ਗੈਰੀ ਕੀਮੋਵਿਚ ਕਾਸਪਰੋਵ
ਦਿੱਖ
(ਗੈਰੀ ਕਾਸਪਰੋਵ ਤੋਂ ਮੋੜਿਆ ਗਿਆ)
ਗੈਰੀ ਕੀਮੋਵਿਚ ਕਾਸਪਰੋਵ | |
---|---|
ਪੂਰਾ ਨਾਮ | ਗੈਰੀ ਕੀਮੋਵਿਚ ਕਾਸਪਰੋਵ (ਰੂਸੀ: Гарри Кимович Каспаров, ਅੰਗ੍ਰੇਜ਼ੀ: Garry Kimovich Kasparov) |
ਦੇਸ਼ | ਸੋਵੀਅਤ ਯੂਨੀਅਨ ਰੂਸ ਕ੍ਰੋਏਸ਼ੀਆ[1] |
ਜਨਮ | ਬਾਕੂ, ਅਜ਼ਰਬੈਜਨ ਐੱਸ.ਐੱਸ.ਆਰ., ਸੋਵੀਅਤ ਯੂਨੀਅਨ | 13 ਅਪ੍ਰੈਲ 1963
ਸਿਰਲੇਖ | ਗ੍ਰੈਂਡਮਾਸਟਰ (1980) |
ਵਿਸ਼ਵ ਚੈਂਪੀਅਨ | 1985–93 (ਨਿਰਵਿਵਾਦ) 1993–2000 (ਕਲਾਸੀਕਲ) |
ਫਾਈਡ ਰੇਟਿੰਗ | 2812 (ਦਸੰਬਰ 2024) (ਅਕਿਰਿਆਸ਼ੀਲ) |
ਉੱਚਤਮ ਰੇਟਿੰਗ | 2851 (ਜੁਲਾਈ 1999, ਜਨਵਰੀ 2000) |
ਉੱਚਤਮ ਰੈਂਕਿੰਗ | ਨੰਬਰ. 1 (ਜਨਵਰੀ 1984) |
ਗੈਰੀ ਕੀਮੋਵਿਚ ਕਾਸਪਰੋਵ (ਰੂਸੀ: Гарри Кимович Каспаров, ਅੰਗ੍ਰੇਜ਼ੀ: Garry Kimovich Kasparov), ਵਿਕਲਪਿਕ ਤੌਰ 'ਤੇ ਗਰੀਕ ਕੀਮੋਵਿਚ ਵਾਇਂਸਟਾਇਨ (ਰੂਸੀ: Гарик Кимович Вайнштейн, ਅੰਗ੍ਰੇਜ਼ੀ: Garik Kimovich Weinstein) ਰੂਸੀ ਸ਼ਤਰੰਜ ਦਾ ਇੱਕ ਗ੍ਰੈਂਡਮਾਸਟਰ ਹੈ ਜੋ ਵਿਸ਼੍ਵ ਸ਼ਤਰੰਜ ਚੈਂਪੀਅਨ ਰਿਹਾ। ਕਾਸਪਰੋਵ ਚੈਂਪੀਅਨ ਦੇ ਨਾਲ਼ ਲੇਖਕ ਅਤੇ ਸਿਆਸਤਦਾਨ ਵੀ ਹੈ। ਇਹ 1986 ਤੋਂ 2005 ਵਿੱਚ ਰਿਟਾਇਰਮੈਂਟ ਤੱਕ, 228 ਮਹੀਨਿਆਂ ਵਿਚੋਂ 225 ਮਹੀਨੇ ਸੰਸਾਰ ਦੇ ਨੰਬਰ. 1 ਦੇ ਦਰਜੇ ਤੇ ਰਿਹਾ। ਕਾਸਪਰੋਵ ਨੇ 1985 ਵਿੱਚ ਆਪਣੀ 22 ਵਰ੍ਹਿਆਂ ਦੀ ਉਮਰ ਵਿੱਚ ਸ਼ਤਰੰਜ ਚੈਂਪੀਅਨ ਆਨਾਤੋਲੀ ਕਾਰਪੋਵ ਨੂੰ ਹਰਾਇਆ ਸੀ।[2] 1997 ਵਿੱਚ ਇਸਨੇ ਸਭ ਤੋਂ ਪਹਿਲਾਂ ਕੰਪਿਊਟਰ ਨੂੰ ਹਰਾ ਕੇ ਵਿਸ਼੍ਵ ਚੈਂਪੀਅਨਸ਼ਿਪ ਜਿੱਤੀ ਜਦੋਂ ਇਸਨੇ ਆਈ ਬੀ ਐਮ ਸੁਪਰ ਕੰਪਿਊਟਰ ਦੀਪ ਬਲੂ ਨੂੰ ਹਰਾਇਆ ਤਾਂ ਇਹ ਮੈਚ ਬਹੁਤ ਪ੍ਰਚਾਰਿਤ ਹੋਇਆ।
ਹਵਾਲੇ
[ਸੋਧੋ]- ↑ "Gotova stvar: Gari Kasparov je dobio hrvatsko državljanstvo! - 24sata". 24sata.hr. 27 February 2014. Retrieved 17 March 2014.
- ↑ ਰੁਸਲਾਨ ਪੋਨੋਮਾਰੀਓਵ ਨੇ 18 ਸਾਲ ਦੀ ਉਮਰ ਵਿੱਚ, ਜਦੋਂ ਵਿਸ਼੍ਵ ਖ਼ਿਤਾਬ ਵੰਡਿਆ ਗਿਆ ਸੀ, ਵਿਵਾਦਿਤ FIDE ਖ਼ਿਤਾਬ ਜਿੱਤਿਆ।