਮੇਲਤਾ (synchronicity) ਸਹਿਤ, ਕੁਝ ਬਿਹਤਰੀਨ ਗਿਆਤ ਮਨੋਵਿਗਿਆਨਕ ਸੰਕਲਪ ਸਿਰਜੇ। ਮਾਇਰਸ ਬਰਿਗਸ ਟਾਈਪ ਇੰਡੀਕੇਟਰ (MBTI), ਇੱਕ ਹਰਮਨ ਪਿਆਰਾ ਮਨ-ਮਾਪਕ ਯੰਤਰ, ਜੁੰਗ ਦੇ ਸਿਧਾਂਤਾਂ ਤੋਂ ਵਿਕਸਿਤ ਕੀਤਾ ਗਿਆ ਹੈ। ਜੁੰਗ ਮਨੁੱਖੀ ਮਨ ਨੂੰ ਕੁਦਰਤਨ ਧਾਰਮਿਕ ਸਮਝਦਾ ਸੀ ਅਤੇ ਉਸ ਨੇ ਆਪਣੀਆਂ ਖੋਜਾਂ (explorations) ਦਾ ਧਿਆਨ ਕੇਂਦਰ ਇਸ ਧਾਰਮਿਕਤਾ ਨੂੰ ਬਣਾਇਆ। ਸੁਫ਼ਨੀਆਂ ਦੇ ਵਿਸ਼ਲੇਸ਼ਣ ਅਤੇ ਪ੍ਰਤੀਕੀਕਰਨ ਲਈ ਸਭ ਤੋਂ ਅੱਛੇ ਗਿਆਤ ਸਮਕਾਲੀ ਯੋਗਦਾਨੀਆਂ ਵਿੱਚੋਂ ਜੁੰਗ ਇੱਕ ਹੈ। ਹਾਲਾਂਕਿ ਉਹ ਇੱਕ ਮਨੋਚਕਿਤਸਕ ਸੀ ਅਤੇ ਆਪਣੇ ਆਪ ਨੂੰ ਇੱਕ ਵਿਗਿਆਨੀ ਮੰਨਦਾ ਸੀ, ਉਸ ਦੇ ਜੀਵਨ ਦਾ ਵੱਡਾ ਹਿੱਸਾ ਪੂਰਬੀ ਅਤੇ ਪੱਛਮੀ ਦਰਸ਼ਨ, ਰਸਾਇਣ ਵਿਦਿਆ, ਜੋਤਿਸ਼ ਅਤੇ ਸਮਾਜ ਸ਼ਾਸਤਰ, ਨਾਲ ਹੀ ਸਾਹਿਤ ਅਤੇ ਕਲਾ ਸਹਿਤ ਸਪਰਸ਼ ਖੇਤਰਾਂ ਦੀ ਖੋਜ ਵਿੱਚ ਲੱਗਿਆ ਸੀ। ਦਰਸ਼ਨ ਅਤੇ ਮਨੋ-ਰਹੱਸਾਂ ਵਿੱਚ ਉਸ ਦੀ ਰੁਚੀ ਕਾਰਨ ਬਹੁਤ ਸਾਰੇ ਲੋਕ ਉਸ ਨੂੰ ਰਿਸ਼ੀ ਸਮਝਣ ਲੱਗ ਪਏ ਸਨ।
ਜੀਵਨੀ
[ਸੋਧੋ]ਕਾਰਲ ਜੁੰਗ ਦਾ ਜਨਮ ਸਵਿਟਜ਼ਰਲੈਂਡ ਦੇ ਥੁਰਗੋ ਸਵਿਸ ਕੇਂਟਨ ਦੇ ਇੱਕ ਛੋਟੇ ਜਿਹੇ ਪਿੰਡ ਕੇਸਵਿਲ ਵਿੱਚ, ਪਾਲ ਅਸ਼ੀਲੇ ਜੁੰਗ ਅਤੇ ਐਮਲੀ ਪ੍ਰੇਸਵੇਰਕ ਦੇ ਘਰ ਚੌਥੇ ਪਰ ਇੱਕੋ ਇੱਕ ਜਿੰਦਾ ਬੱਚੇ ਦੇ ਰੂਪ ਵਿੱਚ ਕਾਰਲ ਗੁਸਤਾਵ ਦੂਸਰਾ ਜੁੰਗ ਵਜੋਂ, 26 ਜੁਲਾਈ 1875 ਵਿੱਚ ਹੋਇਆ ਸੀ। ਐਮਲੀ ਪ੍ਰੇਸਵੇਰਕ, ਪਾਲ ਅਸ਼ੀਲੇ ਜੁੰਗ ਦੇ ਹਿਬਰੂ ਦੇ ਪ੍ਰੋਫੈਸਰ ਸ਼ਮੂਏਲ ਪ੍ਰੇਸਵੇਰਕ ਦੀ ਸਭ ਤੋਂ ਛੋਟੀ ਬੱਚੀ ਸੀ। ਉਸ ਦਾ ਪਿਤਾ ਸਵਿਸ ਸੁਧਾਰ ਗਿਰਜਾ ਘਰ ਵਿੱਚ ਇੱਕ ਗਰੀਬ ਪੇਂਡੂ ਪਾਦਰੀ ਸੀ, ਜਦੋਂ ਕਿ ਉਹਨਾਂ ਦੀ ਮਾਂ ਇੱਕ ਅਮੀਰ ਅਤੇ ਸਥਾਪਤ ਸਵਿਸ ਪਰਵਾਰ ਤੋਂ ਸੀ ਜਿਸਦਾ ਮਾਹੌਲ ਅਧਿਆਤਮਕਤਾ ਅਤੇ ਰਹੱਸਵਾਦ ਨੂੰ ਵਿਗਸਾਉਣ ਵਾਲਾ ਸੀ। ਜਦੋਂ ਜੁੰਗ ਛੇ ਮਹੀਨੇ ਦਾ ਸੀ ਉਸਦੇ ਪਿਤਾ ਲੌਫੇਨ ਵਿੱਚ ਇੱਕ ਜਿਆਦਾ ਤਕੜੀ ਭੂਮਿਕਾ ਲਈ ਨਿਯੁਕਤ ਕੀਤਾ ਗਿਆ ਸੀ। ਇਸ ਦੌਰਾਨ ਉਹਦੇ ਮਾਤਾ ਪਿਤਾ ਦੇ ਵਿੱਚ ਤਣਾਉ ਵੱਧ ਰਿਹਾ ਸੀ। ਉਹਦੀ ਮਾਂ ਸਨਕੀ ਅਤੇ ਉਦਾਸ ਔਰਤ, ਐਮਲੀ ਜੁੰਗ ਆਪਣਾ ਬਹੁਤਾ ਸਮਾਂ ਆਪਣੇ ਵੱਖ ਬੈੱਡਰੂਮ ਵਿੱਚ ਗੁਜਾਰਦੀ ਅਤੇ ਰੂਹਾਂ ਨਾਲ ਰੋਮਾਂਚਿਤ ਹੁੰਦੀ ਜਿਹਨਾਂ ਬਾਰੇ ਉਹ ਕਹਿੰਦੀ ਸੀ ਕਿ ਉਹ ਉਸਨੂੰ ਰਾਤ ਨੂੰ ਮਿਲਣ ਆਉਂਦੀਆਂ ਹਨ। ਜੁੰਗ ਦੇ ਆਪਣੇ ਪਿਤਾ ਦੇ ਨਾਲ ਬਿਹਤਰ ਸੰਬੰਧ ਸਨ ਕਿਉਂਕਿ ਉਹ ਸੋਚਦਾ ਸੀ ਕਿ ਉਹ ਉਸ ਦਾ ਕਿਆਸ ਲਾ ਸਕਦਾ ਹੈ ਅਤੇ ਉਸਦੀ ਮਾਂ ਬਹੁਤ ਸਮਸਿਆਗ੍ਰਸਤ ਸੀ। ਹਾਲਾਂਕਿ ਦਿਨ ਦੇ ਦੌਰਾਨ ਉਹ ਵੀ ਸਹੀ ਰਹਿੰਦੀ ਸੀ, ਪਰ ਰਾਤ ਨੂੰ ਉਹਨੂੰ ਉਸਦੇ ਕਮਰੇ ਤੋਂ ਕੁੱਝ ਭਿਆਨਕ ਕਨਸੋਆਂ ਮਿਲਦੀਆਂ। ਰਾਤ ਨੂੰ ਉਸਦੀ ਮਾਂ ਅਜੀਬ ਅਤੇ ਰਹੱਸਮਈ ਬਣ ਜਾਂਦੀ। ਜੁੰਗ ਨੇ ਦਾਅਵਾ ਕੀਤਾ ਹੈ ਕਿ ਇੱਕ ਰਾਤ ਉਹਨੇ ਵੇਖਿਆ ਕਿ ਉਸਦੇ ਕਮਰੇ ਵਲੋਂ ਇੱਕ ਧੁੰਦਲੀ ਚਮਕਵਾਲੀ ਅਤੇ ਅਨਿਸ਼ਚਿਤ ਜਿਹੀ ਸੂਰਤ ਆ ਰਹੀ ਸੀ, ਅਤੇ ਇੱਕ ਧੜ ਤੋਂ ਵੱਖ ਸਿਰ ਸਰੀਰ ਦੇ ਸਾਹਮਣੇ ਹਵਾ ਵਿੱਚ ਤੈਰ ਰਿਹਾ ਸੀ। ਇਸ ਪ੍ਰਕਾਰ ਦੀਆਂ ਪਰਵਾਰਿਕ ਪਰਸਥਿਤੀਆਂ ਦੇ ਕਾਰਨ ਬਾਲਕ ਜੁੰਗ ਦੀ ਰੁਚੀ ਅਧਿਆਤਮਕਤਾ ਅਤੇ ਧਾਰਮਿਕ ਕਾਰਜਕਲਾਪਾਂ ਵੱਲ ਵਧੀ। ਬਾਲ-ਉਮਰ ਵਿੱਚ ਜੁੰਗ ਭਾਵੁਕ ਅਤੇ ਸੰਵੇਦਨਸ਼ੀਲ ਪ੍ਰਵਿਰਤੀ ਦੇ ਸਨ। ਆਪਣੇ ਜੀਵਨ ਦੇ ਆਰੰਭਿਕ ਸਮੇਂ ਵਿੱਚ ਉਹਨਾਂ ਦਾ ਝੁਕਾਉ ਪੁਰਾਤੱਤ ਵਿਗਿਆਨ ਵੱਲ ਸੀ, ਪਰ ਬਾਅਦ ਵਿੱਚ ਹੌਲੀ-ਹੌਲੀ ਉਹ ਚਿਕਿਤਸਾ ਵਿਗਿਆਨ ਦੇ ਵੱਲ ਆਕਰਸ਼ਿਤ ਹੋਏ। 1900 ਵਿੱਚ ਉਹਨਾਂ ਨੇ ਬਸੇਲ ਯੂਨੀਵਰਸਿਟੀ ਤੋਂ ਚਿਕਿਤਸਾ ਸ਼ਾਸਤਰ ਦੀ ਉਪਾਧੀ ਪ੍ਰਾਪਤ ਕੀਤੀ। ਇਸਦੇ ਬਾਅਦ ਜਯੂਰਿਕ ਵਿੱਚ ਉਹਨਾਂ ਨੇ ਵਰਗੋਲਟਡਲੀ ਮਾਨਸਿਕ ਹਸਪਤਾਲ ਵਿੱਚ ਚਿਕਿਤਸਾ ਸਹਾਇਕ ਦੇ ਰੂਪ ਵਿੱਚ ਕਾਰਜ ਕੀਤਾ।
ਵਿਆਹ
[ਸੋਧੋ]ਕਾਰਲ ਨੇ 14 ਫਰਵਰੀ 1903 ਨੂੰ ਐਮਾ ਰੋਸ਼ਨਬਾਖ ਦੇ ਨਾਲ ਵਿਆਹ ਕੀਤਾ ਸੀ। ਐਮ ਸਵਿਟਜਰਲੈਂਡ ਦੇ ਇੱਕ ਧਨੀ ਉਦਯੋਗਪਤੀ ਦੀ ਧੀ ਸੀ। ਅਤੇ ਇਹ 1955 ਵਿੱਚ ਐਮਾ ਦੀ ਮੌਤ ਤੱਕ ਕਾਇਮ ਰਿਹਾ।
ਸਿੱਧਾਂਤ
[ਸੋਧੋ]ਉਸ ਦੇ ਸਿੱਧਾਂਤਾਂ ਵਿੱਚ ਸ਼ਾਮਿਲ ਹਨ:
- ਅੰਤਰਮੁਖਤਾ ਅਤੇ ਬਾਹਰਮੁਖਤਾ ਦੇ ਸੰਕਲਪ (ਹਾਲਾਂਕਿ ਉਸਨੇ ਇਨ੍ਹਾਂ ਸ਼ਬਦਾਂ ਨੂੰ ਉਵੇਂ ਪਰਿਭਾਸ਼ਿਤ ਨਹੀਂ ਸੀ ਕੀਤਾ, ਜਿਸ ਰੂਪ ਵਿੱਚ ਲੋਕ ਅੱਜ ਪਰਿਭਾਸ਼ਿਤ ਕਰ ਰਹੇ ਹਨ)।[3]
- ਕੰਪਲੈਕਸ - ਅੰਤਰਸੰਬੰਧਿਤ ਅਵਚੇਤਨ ਤੱਤਾਂ ਦਾ ਇੱਕ ਜੁੱਟ
- ਸਮੂਹਿਕ ਅਵਚੇਤਨ ਦਾ ਸੰਕਲਪ
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
- ↑ Stepp, G. "People: Who Needs Them". Vision Journal. Retrieved 19 December 2011.
<ref>
tag defined in <references>
has no name attribute.